ਸਰਕਾਰ ਸਥਾਪਿਤ ਕਰੇਗੀ 5 ਕਰੋੜ ਵਾਈ-ਫਾਈ ਹਾਟਸਪੌਟ
(ਏਜੰਸੀ) ਨਵੀਂ ਦਿੱਲੀ। ਲੋਕਾਂ ਨੂੰ ਜਲਦ ਹੀ ਮਹਿੰਗੇ ਇੰਟਰਨੈੱਟ ਬਿੱਲਾਂ ਤੋਂ ਰਾਹਤ ਮਿਲਣ ਵਾਲੀ ਹੈ। ਇਸ ਸਬੰਧੀ ਸਰਕਾਰ ਇੱਕ ਨਵੀਂ ਯੋਜਨਾ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਤਹਿਤ ਦੇਸ਼ ਭਰ ’ਚ ਪੰਜ ਕਰੋੜ ਪੀਐੱਮ ਵਾਈ-ਫਾਈ ਹਾਟਸਪੌਟ ਲਾਏ ਜਾਣਗੇ। ਇਸ ਦੇ ਲਈ ਸਰਕਾਰ ਨੇ ਪੀਐਮ-ਵਾਨੀ ਫਰੇਮਵਰਕ ਗਾਈਡ ਲਾਈਨਾਂ ’ਚ ਸੁਧਾਰ ਕੀਤਾ ਹੈ। ਸਰਕਾਰ ਦੇ ਇਸ ਬਦਲਾਅ ਤੋਂ ਬਾਅਦ ਕੋਈ ਵੀ ਨਾਗਰਿਕ ਆਪਣੇ ਖੇਤਰ ’ਚ ਨਿੱਜੀ ਵਾਈ-ਫਾਈ ਹਾਟਸਪੌਟ ਸਥਾਪਤ ਕਰ ਸਕੇਗਾ। Internet News Update
ਇਹ ਵੀ ਪੜ੍ਹੋ: Grain Scam Case: ਡਿਪਟੀ ਡਾਇਰੈਕਟਰ ਸਾਥੀ ਬੱਤਰਾ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
ਦਰਅਸਲ, ਮੌਜ਼ੂਦਾ ਸਮੇਂ ’ਚ ਪੂਰੇ ਦੇਸ਼ ’ਚ ਮੋਬਾਈਲ ਟਾਵਰਾਂ ਰਾਹੀਂ ਮੋਬਾਇਲ ਡਾਟਾ ਉਪਲੱਬਧ ਕਰਵਾਇਆ ਜਾ ਰਿਹਾ ਹੈ। ਪਰ ਦੇਸ਼ ਦੇ ਕਈ ਖੇਤਰ ਅਜਿਹੇ ਹਨ ਜਿੱਥੇ ਮੋਬਾਇਲ ਟਾਵਰਾਂ ਦੀ ਮੌਜੂਦਗੀ ਘੱਟ ਹੈ। ਅਜਿਹੇ ’ਚ ਮੋਬਾਇਲ ’ਚ ਨੈੱਟਵਰਕ ਨਹੀਂ ਹੈ। ਇਸ ਲਈ ਮੋਬਾਈਲ ਕਾਲਿੰਗ ਤੇ ਇੰਟਰਨੈੱਟ ਦੀ ਵਰਤੋਂ ਵਿੱਚ ਸਮੱਸਿਆ ਆ ਰਹੀ ਹੈ। ਪਰ ਹੁਣ ਪ੍ਰਧਾਨ ਮੰਤਰੀ ਵਾਣੀ ਵਾਈ-ਫਾਈ ਯੋਜਨਾ ਦੇ ਜ਼ਰੀਏ, ਸਰਕਾਰ ਹਰ ਖੇਤਰ ਵਿੱਚ ਬਰਾਡਬੈਂਡ ਵਾਈ-ਫਾਈ ਹਾਟਸਪੌਟ ਬਣਾ ਰਹੀ ਹੈ, ਜੋ ਕਿ ਇੱਕ ਵੱਡੇ ਖੇਤਰ ਵਿੱਚ ਕਿਫਾਇਤੀ ਕੀਮਤਾਂ ’ਤੇ ਇੰਟਰਨੈੱਟ ਦੀ ਸਹੂਲਤ ਪ੍ਰਦਾਨ ਕਰੇਗੀ। ਇਸ ਨਾਲ ਦੇਸ਼ ਭਰ ਵਿੱਚ ਲੱਖਾਂ ਮਾਈਕ੍ਰੋ ਵਾਈ-ਫਾਈ ਹਾਟਸਪੌਟ ਬਣਾਏ ਜਾਣਗੇ। ਇਸ ਨਾਲ ਮੋਬਾਈਲ ਟਾਵਰਾਂ ਦੇ ਮੁਕਾਬਲੇ ਬਰਾਡਬੈਂਡ ਰਾਹੀਂ ਸਸਤਾ ਇੰਟਰਨੈੱਟ ਡਾਟਾ ਉਪਲੱਬਧ ਕਰਵਾਇਆ ਜਾਵੇਗਾ। Internet News Update
ਹਾਲਾਂਕਿ ਟੈਲੀਕਾਮ ਕੰਪਨੀਆਂ ਨੇ ਨੁਕਸਾਨ ਦੇ ਡਰੋਂ ਇਸ ’ਤੇ ਇਤਰਾਜ਼ ਜਤਾਇਆ ਹੈ ਪਰ ਮੈਟਾ, ਗੂਗਲ, ਐਮਾਜ਼ਾਨ, ਟੀਸੀਐੱਸ ਵਰਗੀਆਂ ਦੂਰਸੰਚਾਰ ਫਰਮਾਂ ਦੀ ਨੁਮਾਇੰਦਗੀ ਕਰਨ ਵਾਲੇ ਬਰਾਡਬੈਂਡ ਇੰਡੀਆ ਫੋਰਮ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਟੈਲੀਕਾਮ ਕੰਪਨੀਆਂ ਵੱਲੋਂ ਦਿੱਤੇ ਗਏ ਬਿਆਨ ਸਹੀ ਨਹੀਂ ਹਨ। ਬੀਆਈਐੱਫ ਨੇ ਕਿਹਾ ਕਿ ਪੀਐਮ-ਵਾਣੀ ਪ੍ਰਾਜੈਕਟ ਨਾਲ ਸਰਕਾਰ ਨੂੰ ਮਾਲੀਏ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਦਰਅਸਲ, 5 ਕਰੋੜ ਪੀਐਮ-ਵਾਣੀ ਹੌਟਸਪੌਟ ਸਥਾਪਤ ਕਰਨ ਨਾਲ, ਟੈਲੀਕਾਮ ਕੰਪਨੀਆਂ ਬੈਂਡਵਿਡਥ ਦੀ ਵਿਕਰੀ ਤੋਂ ਸਾਲਾਨਾ 60,000 ਕਰੋੜ ਰੁਪਏ ਦੀ ਵਾਧੂ ਆਮਦਨ ਕਮਾ ਸਕਣਗੀਆਂ।