ਕਿਹਾ, ਐਨਐਸਜੀ ਮੈਂਬਰਸ਼ਿਪ ਨਾ ਮਿਲੀ ਤਾਂ ਪਹਿਲਾਂ ਵਰਗੇ ਸਬੰਧ ਨਹੀਂ ਰਹਿਣਗੇ
ਨਵੀਂ ਦਿੱਲੀ, (ਏਜੰਸੀ) । ਪਰਮਾਣੂ ਸਪਲਾਈ ਕਰਤਾ ਸਮੂਹ (ਐਨਐਸਜੀ) ਦੀ ਮੈਂਬਰਸ਼ਿਪ ‘ਤੇ ਭਾਰਤ ਨੇ ਆਪਣੇ ਕਰੀਬੀ ਦੋਸਤ ਰੂਸ ਨੂੰ ਚਿਤਾਵਨੀ ਭਰੇ ਲਹਿਜ਼ੇ ‘ਚ ਕਿਹਾ ਹੈ ਕਿ ਜੇਕਰ ਉਸ ਨੂੰ ਐਨਐਸਜੀ ਦੀ ਮੈਂਬਰਸ਼ਿਪ ਨਹੀਂ ਮਿਲਦੀ ਤਾਂ ਉਹ ਪਰਮਾਣੂ ਊਰਜਾ ਵਿਕਾਸ ਪ੍ਰੋਗਰਾਮ ‘ਚ ਆਪਣੇ ਵਿਦੇਸ਼ੀ ਸਹਿਯੋਗੀਆਂ ਨੂੰ ਸਾਥ ਦੇਣਾ ਬੰਦ ਕਰ ਦੇਵੇਗਾ।
ਉਸ ਨੇ ਸਾਫ ਤੌਰ ‘ਤੇ ਕਿਹਾ ਕਿ ਅਜਿਹੇ ਹਾਲਾਤ ‘ਚ ਉਹ ਰੂਸ ਨਾਲ ਕੁਡਨਕੁਲਮ ਪਰਮਾਣੂ ਊਰਜਾ ਯੋਜਨਾ ਦੀ 5ਵੀਂ ਅਤੇ 6ਵੀਂ ਰਿਐਕਟਰ ਇਕਾਈ ਨੂੰ ਵਿਕਸਤ ਕਰਨ ਨਾਲ ਜੁੜੇ ਸਮਝੌਤੇ ਨੂੰ ਠੰਢੇ ਬਸਤੇ ‘ਚ ਵੀ ਪਾ ਸਕਦਾ ਹੈ ਦਰਅਸਲ ਭਾਰਤ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਹੈ ਕਿ ਚੀਨ ਵੱਲ ਕਦਮ ਵਧਾਉਣ ਵਾਲੇ ਰੂਸ ਭਾਰਤ ਨੂੰ ਐਨਐਸਜੀ ਮੈਂਬਰਸ਼ਿਪ ਦਿਵਾਉਣ ‘ਚ ਆਪਣੀਆਂ ਸਮਰੱਥਾਵਾਂ ਦੀ ਪੂਰੀ ਵਰਤੋਂ ਨਹੀਂ ਕਰ ਰਿਹਾ ਹੈ, ਅਜਿਹੇ’ਚ ਹੁਣ ਭਾਰਤ ਨੇ ਵੀ ਆਪਣਾ ਰਵੱਈਆ ਸਖਤ ਕਰ ਲਿਆ ਹੈ ਕੌਮਾਂਤਰੀ ਮੁੱਦਿਆਂ ਦੇ ਚੀਨ ਨਾਲ ਖੜ੍ਹੇ ਨਜ਼ਰ ਆਉਣ ਵਾਲੇ ਰੂਸ ਤੋਂ ਭਾਰਤ ਇਹ ਉਮੀਦ ਕਰਦਾ ਰਿਹਾ ਹੈ ।
ਕਿ ਉਹ ਭਾਰਤ ਦੀ ਐਨਐੱਸਜੀ ਮੈਂਬਰਸ਼ਿਪ ਲਈ ਚੀਨ ‘ਤੇ ਦਬਾਅ ਪਾਵੇਗਾ, ਹੁਣ ਤਾਂ ਰੂਸ ਨੂੰ ਵੀ ਇਹ ਮਹਿਸੂਸ ਹੋਣ ਲੱਗਾ ਹੈ ਕਿ ਭਾਰਤ ਕੁਡਨਕੁਲਮ ਐਮਓਯੂ ਨੂੰ ਲੈਕੇ ਜਾਣਬੁੱਝ ਕੇ ਦੇਰੀ ਕਰ ਰਿਹਾ ਹੈ, ਤਾਂ ਕਿ ਉਹ ਐਨਐੱਸਜੀ ਮੈਂਬਰਸ਼ਿਪ ਲਈ ਰੂਸ ‘ਤੇ ਦਬਾਅ ਬਣਾ ਸਕੇ ਸਮਝੌਤਾ ਪੱਤਰ ‘ਤੇ ਦਸਤਖ਼ਤਕਰਨ ਨੂੰ ਲੈ ਕੇ ਭਾਰਤ ਦੇ ਟਾਲ-ਮਟੋਲ ਤੋਂ ਫਿਕਰਮੰਦ ਰੂਸ ਦੇ ਉਪ ਪ੍ਰਧਾਨ ਮੰਤਰੀ ਦਮਿਤਰੀ ਰੋਗੋਜਿਨ ਨੇ ਪਿਛਲੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ‘ਚ ਇਹ ਮੁੱਦਾ ਚੁੱਕਿਆ ਸੀ ਇੱਕ ਅਧਿਕਾਰਕ ਸੂਤਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਹਾਲਾਂਕਿ ਭਾਰਤ ਵੱਲੋਂ ਇਸ ਮੁਲਾਕਾਤ ‘ਚ ਸਮਝੌਤਾ ਪੱਤਰ ‘ਤੇ ਦਸਤਖ਼ਤ ਕਰਨ ਸਬੰਧੀ ਕੋਈ ਭਰੋਸਾ ਨਹੀਂ ਦਿਵਾਇਆ ਗਿਆ।
ਦਰਅਸਲ ਇਹ ਮੀਟਿੰਗ ਅਗਲੇ ਮਹੀਨੇ ਹੋਣ ਵਾਲੀ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕੀਤੀ ਗਈ ਸੀ ਪੁਤਿਨ-ਮੋਦੀ ਮੁਲਾਕਾਤ ‘ਚ ਹੁਣ ਬਸ ਦੋ ਹਫਤੇ ਬਾਕੀ ਰਹਿ ਗਏ ਹਨ ਅਜਿਹੇ ‘ਚ ਰੂਸ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਜੇਕਰ ਸਮਝੌਤਾ ਪੱਤਰ ‘ਤੇ ਦਸਤਖਤ ਨਹੀਂ ਹੁੰਦੇ ਤਾਂ ਫਿਰ ਇਸ ਮੁਲਾਕਾਤ ਦਾ ਕੋਈ ਮਤਲਬ ਨਹੀਂ ਰਹਿ ਜਾਵੇਗਾ।
ਦੱਸਿਆ ਇਹ ਵੀ ਜਾ ਰਿਹਾ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਭਾਰਤ ਨੇ ਇਸ ਵਾਰ ਰੂਸ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਭਾਰਤ ਨੇ ਸਾਫ ਕਹਿ ਦਿੱਤਾ ਹੈ ਕਿ ਜੇਕਰ ਉਸ ਨੂੰ ਅਗਲੇ ਇੱਕ-ਦੋ ਸਾਲਾਂ ‘ਚ ਐਨਐਸਜੀ ਮੈਂਬਰਸ਼ਿਪ ਨਹੀਂ ਮਿਲਦੀ ਹੈ, ਤਾਂ ਉਸ ਕੋਲ ਸਵਦੇਸੀ ਪਰਮਾਣੂ ਊਰਜਾ ਪ੍ਰੋਗਰਾਮ ਚਲਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਰਹਿ ਜਾਵੇਗਾ ਹਾਲਾਂਕਿ ਇਹ ਸਾਫ ਨਹੀਂ ਹੈ ਕਿ ਭਾਰਤ ਨੇ ਇਸੇ ਤਰ੍ਹਾਂ ਦੀ ਚਿਤਾਵਨੀ ਅਮਰੀਕਾ ਅਤੇ ਰੂਸ ਨੂੰ ਵੀ ਦਿੱਤੀ ਹੈ ਜਾਂ ਨਹੀਂ, ਕਿਉਂਕਿ ਇਹ ਦੋਵੇਂ ਦੇਸ਼ ਵੀ ਪਰਮਾਣੂ ਊਰਜਾ ‘ਚ ਭਾਰਤ ਦੇ ਵੱਡੇ ਸਹਿਯੋਗੀ ਹਨ ਫਿਰ ਵੀ ਇਹ ਸਾਫ ਹੈ ਕਿ ਭਾਰਤ ਰੂਸ ਨੂੰ ਇੱਕ ਅਜਿਹੀ ਵੱਡੀ ਸ਼ਕਤੀ ਦੇ ਤੌਰ ‘ਤੇ ਵੇਖ ਰਿਹਾ ਹੈ, ਜੋ ਆਪਣੇ ਪ੍ਰਭਾਵ ਨਾਲ ਚੀਨ ਨੂੰ ਭਾਰਤ ਦੀ ਐਨਐਸਜੀ ਮੈਂਬਰਸ਼ਿਪ ‘ਚ ਅੱੜਿਕਾ ਨਾ ਬਣਨ ਲਈ ਤਿਆਰ ਕਰ ਸਕਦਾ ਹੈ।