ਟਵੈਰਾ ਗੱਡੀ ‘ਤੇ ਟਰਾਲਾ ਪਲਟਣ ਕਾਰਨ 11 ਮੌਤਾਂ

(ਸੱਚ ਕਹੂੰ ਨਿਊਜ਼) ਮਖੂ। ਨੈਸ਼ਨਲ ਹਾਈਵੇ ਮੱਖੂ-ਜ਼ੀਰਾ ਰੋਡ ‘ਤੇ ਪੈਂਦੇ ਪਿੰਡ ਬਹਿਕ ਗੁੱਜਰਾਂ ਨੇੜੇ ਇੱਕ ਟਰਾਲਾ ਟਵੈਰਾ ਗੱਡੀ ਉੱਤੇ ਪਲਟ (Accident) ਜਾਣ ਕਾਰਨ ਟਵੈਰਾ ਗੱਡੀ ਵਿੱਚ ਸਵਾਰ ਇੱਕ ਬੱਚੇ ਅਤੇ ਤਿੰਨ ਔਰਤਾਂ ਸਮੇਤ 11 ਵਿਅਕਤੀਆਂ ਦੀ ਮੌਤ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਪਲਾਸੌਰ (ਤਰਨਤਾਰਨ) ਤੋਂ 14 ਜਣੇ ਟਵੈਰਾ ਗੱਡੀ ‘ਤੇ ਸਵਾਰ ਹੋ ਕੇ ਕਿਸੇ ਧਾਰਮਿਕ ਸਥਾਨ ਤੋਂ ਵਾਪਸ ਮਖੂ ਵੱਲ ਨੂੰ ਆ ਰਹੇ ਸਨ ਅਤੇ ਜ਼ੀਰਾ ਵਾਲੇ ਪਾਸਿਓਂ ਹੀ ਆ ਰਿਹਾ ਇੱਕ ਟਰਾਲਾ ਜੋ ਕੋਲੇ ਅਤੇ ਲੂਣ ਨਾਲ ਭਰਿਆ ਹੋਇਆ ਸੀ, ਟਵੈਰਾ ਗੱਡੀ ਦੇ ਬਰਾਬਰ ਆ ਕੇ ਉਸ ਉੱਪਰ ਪਲਟ ਗਿਆ, ਜਿਸ ਨਾਲ ਟਵੈਰਾ ਗੱਡੀ ਵਿੱਚ ਸਵਾਰ 11 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਤਿੰਨ ਜਣੇ ਜ਼ਖ਼ਮੀ ਹੋ ਗਏ ਹਾਦਸਾ ਇੰਨਾ ਭਿਆਨਕ ਸੀ ਕਿ ਟਵੈਰਾ ਗੱਡੀ  ਹਾਦਸੇ ਪਿੱਛੋਂ ਬਿਲਕੁਲ ਚਕਨਾ-ਚੂਰ ਹੋ ਗਈ, ਜਿਸ ਨਾਲ ਮ੍ਰਿਤਕਾਂ ਨੂੰ ਗੱਡੀ ਵਿੱਚੋਂ ਕੱਢਣ ਲਈ ਪੁਲਿਸ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ੱਕਤ ਕਰਨੀ ਪਈ।

ਮ੍ਰਿਤਕਾਂ ਦੀ ਪਛਾਣ ਸਤਿਨਾਮ ਸਿੰਘ, ਰਣਜੀਤ ਕੌਰ , ਸੁਖਚੈਨ ਸਿੰਘ, ਮਨਦੀਪ ਸਿੰਘ, ਰਣਜੀਤ ਕੌਰ, ਰਾਜਨ, ਰਣਜੀਤ ਕੌਰ, ਰਮਨਪ੍ਰੀਤ ਕੌਰ, ਮਨਜੀਤ ਸਿੰਘ, ਅਕਾਸ਼ਦੀਪ ਸਿੰਘ, ਮਹਿੰਦਰ ਕੌਰ ਵਜੋਂ ਹੋਈ ਹੈ ਜਦੋਂ ਕਿ ਜ਼ਖ਼ਮੀਆਂ ਵਿੱਚ ਨਵਦੀਪ, ਮੁਸਕਾਨਪ੍ਰੀਤ ਕੌਰ ਅਤੇ ਸੁਮਨਪ੍ਰੀਤ ਕੌਰ ਸ਼ਾਮਲ ਹਨ ਜ਼ਖ਼ਮੀਆਂ ਨੂੰ  ਬਿਹਤਰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਭੇਜ ਦਿੱਤਾ ਗਿਆ।

ਮਰਨ ਵਾਲਾ ਪਰਿਵਾਰ ਪਿੰਡ ਪਲਾਸੌਰ ਦੇ ਉਸ ਪਰਿਵਾਰ ਨਾਲ ਸਬੰਧਤ ਸੀ

ਇੱਥੇ ਇਹ ਜ਼ਿਕਰਯੋਗ ਹੈ ਕਿ ਮਰਨ ਵਾਲਾ ਪਰਿਵਾਰ ਪਿੰਡ ਪਲਾਸੌਰ ਦੇ ਉਸ ਪਰਿਵਾਰ ਨਾਲ ਸਬੰਧਤ ਸੀ, ਜੋ ਪਿਛਲੇ ਦਿਨੀਂ ਚੋਣਾਂ ਦੌਰਾਨ ਹੋਈ ਲੜਾਈ ਵਿੱਚ ਗੋਲੀ ਲੱਗਣ ਨਾਲ ਇੱਕ ਵਿਅਕਤੀ ਵੀ ਮਾਰਿਆ ਗਿਆ ਸੀ ਅਤੇ ਇਸ ਪਰਿਵਾਰ ਨੂੰ ਸੁਰੱਖਿਆ ਵਜੋਂ ਇੱਕ ਗੰਨਮੈਨ ਵੀ ਮਿਲਿਆ ਹੋਇਆ ਸੀ, ਜੋ ਖੁਸ਼ਕਿਸਮਤੀ ਕਾਰਨ ਸਹੀ-ਸਲਾਮਤ ਬਚ ਗਿਆ। ਪੁਲਿਸ ਥਾਣਾ ਜ਼ੀਰਾ ਅਤੇ ਮੱਖੂ ਵੱਲੋਂ ਘਟਨਾ ਸਥਾਨ ‘ਤੇ ਪਹੁੰਚ ਕੇ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਜ਼ੀਰਾ ਹਸਪਤਾਲ ਵਿੱਚ ਭੇਜ ਕੇ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਮੌਕੇ ਡੀ ਸੀ ਫ਼ਿਰੋਜ਼ਪੁਰ ਬਲਵਿੰਦਰ ਸਿੰਘ ਧਾਲੀਵਾਲ, ਐਸ ਡੀ ਐਮ ਜ਼ੀਰਾ, ਸਾਬਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਆਦਿਹਾਦਸੇ ਵਾਲੀ ਥਾਂ ‘ਤੇ ਪਹੁੰਚੇ ਅਤੇ ਰਾਹਤ ਕਾਰਜ਼ਾਂ ਦੀ ਨਿਗਰਾਨੀ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ