ਜੱਟੂ ਇੰਜੀਨੀਅਰ ਦਾ ਸ਼ਾਨਦਾਰ ਪ੍ਰੀਮੀਅਰ ਸ਼ੋਅ

ਇਤਿਹਾਸਕ : ਇੰਦਰਾ ਗਾਂਧੀ ਇੰਡੋਰ ਸਟੇਡੀਅਮ ‘ਚ ਹੋਏ ਸਮਾਰੋਹ ‘ਚ ਪ੍ਰਸੰਸਕਾਂ ਨਾਲ ਪਹੁੰਚੀਆਂ ਮਹਾਨ ਹਸਤੀਆਂ

  • ਕਾਓ ਮਿਲਕ ਪਾਰਟੀ’ ਨੇ ਰਚਿਆ ਇਤਿਹਾਸ, ਬਣਿਆ ਵਿਸ਼ਵ ਰਿਕਾਰਡ

ਨਵੀਂ ਦਿੱਲੀ, (ਸੰਜੈ ਮਹਿਰਾ) । ਸਿਨੇ ‘ਤੇ ‘ਜੱਟੂ ਇੰਜੀਨੀਅਰ’ ਅੰਕਿਤ ਰੰਗ-ਬਿਰੰਗੀਆਂ ਮਨਮੋਹਕ ਪੋਸ਼ਾਕ (ਟੀ-ਸ਼ਰਟਾਂ), ਜੁਬਾਨ ‘ਤੇ ਮਾਸਟਰ ਜੀ, ਗਾਣਿਆਂ ਦੀ ਧੁਨ ‘ਤੇ ਨੱਚਦੇ ਪ੍ਰਸੰਸਕ ਤੇ ਫਿਲਮ ਦੇ ਡਾਇਲਾੱਗਾਂ ਨਾਲ ਗੂੰਜਦਾ ਲਗਭਗ 20 ਹਜ਼ਾਰ ਦਰਸ਼ਕਾਂ ਨਾਲ ਪੂਰੀ ਤਰ੍ਹਾਂ ਭਰਿਆ ਸਟੇਡੀਅਮ ਇਹ ਮੌਕਾ ਸੀ ਨਵੀਂ ਦਿੱਲੀ ਸਥਿੱਤ ਇੰਦਰਾ ਗਾਂਧੀ ਇੰਡੋਰ ਸਟੇਡੀਅਮ ‘ਚ ਹੋਏ ‘ਜੱਟੂ ਇੰਜੀਨੀਅਰ’ ਦੇ ਇਤਿਹਾਸਕ ਨਿੱਘੇ ਪ੍ਰੀਮੀਅਰ ਸ਼ੋਅ ਦਾ ਕੀ ਆਮ ਤੇ ਕੀ ਖਾਸ, ਹਰ ਕੋਈ ਫਿਲਮ ਦਾ ਦੀਵਾਨਾ ਹੋ ਗਿਆ ਪ੍ਰੀਮੀਅਰ ਸ਼ੋਅ ਤੋਂ ਪਹਿਲਾਂ ਪ੍ਰਸਾਰਿਤ ਕੀਤੇ ਗਏ ਫਿਲਮ ਦੇ ਟਰੇਲਰ ਤੇ ਗੀਤਾਂ ‘ਤੇ ਪ੍ਰਸੰਸਕ ਮਸਤੀ ‘ਚ ਝੂਮ ਉੱਠੇ ਪੂਜਨੀਕ ਗੁਰੂ ਜੀ ਨੂੰ ਖਿਡਾਰੀ ਤੇ ਹੈੱਡਮਾਸਟਰ ਦੇ ਰੋਲ ‘ਚ ਦੇਖ ਪੂਰਾ ਸਟੇਡੀਅਮ ਤਾੜੀਆਂ ਦੀ ਅਵਾਜ਼ ਨਾਲ ਗੂੰਜ ਉੱਠਿਆ।

ਜ਼ਿਕਰਯੋਗ ਹੈ ਕਿ ਪਹਿਲਾਂ ਦੀਆਂ ਫਿਲਮਾਂ ਵਾਂਗ ਹੀ ਇਸ ਕਾਮੇਡੀ ਫਿਲਮ ਜੱਟੂ ਇੰਜੀਨੀਅਰ ‘ਚ ਵੀ ਡਾ. ਐੱਮਐੱਸਜੀ ਵੱਲੋਂ ਕਈ ਸਮਾਜਿਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਗੀਤ ਦੇ ਬੋਲ ਹਨ : ‘ਜੋਸ਼ ਮੇਂ ਥੋੜੇ ਹੋਸ਼ ਮੇਂ ਚਲਤੇ ਹੈ ਦੇਸ਼ ਦੇ ਲਈ ਪੂਰੀ ਸ਼ਾਨ ਸੇ ਛਾਤੀ ਤਾਨ ਕੇ ਹਮ ਅੜੇਂਗੇ ਦੇਸ਼ ਕੇ ਲੀਏ’ ਇਸ ਗੀਤ ਰਾਹੀਂ  ਨੌਜਵਾਨਾਂ ਨੂੰ ਹਰ ਖੇਤਰ ‘ਚ ਕਾਰਜ ਕਰਦੇ ਹੋਏ ਦੇਸ਼ ਦੇ ਪ੍ਰਤੀ ਚੰਗੀ ਭਾਵਨਾ ਰੱਖਣ ਦਾ ਸੰਦੇਸ਼ ਦਿੱਤਾ ਗਿਆ ਹੈ ਇਸਦੇ ਨਾਲ ਹੀ ਖੇਡਾਂ ‘ਚ ਵੀ ਨੌਜਵਾਨਾਂ ਨੂੰ ਮਜ਼ਬੂਤ ਬਣਨ ਲਈ ਪ੍ਰੇਰਿਤ ਕੀਤਾ ਗਿਆ ਹੈ।

19713 ਵਿਅਕਤੀਆਂ ਨੇ ਇਕੱਠੇ ਪੀਤਾ ਗਾਂ ਦਾ ਦੁੱਧ ਤਾਂ ਬਣ ਗਿਆ ਵਿਸ਼ਵ ਰਿਕਾਰਡ

ਇੰਦਰਾ ਗਾਂਧੀ ਇੰਡੋਰ ਸਟੇਡੀਅਮ ‘ਚ ਚੱਲ ਰਹੇ ਫਿਲਮ ‘ਜੱਟੂ ਇੰਜੀਨੀਅਰ’ ਦੇ ਪ੍ਰੀਮੀਅਰ ਸ਼ੋਅ ਦੇ ਪਲ਼ ਉਸ ਸਮੇਂ ਹੋਰ ਜ਼ਿਆਦਾ ਯਾਦਗਾਰ ਬਣ ਗਏ ਜਦੋਂ ਡਾ. ਐੱਮਐੱਸਜੀ ਨੇ ਸਟੇਜ ਤੋਂ ਸਾਰੇ ਪ੍ਰਸੰਸਕਾਂ ਨੂੰ ਕਾਓ ਮਿਲਕ ਪਾਰਟੀ ਦੇਣ ਦਾ ਐਲਾਨ ਕੀਤਾ ਸਟੇਡੀਅਮ ‘ਚ ਇਕੱਠੇ 19713 ਪ੍ਰਸੰਸਕਾਂ ਵੱਲੋਂ ਗਊ ਦਾ ਦੁੱਧ ਪੀਤੇ ਜਾਣ ‘ਤੇ ਫਿਲਮ ਤੇ ਡਾ. ਐੱਮਐੱਸਜੀ ਦੇ ਨਾਂਅ ਇੱਕ ਹੋਰ ਵਿਸ਼ਵ ਰਿਕਾਰਡ ਦਰਜ ਹੋ ਗਿਆ ਇਸ ਇਤਿਹਾਸਕ ਸਮਾਰੋਹ ‘ਚ ਮੌਜ਼ੂਦ ਏਸ਼ੀਆ ਬੁੱਕ ਆਫ਼ ਰਿਕਾਰਡ ਦੇ ਨੁਮਾਇੰਦਿਆਂ ਨੇ ਖੁਦ ਇਸ ਰਿਕਾਰਡ ਨੂੰ ਬਣਦੇ ਵੇਖਿਆ ਦੁੱਧ ਨਾਲ ਬਣੇ ਇਸ ਰਿਕਾਰਡ ‘ਤੇ ਏਸ਼ੀਆ ਬੁੱਕ ਆਫ਼ ਰਿਕਾਰਡ ਵੱਲੋਂ ਇੱਥੇ ਆਏ ਪ੍ਰਤੀਨਿਧੀ ਨੇ ਇਸ ਰਿਕਾਰਡ ਦੀ ਸ਼ਲਾਘਾ ਕਰਦਿਆਂ ਪੂਜਨੀਕ ਗੁਰੂ ਜੀ ਨੂੰ ਰਿਕਾਰਡ ਦਾ ਪ੍ਰਮਾਣ ਪੱਤਰ ਸੌਂਪਿਆ ਪ੍ਰਮਾਣ ਪੱਤਰ ਲੈਣ ਉਪਰੰਤ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਨੂੰ ਖੁਸ਼ੀ ਹੋਵੇਗੀ ਜੋ ਇਸ ਰਿਕਾਰਡ ਨੂੰ ਤੋੜੇਗਾ ।

ਇਸ ਮੌਕੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਮਾਜ ‘ਚ ਜ਼ਿਆਦਾਤਰ ਵਾਈਨ, ਕੋਕਟੇਲ ਦੀਆਂ ਪਾਰਟੀਆਂ ਹੁੰਦੀਆਂ ਹਨ ਹੁਣ ਅਸੀਂ ਵੱਖ ਤਰ੍ਹਾਂ ਦੀ ਪਾਰਟੀ ਸ਼ੁਰੂ ਕਰ ਰਹੇ ਹਾਂ, ਇਹ ਪਾਰਟੀ ਹਰ ਪਾਰਟੀ ਤੋਂ ਵੱਖ ਤੇ ਹਟ ਕੇ ਹੋਵੇਗੀ ਡਾ. ਐੱਮਐੱਸਜੀ ਦੇ ਗਊ ਪ੍ਰਤੀ ਸਨਮਾਨ ਤੇ ਆਦਰ ਦੀ ਇਸ ਭਾਵਨਾ ‘ਤੇ ਪੂਰਾ ਸਟੇਡੀਅਮ ਇੱਕ ਵਾਰ ਫਿਰ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ ਸਾਰੇ ਪ੍ਰਸੰਸਕਾਂ ਨੂੰ ਪਹਿਲਾਂ ਗਿਲਾਸ ਵੰਡ ਦਿੱਤੇ ਗਏ ਸਨ ਪੂਜਨੀਕ ਗੁਰੂ ਜੀ ਦੇ ਐਲਾਨ ਦੇ ਨਾਲ ਹੀ ਬਿਨਾਂ ਕਿਸੇ ਦੇਰੀ ਦੇ ਸਭ ਨੂੰ ਗਾਂ ਦਾ ਦੁੱਧ ਵੰਡ ਦਿੱਤਾ ਗਿਆ ਇਹ ਅਨੋਖਾ ਦ੍ਰਿਸ਼ ਵੀ ਵੇਖਣਯੋਗ ਸੀ ਮੰਚ ‘ਤੇ ਬੈਠੇ ਵੀਆਈਪੀ ਲੋਕ ਵੀ ਇਸ ਕੋਸ਼ਿਸ਼ ਦੀ ਸ਼ਲਾਘਾ ਕਰਦੇ ਨਹੀਂ ਥੱਕੇ ਇਸ ਤਰ੍ਹਾਂ ਨਾਲ ਡਾ. ਐੱਮਐੱਸਜੀ ਨੇ ‘ਕਾਓ ਮਿਲਟ ਪਾਰਟੀ ਦਾ ਇੱਕ ਨਵਾਂ ਕਾਨਸੇਪਟ ਵੀ ਸਮਾਜ ਤੇ ਦੇਸ਼ ਦੇ ਸਾਹਮਣੇ ਰੱਖਿਆ।

ਗਾਂ ਨੂੰ ਮਿਲੇ ਮਾਤਾ ਦਾ ਦਰਜਾ : ਡਾ. ਐੱਮਐੱਸਜੀ

ਨਵੀਂ ਦਿੱਲੀ ਡਾ. ਐੱਮਐੱਸਜੀ ਨੇ ਗਊ ਮਾਤਾ ਨੂੰ ਕੌਮੀ ਦਰਜਾ ਦਿਵਾਏ ਜਾਣ ਦੀ ਹਮਾਇਤ ਕੀਤੀ ਅੱਜ ‘ਜੱਟੂ ਇੰਜੀਨੀਅਰ’ ਫਿਲਮ ਦੇ ਪ੍ਰੀਮੀਅਰ ਸ਼ੋਅ ਦੌਰਾਨ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਡਾ. ਐੱਮਐੱਸਜੀ ਨੇ ਦੱਸਿਆ ਕਿ ਗਊ ਰੱਖਿਆ ਨੂੰ ਲੈ ਕੇ ਅਸੀਂ ਸਾਲ 1994 ਤੋਂ ਹੀ ਕੰਮ ਕਰ ਰਹੇ ਹਾਂ ਰਾਜਸਥਾਨ ‘ਚ ਸੋਕਾ ਪੈਣ ‘ਤੇ ਡੇਰਾ ਸੱਚਾ ਸੌਦਾ ਵੱਲੋਂ ਲਗਭਗ 30 ਹਜ਼ਾਰ ਕੁਇੰਟਲ ਚਾਰਾ ਭੇਜਿਆ ਗਿਆ ਸੀ ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਗਊ ਹਰ ਕਿਸੇ ਦਾ ਭਲਾ ਕਰਦੀ ਹੈ।

ਗਊ ਦੇ ਮੁੱਦੇ ‘ਤੇ ਕਿਸੇ ਵੀ ਤਰ੍ਹਾਂ ਨਾਲ ਸਿਆਸਤ ਨਹੀਂ ਹੋਣੀ ਚਾਹੀਦੀ ਇਸਦਾ ਖੂਨ ਨਹੀਂ ਸਗੋਂ ਦੁੱਧ ਪੀਤਾ ਜਾਣਾ ਚਾਹੀਦਾ ਹੈ ਗਊ ਪ੍ਰਤੀ ਪ੍ਰੇਮ ਤੇ ਸਵਾਲ ‘ਤੇ ਡਾ. ਐੱਮਐੱਸਜੀ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਬਚਪਨ ਦੇ ਸੰਸਕਾਰ ਹਨ ਸਾਡੇ ਘਰ ‘ਚ ਗਊਆਂ ਨੂੰ ਪਾਲਿਆ ਜਾਂਦਾ ਸੀ ਆਪਣੇ ਬਚਪਨ ਦੀ ਇੱਕ ਘਟਨਾ ਸੁਣਾਉਂਦਿਆਂ ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਇੱਕ ਵਾਰ ਸਾਡੇ ਪੂਜਨੀਕ ਪਿਤਾ ਜੀ ਬੁੱਢੀ ਗਾਂ ਨੂੰ ਗੀਤਾ ਦਾ ਪਾਠ ਸੁਣਾਉਣ ਦੀ ਤਿਆਰੀ ਕਰ ਰਹੇ ਸਨ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਸਾਰੀ ਉਮਰ ਜਿਸ ਗਾਂ ਨੇ ਸਾਡੀ ਸੇਵਾ ਕੀਤੀ ਹੈ, ਅੱਜ ਉਸਦੀ ਸੇਵਾ ਕੀਤੀ ਜਾਣੀ ਚਾਹੀਦੀ ਹੈ ਗੀਤਾ ਦਾ ਪਾਠ ਸੁਣਾ ਕੇ ਇਸ ਗਾਂ ਨੂੰ ਸਵਰਗ ‘ਚ ਸਥਾਨ ਮਿਲੇਗਾ ਇਸ ਲਈ ਗਾਂ ਦੇ ਦੁੱਧ, ਘਿਓ ਤੇ ਗੀਤਾ ਦਾ ਪਵਿੱਤਰ ਸਥਾਨ ਮੰਨਿਆ ਗਿਆ ਹੈ।

ਡਾ. ਐੱਮਐੱਸਜੀ ਦੀ ਹਰ ਫਿਲਮ ‘ਚ ਹੁੰਦਾ ਹੈ ਸਪੈਸ਼ਲ ਮੈਸੇਜ਼ : ਵਿਜੇਂਦਰ

ਸਮਾਰੋਹ ‘ਚ ਪਹੁੰਚੇ ਕੌਮਾਂਤਰੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ‘ਚ ਕਿਹਾ ਕਿ ਅਧਿਆਤਮ ‘ਚ ਬਹੁਤ ਤਾਕਤ ਹੁੰਦੀ ਹੈ ਉਹ ਵੀ ਅਧਿਆਤਮ ‘ਚ ਵਿਸ਼ਵਾਸ ਰੱਖਦੇ ਹਨ ਜ਼ਿਆਦਾਤਰ  ਸਰਸਾ ਆਸ਼ਰਮ ‘ਚ ਵੀ ਜਾਂਦੇ ਰਹਿੰਦੇ ਹਨ ਫਿਲਮਾਂ ਸਬੰਧੀ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਹਰ ਫਿਲਮ ‘ਚ ਸਪੈਸ਼ਲ ਮੈਸੇਜ਼ ਹੁੰਦਾ ਹੈ ਡਾ. ਐੱਮਐੱਸਜੀ ਦੀ ਹਰ ਫਿਲਮ ਸਮਾਜ ਨੂੰ ਜਾਗਰੂਕ ਕਰਦੀ ਹੈ।

ਡੀਐੱਨਏ ਰਿਸਰਚ ‘ਤੇ ਖਰਚ ਹੋਵੇਗੀ ਫਿਲਮ ਦੀ ਕਮਾਈ

ਫਿਲਮ ‘ਜੱਟੂ ਇੰਜੀਨੀਅਰ’ ਤੋਂ ਮਿਲਣ ਵਾਲੇ ਮਿਹਨਤਾਨੇ ਨੂੰ ਖਰਚ ਕਰਨ ਦੇ ਸਵਾਲ ‘ਤੇ ਡਾ. ਐੱਮਐੱਸਜੀ ਨੇ ਦੱਸਿਆ ਕਿ ਇਸ ਫਿਲਮ ਦੀ ਕਮਾਈ ਨੂੰ ਬੋਨ ਬੈਂਕ ਤੇ ਡੀਐੱਨਏ ਰਿਸਰਚ ‘ਤੇ ਖਰਚ ਕੀਤਾ ਜਾਵੇਗਾ।