ਸਾਡੇ ਨਾਲ ਸ਼ਾਮਲ

Follow us

10.2 C
Chandigarh
Sunday, January 18, 2026
More
    Home Breaking News ਹੁਣ ਔਰਤਾਂ ਦੀ ...

    ਹੁਣ ਔਰਤਾਂ ਦੀ ਹੋਈ ਬੱਲੇ ਬੱਲੇ, ਇੱਕ ਹਜ਼ਾਰ ਰੁਪਏ ਖਾਤਿਆਂ ਵਿੱਚ ਆਉਣੇ ਸ਼ੁਰੂ

    1000 rupees scheme

    1000 rupees scheme : ਭਾਵੇਂ ਸਰਕਾਰ ਨੇ ਔਰਤਾਂ ਲਈ ਕਈ ਸਕੀਮਾਂ ਚਲਾਈਆਂ ਹਨ। ਬਹੁਤ ਸਾਰੀਆਂ ਭੈਣਾਂ ਅਤੇ ਧੀਆਂ ਇਹਨਾਂ ਦਾ ਲਾਭ ਲੈ ਰਹੀਆਂ ਹਨ। ਇਸ ਤਹਿਤ ਦੇਸ਼ ਦੇ ਇੱਕ ਸੂਬੇ ਦੀ ਸਰਕਾਰ ਵੱਲੋਂ ਔਰਤਾਂ ਲਈ ‘ਲਾਡਲੀ ਬਹਿਣਾ’ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਸ ਸਕੀਮ ਤਹਿਤ ਔਰਤਾਂ ਦੇ ਖਾਤੇ ਵਿੱਚ ਇੱਕ ਹਜ਼ਾਰ ਰੁਪਏ ਟਰਾਂਸਫਰ ਕੀਤੇ ਜਾਣਗੇ। ਇਹ ਪੈਸਾ ਸਰਕਾਰ ਵੱਲੋਂ 10 ਜੂਨ ਤੋਂ ਇੱਕ-ਇੱਕ ਹਜ਼ਾਰ ਰੁਪਿਆ ਉਨ੍ਹਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤਾ ਜਾ ਰਿਹਾ ਹੈ।

    ਮੰਨਿਆ ਜਾਂਦਾ ਹੈ ਕਿ ਸੂਬੇ ਦੀ ਅੱਧੀ ਆਬਾਦੀ ਨੂੰ ਲੁਭਾਉਣ ਲਈ ਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਨੇ ‘ਲਾਡਲੀ ਬਹਿਣਾ’ ਯੋਜਨਾ ਲਾਗੂ ਕੀਤੀ ਹੈ। ਇਸ ਸਕੀਮ ਤਹਿਤ ਯੋਗ ਔਰਤਾਂ ਤੋਂ ਅਰਜ਼ੀਆਂ ਗਈਆਂ ਗਈਆਂ ਹਨ ਅਤੇ 1000 ਰੁਪਏ ਦੀ ਪਹਿਲੀ ਕਿਸ਼ਤ 10 ਜੂਨ ਨੂੰ ਉਨ੍ਹਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਹੈ। (1000 rupees scheme)

    ਜਾਣਕਾਰੀ ਅਨੁਸਾਰ ਸਾਰੀਆਂ ਔਰਤਾਂ ਦੇ ਖਾਤੇ ਆਧਾਰ ਨਾਲ ਲਿੰਕ ਕੀਤੇ ਗਏ ਹਨ ਅਤੇ ਇਹ ਪਤਾ ਲਗਾਉਣ ਲਈ ਕਿ ਕੀ ਇਨ੍ਹਾਂ ਔਰਤਾਂ ਦੇ ਖਾਤਿਆਂ ‘ਚ ਇਕ ਕਲਿੱਕ ‘ਤੇ ਰਕਮ ਪਹੁੰਚਦੀ ਹੈ, ਇਕ-ਇਕ ਰੁਪਏ ਬੈਂਕਾਂ ਰਾਹੀਂ ਸਬੰਧਤ ਔਰਤਾਂ ਦੇ ਖਾਤਿਆਂ ‘ਚ ਟਰਾਂਸਫਰ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਔਰਤਾਂ ਦੇ ਖਾਤਿਆਂ ‘ਚ ਰੁਪਿਆ ਵੀ ਨਾ ਪੁੱਜਣ ਦਾ ਕਾਰਨ ਵੀ ਖੋਜਿਆ ਜਾ ਰਿਹਾ ਹੈ। ਨਾਲ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਹ ਇਕ ਵੀ ਰੁਪਿਆ ਉਨ੍ਹਾਂ ਦੇ ਖਾਤੇ ‘ਚ ਨਹੀਂ ਪਹੁੰਚਿਆ।

    ਜਾਣੋ ਕਿਹੜੀਆਂ ਔਰਤਾਂ ਨੂੰ ਮਿਲਣਗੇ ਪੈਸੇ | 1000 rupees scheme

    ਸੂਬੇ ਵਿੱਚ ‘ਲਾਡਲੀ ਬਹਿਣਾ’ ਯੋਜਨਾ ਲਈ ਯੋਗ ਔਰਤਾਂ ਦੀ ਗਿਣਤੀ 1 ਕਰੋੜ 25 ਲੱਖ ਹੈ। ਅਜਿਹਾ ਇਸ ਲਈ ਕਿਉਂਕਿ ਸੂਬਾ ਸਰਕਾਰ ਨੇ ਇਹ ਸਕੀਮ 23 ਸਾਲ ਤੋਂ 60 ਸਾਲ ਤੱਕ ਦੀਆਂ ਔਰਤਾਂ ਲਈ ਲਾਗੂ ਕੀਤੀ ਹੈ। ਨਾਲ ਹੀ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ, ਜਿਸ ਵਿੱਚ ਔਰਤ ਦੇ ਪਰਿਵਾਰਕ ਮੈਂਬਰ ਕੇਂਦਰੀ ਜਾਂ ਰਾਜ ਸੇਵਾ ਵਿੱਚ ਨਹੀਂ ਹੋਣੇ ਚਾਹੀਦੇ, ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ, ਉਸ ਕੋਲ ਪੰਜ ਏਕੜ ਤੋਂ ਵੱਧ ਜ਼ਮੀਨ ਨਹੀਂ ਹੋਣੀ ਚਾਹੀਦੀ ਅਤੇ ਘਰ ਵਿੱਚ ਕੋਈ ਵੀ ਚਾਰ ਪਈਆ ਵਾਹਨ ਨਹੀਂ ਹੋਣਾ ਚਾਹੀਦਾ।

    ਕਿਹੜੇ ਸੂਬੇ ਨੇ ਕੀਤੀ ਹੈ ਯੋਜਨਾ ਸ਼ੁਰੂ | 1000 rupees scheme

    ਤੁਹਾਨੂੰ ਦੱਸ ਦਈਏ ਕਿ ਇਹ ਯੋਜਨਾ ‘ਲਾਡਲੀ ਬਹਿਣਾ’ ਮੱਧ ਪ੍ਰਦੇਸ਼ ਦੀ ਸਰਕਾਰ ਨੇ ਸ਼ੁਰੂ ਕੀਤੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਨੇ ਔਰਤਾਂ ਦੇ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਲਈ ਇਸ ਯੋਜਨਾ ਦਾ ਸਹਾਰਾ ਲਿਆ ਹੈ। ਭਾਵੇਂ ਕੁਝ ਵੀ ਹੋਵੇ ਪਰ ਇਸ ਸਕੀਮ ਨਾਲ ਸਵਾ ਕਰੋੜ ਔਰਤਾਂ ਨੂੰ ਰਸੋਈ ਦਾ ਬੋਝ ਸੰਭਾਲਣ ਲਈ ਚੰਗਾ ਸਹਾਰਾ ਲੱਗ ਰਿਹਾ ਹੈ।

    ਇਹ ਵੀ ਪੜ੍ਹੋ : ਸਾਬਕਾ ਮੰਤਰੀ ਦੇ ਨੇਪਾਲੀ ਨੌਕਰ ਨੂੰ ਪੁਲਿਸ ਨੇ ਤਿੰਨ ਸਾਥੀਆਂ ਸਣੇ 24 ਘੰਟਿਆਂ ’ਚ ਦਬੋਚਿਆ

    LEAVE A REPLY

    Please enter your comment!
    Please enter your name here