ਤਿੰਨਾਂ ਰੂਪਾਂ ਦੇ ਸਿਖਰ ’ਤੇ ਪਹੁੰਚਿਆ ਭਾਰਤ
ਦੁਬਈ (ਏਜੰਸੀ)। ਭਾਰਤੀ ਟੀਮ ਨੇ ਬੁੱਧਵਾਰ ਨੂੰ ਇਤਿਹਾਸ ਰਚਦੇ ਹੋਏ ਕੌਮਾਂਤਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ’ਚ ਨੰਬਰ ਇੱਕ ਸਥਾਨ ਹਾਸਲ ਕਰ ਲਿਆ। ਟੀ-20 ਅਤੇ ਇੱਕ ਰੋਜ਼ਾ ਕ੍ਰਿਕਟ ’ਚ ਪਹਿਲਾਂ ਹੀ ਸਿਖਰ ’ਤੇ ਪਹੁੰਚ ਚੁੱਕੀ ਭਾਰਤੀ ਟੀਮ ਨੇ ਨਾਗਪੁਰ ਟੈਸਟ ’ਚ ਆਸਟਰੇਲੀਆ ਨੂੰ ਹਰਾ ਕੇ ਖੇਡ ਦੇ ਸਭ ਤੋਂ ਲੰਮੇਂ ਰੂਪ ’ਚ ਵੀ ਪਹਿਲਾ ਸਥਾਨ ਹਾਸਲ ਕੀਤਾ। ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਵੱਲੋਂ ਅੱਜ ਜਾਰੀ ਨਵੇਂ ਰੈਂਕਿੰਗ ਦੇ ਅਨੁਸਾਰ, ਭਾਰਤ 115 ਰੇਟਿੰਗ ਪੁਆਇੰਟ ਨਾਲ ਟੈਸਟ ਟੀਮਾਂ ਦੀ ਸੂਚੀ ਦੇ ਸਿਖਰ ’ਤੇ ਹੈ।
ਭਾਰਤ ਤਿੰਨਾਂ ਰੂਪਾਂ ’ਚ ਇਕੱਠਾ ਇੱਕ ਨੰਬਰ ’ਤੇ ਰਹਿਣ ਵਾਲੀ ਪਹਿਲੀ ਏਸ਼ਿਆਈ ਟੀਮ ਹੈ। ਭਾਰਤ ਤੋਂ ਪਹਿਲਾਂ ਸਿਰਫ਼ ਦੱਖਣੀ ਅਫ਼ਰੀਕਾ (2014) ਨੇ ਇਹ ਕੀਰਤੀਮਾਨ ਰਚਿਆ ਸੀ। ਭਾਰਤ ਤੋਂ ਬਾਅਦ ਟੈਸਟ ਰੈਂਕਿੰਗ ’ਚ ਆਸਟਰੇਲੀਆ (111) ਦੂਜੇ ਅਤੇ ਇੰਗਲੈਂਡ (106) ਤੀਜੇ ਸਥਾਨ ’ਤੇ ਹੈ। ਭਾਤਰ ਅਤੇ ਆਸਟਰੇਲੀਆ ਨੂੰ ਬ੍ਰਾਰਡਰ ਗਾਵਸਕਰ ਟਰਾਫ਼ੀ ਦੇ ਦੂਜੇ ਟੈਸਟ ’ਚ ਸ਼ੁੱਕਰਵਾਰ ਤੋਂ ਇੱਕ ਦੂਜੇ ਦਾ ਸਾਹਮਣਾ ਕਰਨਾ ਹੈ। ਇੰਗਲੈਂਡ ਵੀ ਵੀਰਵਾਰ ਤੋਂ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਟੈਸਟ ਲੜੀ ’ਚ ਨਿਊਜ਼ੀਲੈਂਡ ਦਾ ਸਾਹਮਣਾ ਕਰੇਗੀ।