Punjab Toll Plaza News: ਹੁਣ ਪੰਜਾਬ ਦਾ ਇਹ ਟੋਲ ਪਲਾਜਾ ਵੀ ਹੋਇਆ ਮਹਿੰਗਾ, ਪੰਜਾਬੀਆਂ ਦੀਆਂ ਜੇਬ੍ਹਾਂ ’ਤੇ ਪਵੇਗਾ ਭਾਰ

Punjab Toll Plaza News
Punjab Toll Plaza News: ਹੁਣ ਪੰਜਾਬ ਦਾ ਇਹ ਟੋਲ ਪਲਾਜਾ ਵੀ ਹੋਇਆ ਮਹਿੰਗਾ, ਪੰਜਾਬੀਆਂ ਦੀਆਂ ਜੇਬ੍ਹਾਂ ’ਤੇ ਪਵੇਗਾ ਭਾਰ

Punjab Toll Plaza News: ਨੈਸ਼ਨਲ ਹਾਈਵੇ ਅਥਾਰਿਟੀ ਨੇ ਟੋਲ ਦਰਾਂ ’ਚ 5 ਫੀਸਦੀ ਵਾਧੇ ਦਾ ਕੀਤਾ ਐਲਾਨ

Punjab Toll Plaza News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਜੋ ਇੱਕ ਅਪਰੈਲ ਤੋਂ ਹੋਰ ਮਹਿੰਗਾ ਹੋਣ ਜਾ ਰਿਹਾ ਹੈ। ਇਸ ਨਾਲ ਇੱਥੋਂ ਦੀ ਲੰਘਣ ਵਾਲੇ ਵਾਹਨ ਚਾਲਕਾਂ ’ਤੇ ਵਿੱਤੀ ਬੋਝ ਵਧੇਗਾ। ਇਸ ਦਾ ਖੁਲਾਸ਼ਾ ਟੋਲ ਪਲਾਜ਼ਾ ਦੇ ਮੈਨੇਜਰ ਵਿਪਨ ਰਾਏ ਨੇ ਕੀਤਾ ਹੈ।

ਮੈਨੇਜਰ ਵਿਪਨ ਰਾਏ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਟੋਲ ਦਰਾਂ ਵਿੱਚ 5 ਫੀਸਦੀ ਵਾਧੇ ਦਾ ਐਲਾਨ ਕੀਤਾ ਗਿਆ ਹੈ ਜੋ ਇੱਕ ਅਪਰੈਲ ਤੋਂ ਲਾਗੂ ਹੋ ਜਾਵੇਗਾ। ਜਿਸ ਪਿੱਛੋਂ ਕਾਰ, ਜੀਪ, ਵੈਨ ਜਾਂ ਲਾਇਟ ਮੋਟਰ ਵੀਕਲ ਨੂੰ ਹੁਣ ਇੱਕ ਪਾਸੇ ਦੇ ਲਈ 230 ਰੁਪਏ। ਜਦਕਿ ਦੋਵਾਂ ਪਾਸਿਆਂ ਭਾਵ ਆਉਣ- ਜਾਣ ਦੀ ਪਰਚੀ ਕਟਵਾਉਣ ’ਤੇ 345 ਰੁਪਏ ਅਦਾ ਕਰਨੇ ਪੈਣਗੇ ਜੋ ਪਹਿਲਾਂ ਕ੍ਰਮਵਾਰ 220 ਤੇ 330 ਰੁਪਏ ਵਸੂਲੇ ਜਾਂਦੇ ਸਨ। Toll Plaza Punjab

Read Also : Haryana-Punjab Weather Alert: ਪੰਜਾਬ-ਹਰਿਆਣਾ ’ਚ ਦੋ ਦਿਨ ਬਹੁਤ ਭਾਰੀ, ਹਨ੍ਹੇਰੀ ਤੂਫ਼ਾਨ ਦਾ ਅਲਰਟ, ਜਾਣੋ ਅਗਲੇ 7 ਦਿਨ ਕਿਵੇਂ ਰਹੇਗਾ ਮੌਸਮ

ਉਨ੍ਹਾਂ ਅੱਗੇ ਦੱਸਿਆ ਕਿ ਉਕਤ ਤੋਂ ਇਲਾਵਾ ਹਲਕਾ ਵਪਾਰਕ ਵਾਹਨ, ਲਾਇਟ ਬੱਸ, ਮਾਲ ਗੱਡੀ ਜਾਂ ਮਿੰਨੀ ਬੱਸ ਜਾਂ ਫ਼ਿਰ ਟਰੱਕ ਨੂੰ ਜਿੱਥੇ ਪਹਿਲਾਂ ਇੱਕ ਪਾਸੇ ਦੇ 355 ਤੇ ਆਉਣ-ਜਾਣ ਦੇ 535 ਰੁਪਏ ਅਦਾ ਕਰਨੇ ਪੈਂਦੇ ਸਨ, ਹੁਣ ਇੱਕ ਪਾਸੇ ਦੇ 370 ਰੁਪਏ ਤੇ ਆਉਣ-ਜਾਣ ਦੀ ਫੀਸ ਪਰਚੀ ਲੈਣ ਲਈ 555 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇਸ ਤੋਂ ਇਲਾਵਾ ਹੁਣ ਦੋ ਐਕਸਲ ਵਾਹਨਾਂ ਨੂੰ ਇੱਕ ਪਾਸੇ ਲਈ 775 ਰੁਪਏ ਤੇ ਦੋਵਾਂ ਪਾਸਿਆਂ ਲਈ 1160 ਰੁਪਏ ਚੁਕਾਉਣੇ ਪੈਣਗੇ। ਜਦਕਿ ਇਸ ਤੋਂ ਪਹਿਲਾਂ ਦੋ ਐਕਸਲ ਵਾਹਨਾਂ ਨੂੰ ਪਰਚੀ ਦੇ 745 ਰੁਪਏ ਤੇ 1120 ਰੁਪਏ ਦੇਣੇ ਪੈਂਦੇ ਸਨ।

Punjab Toll Plaza News

ਤਿੰਨ ਐਕਸਲ ਵਪਾਰਕ ਵਾਹਨਾਂ ਲਈ ਇੱਕ ਪਾਸੇ ਦੀ 815 ਤੋਂ ਵਧਾ ਕੇ 845 ਰੁਪਏ ਅਤੇ ਦੋਵਾਂ ਪਾਸਿਆਂ ਲਈ 1225 ਰੁਪਏ ਤੋਂ ਵਧਾ ਕੇ 1265 ਰੁਪਏ ਪਰਚੀ ਫੀਸ ਨਿਰਧਾਰਿਤ ਕੀਤੀ ਗਈ ਹੈ। ਇਸੇ ਤਰਾਂ ਹੀ 4, 5 ਤੇ 6 ਐਕਸਲ ਵਪਾਰਕ ਭਾਰੀ ਵਾਹਨਾਂ ਨੂੰ ਹੁਣ ਇੱਕ ਪਾਸੜ ਲਈ 1170 ਤੇ ਆਉਣ-ਜਾਣ ਦੀ ਪਰਚੀ ਦੇ ਲਈ 1755 ਦੀ ਬਜਾਇ ਇੱਕ ਪਾਸੇ ਦੇ 1215 ਰੁਪਏ ਤੇ ਦੋਵੇਂ ਪਾਸਿਆਂ ਲਈ 1820 ਰੁਪਏ ਚੁਕਾਉਣੇ ਪੈਣੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 7 ਜਾਂ ਇਸ ਤੋਂ ਵੱਧ ਐਕਸਲ ਵਪਾਰਕ ਵਾਹਨਾਂ ਨੂੰ ਇੱਕ ਪਾਸੇ ਲਈ 1475 ਰੁਪਏ ਅਤੇ ਦੋਵੇਂ ਪਾਸਿਆਂ ਵਾਸਤੇ 2215 ਰੁਪਏ ਦੀ ਪਰਚੀ ਫ਼ੀਸ ਕਟਵਾਉਣੀ ਪਵੇਗੀ ਜੋ ਦਰ ਕ੍ਰਮਵਾਰ ਪਹਿਲਾਂ 1425 ਤੇ 2140 ਸੀ। ਉਨਾਂ ਦੱਸਿਆ ਕਿ ਵਧੀਆਂ ਦਰਾਂ 31 ਮਾਰਚ ਰਾਤ 12 ਵਜੇ ਤੋਂ ਬਾਅਦ ਤੁਰੰਤ ਲਾਗੂ ਹੋ ਜਾਣਗੀਆਂ।