NREGA News: ਨਰੇਗਾ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼, ਕੰਮ ਜਾਂ ਭੱਤਾ ਦੇਣ ਦੀ ਮੰਗ

NREGA News
NREGA News: ਨਰੇਗਾ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼, ਕੰਮ ਜਾਂ ਭੱਤਾ ਦੇਣ ਦੀ ਮੰਗ

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰਾਟਾਂ ਤੁਰੰਤ ਜਾਰੀ ਹੋਣ : ਗੋਰਾ ਪਿਪਲੀ

NREGA News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪਿੰਡ ਪਿਪਲੀ ਨਵੀਂ ਵਿਖੇ ਨਰੇਗਾ ਮਜ਼ਦੂਰਾਂ ਤੇ ਆਮ ਲੋਕਾਂ ਦਾ ਭਾਰੀ ਇਕੱਠ ਹੋਇਆ ਜਿਸ ਵਿੱਚ ਗ੍ਰਾਮ ਪੰਚਾਇਤ ਦੇ ਨੁਮਾਇੰਦੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਕੱਠੇ ਹੋਏ ਲੋਕਾਂ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਪੰਜਾਬ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਫਰੀਦਕੋਟ ਵਿੱਚ ਵੀ ਪਿਛਲੇ ਬਹੁਤ ਦਿਨਾਂ ਤੋਂ ਮੀਂਹ ਪੈਣ ਕਾਰਨ ਖਸਤਾ ਹਾਲਤ ਮਕਾਨ ਡਿੱਗ ਰਹੇ ਹਨ ਜਾਂ ਡਿੱਗਣ ਕਿਨਾਰੇ ਹਨ। ਮੀਂਹ ਕਾਰਨ ਲੋਕ ਕੰਮਾਂ ਤੋਂ ਵੀ ਵਿਹਲੇ ਹੋ ਗਏ ਮੀਂਹ ਕਾਰਨ ਸਭ ਕੰਮ ਬੰਦ ਹੋ ਗਏ ਹਨ।

ਨਰੇਗਾ ਦਾ ਕੰਮ ਵੀ ਪਿਛਲੇ ਦੋ ਮਹੀਨਿਆਂ ਤੋਂ ਬੰਦ ਹੈ। ਜਿਸ ਕਰਨ ਲੋਕ ਭੁੱਖਮਰੀ ਦੀ ਕਗਾਰ ’ਤੇ ਪਹੁੰਚ ਚੁੱਕੇ ਹਨ। ਇਕੱਠੇ ਹੋਏ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਨਰੇਗਾ ਮਜ਼ਦੂਰਾਂ ਦੇ ਸੂਬਾ ਆਗੂ ਕਾਮਰੇਡ ਗੋਰਾ ਸਿੰਘ ਪਿਪਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਮਜ਼ਦੂਰਾਂ ਨੂੰ ਭੁੱਖ ਮਰੀ ਦੇ ਕੰਢੇ ਲਿਆ ਖੜਾ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਮਿਲਦੀ ਕਣਕ ਜੋ ਕਿ ਦੋ ਰੁਪਏ ਪ੍ਰਤੀ ਕਿੱਲੋ ਮਿਲਦੀ ਸੀ ਉਸ ਨੂੰ ਪਿਛਲੇ ਲੰਬੇ ਸਮੇਂ ਤੋਂ ਬੰਦ ਕੀਤਾ ਹੋਇਆ ਹੈ। ਅੰਨ ਸੁਰੱਖਿਆ ਕਾਨੂੰਨ ਤਹਿਤ ਮਿਲਦੀ ਕੇਂਦਰ ਸਰਕਾਰ ਦੀ ਕਣਕ ਵਿੱਚੋਂ ਵੀ ਵੱਡੀ ਪੱਧਰ ’ਤੇ ਪਰਿਵਾਰਿਕ ਮੈਂਬਰਾਂ ਨੂੰ ਕੇਵਾਈਸੀ ਨਾ ਦੇ ਨਾਂ ’ਤੇ ਬਾਹਰ ਕੀਤਾ ਜਾ ਰਿਹਾ ਹੈ।

NREGA News
NREGA News: ਨਰੇਗਾ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼, ਕੰਮ ਜਾਂ ਭੱਤਾ ਦੇਣ ਦੀ ਮੰਗ

ਨਰੇਗਾ ਮਜ਼ਦੂਰਾਂ ਨੂੰ ਕੰਮ ਜਾਂ ਭੱਤਾ ਮਿਲੇ

ਪੂਰੇ ਪਰਿਵਾਰ ਨੂੰ ਕਣਕ ਨਹੀਂ ਦਿੱਤੀ ਜਾ ਰਹੀ। ਨਰੇਗਾ ਵਰਕਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਜੇਕਰ ਕੰਮ ਨਹੀਂ ਤਾਂ ਭੱਤਾ ਦੇਣਾ ਹੁੰਦਾ ਹੈ ਪਿਛਲੇ ਕੀਤੇ ਹੋਏ ਕੰਮ ਦਾ ਬਕਾਇਆ ਵੀ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਨਰੇਗਾ ਆਗੂਆਂ ਪੰਚਾਇਤ ਮੈਂਬਰ ਨਰੇਗਾ ਵਰਕਰਾਂ ਅਤੇ ਆਮ ਲੋਕਾਂ ਨੇ ਇਹ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ: Mitchell Starc T20 Retirement: ਮਿਸ਼ੇਲ ਸਟਾਰਕ ਦਾ ਟੀ20 ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ

ਜੇਕਰ ਸਰਕਾਰ ਨੇ ਸਮਾਂ ਰਹਿੰਦੇ ਲੋਕਾਂ ਨੂੰ ਕੰਮ ਨਾ ਦਿੱਤਾ ਪਿਛਲਾ ਬਕਾਇਆ ਜਾਰੀ ਨਾ ਕੀਤਾ ਘਰ ਬਣਾਉਣ ਲਈ ਗਰੰਟਾਂ ਜਾਰੀ ਨਾ ਕੀਤੀਆਂ ਤਾਂ ਮਜ਼ਦੂਰ ਵੱਡੀ ਪੱਧਰ ’ਤੇ ਸੜਕਾਂ ’ਤੇ ਆਉਣ ਲਈ ਮਜ਼ਬੂਰ ਹੋਣਗੇ ਜੇਕਰ ਕਿਸੇ ਦਾ ਮਕਾਨ ਡਿੱਗਿਆ ਕੋਈ ਜਾਨੀ ਨੁਕਸਾਨ ਹੋਇਆ ਤਾਂ ਉਸਦੀ ਜਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ। ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਇਹਨਾਂ ਮੰਗਾਂ ’ਤੇ ਜਲਦੀ ਵਿਚਾਰ ਕਰੇ। ਇਸ ਸਮੇਂ ਪੰਚਾਇਤ ਮੈਂਬਰ ਸੁਖਜਿੰਦਰ ਸਿੰਘ, ਸੁਖਮੰਦਰ ਸਿੰਘ ਪੰਚ ਹਰਪ੍ਰੀਤ ਕੌਰ ਪੰਚ ਲਵਪ੍ਰੀਤ ਕੌਰ ਮੇਟ ਵੱਡੀ ਗਿਣਤੀ ਵਿੱਚ ਨਰੇਗਾ ਵਰਕਰ ਹਾਜ਼ਰ ਸਨ।