ਐਨ.ਟੀ.ਐਸ.ਈ. ਦੀ ਪ੍ਰੀਖਿਆ ਦਾ ਪਹਿਲਾ ਪੜਾਅ ਪਾਸ ਕੀਤਾ

(ਸੱਚ ਕਹੂੰ ਨਿਊਜ਼) ਹੰਡਿਆਇਆ। ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਦੀ ਹੋਣਹਾਰ ਵਿਦਿਆਰਥਣ ਹੁਸ਼ਨਪ੍ਰੀਤ ਕੌਰ ਨੇ ਐਨ.ਟੀ.ਐਸ.ਈ. ਦੀ ਪ੍ਰੀਖਿਆ ਦਾ ਪਹਿਲਾ ਪੜਾਅ ਪਾਸ ਕਰ ਲਿਆ ਹੈ। ਇਸ ਸਬੰਧੀ ਅਕੈਡਮਿਕ ਇੰਚਾਰਜ਼ ਸਚਿਨ ਗੁਪਤਾ ਨੇ ਦੱਸਿਆ ਕਿ ਹੁਸ਼ਨਪ੍ਰੀਤ ਕੌਰ ਪੁੱਤਰੀ ਕੁਲਵੀਰ ਸਿੰਘ ਪਿੰਡ ਕਾਲੇਕੇ ਨੇ ਪੂਰੇ ਪੰਜਾਬ ‘ਚੋਂ ਪੰਜਵਾਂ ਅਤੇ ਜ਼ਿਲ੍ਹਾ ਬਰਨਾਲਾ ‘ਚੋਂ ਪਹਿਲਾ ਰੈਂਕ ਪ੍ਰਾਪਤ ਕਰਕੇ ਐਨ.ਟੀ.ਐਸ. ਈ. ਦਾ ਪਹਿਲਾ ਪੜਾਅ ਪਾਸ ਕੀਤਾ ਹੈ। ਸਕੂਲ ਦੇ ਪ੍ਰਧਾਨ ਪ੍ਰੋ. ਦਰਸ਼ਨ ਕੁਮਾਰ, ਡਾਇਰੈਕਟਰ ਵਰੁਣ ਭਾਰਤੀ, ਅਕੈਡਮਿਕ ਡਾਇਰੈਕਟਰ ਡਾ. ਰਜਨੀ ਭਾਰਤੀ, ਪ੍ਰਿੰਸੀਪਲ ਕੁਸਮ ਸ਼ਰਮਾ ਨੇ ਸਾਂਝੇ ਤੌਰ ‘ਤੇ ਵਿਦਿਆਰਥਣ ਤੇ ਉਨ੍ਹਾਂ ਦੇ ਮਾਪਿਆਂ  ਨੂੰ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ