(ਸੱਚ ਕਹੂੰ ਨਿਊਜ਼) ਖੰਨਾ । ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ। ਹੁਣ ਰਾਸ਼ਨ ਲਈ ਕਿਤੇ ਵੀ ਜਾਣ ਦੀ ਲੋੜ ਨਹੀਂ ਪਵੇਗੀ। ਹੁਣ ਘਰ ਬੈਠੇ ਹੀ ਸਾਫ਼-ਸੁਥਰਾ ਰਾਸ਼ਨ ਮਿਲੇਗਾ। ਹੁਣ ਲੋਕਾਂ ਨੂੰ ਰਾਸ਼ਨ ਲੈਣ ਲਈ ਲੰਮੀਆਂ-ਲੰਮੀਆਂ ਲਾਈਨਾਂ ’ਚ ਨਹੀਂ ਖੜਨਾ ਪਵੇਗਾ। ਹੁਣ ਪੰਜਾਬ ਸਰਕਾਰ ਘਰੇ ਹੀ ਰਾਸ਼ਨ ਪਹੁੰਚਾਵੇਗੀ। Punjab News
ਇਹ ਵੀ ਪੜ੍ਹੋ: Bollywood Movie : ਯਾਮੀ ਗੌਤਮ ਦੀ ਫਿਲਮ ਆਰਟੀਕਲ 370 ਦਾ ਟ੍ਰੇਲਰ ਰਿਲੀਜ਼
ਇਸ ਮੁਹਿੰਮ ਦੀ ਸ਼ੁਰੂਆਤ ਖੰਨਾ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਮਾਨ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਸ਼ੁਰੂ ਕਰ ਦਿੱਤੀ ਹੈ। ਸੁਚੱਜਾ ਸ਼ਾਸਨ, ਮੁਫ਼ਤ ਰਾਸ਼ਨ… ‘ਘਰ-ਘਰ ਮੁਫ਼ਤ ਰਾਸ਼ਨ’ ਸਕੀਮ ਤਹਿਤ ਮੁੱਖ ਮੰਤਰੀ ਮਾਨ ਅਤੇ ਅਰਵਿੰਜ ਕੇਜਰੀਵਾਲ ਨੇ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। Punjab News