ਚੰਡੀਗੜ੍ਹ ਪਹੁੰਚੀ ਅਸਟਰੇਲੀਆ ਦੀ ਟੀਮ, ਭਲਕੇ ਮੋਹਾਲੀ ’ਚ ਖੇਡਿਆ ਜਾਵੇਗਾ ਪਹਿਲਾ ਮੁਕਾਬਲਾ

Ind Vs Aus ODI Series

ਅੱਜ ਦੋਵੇਂ ਟੀਮਾਂ ਕਰਨਗੀਆਂ ਅਭਿਆਸ | Ind Vs Aus ODI Series

  • ਸੁਰੱਖਿਆ ਦੇ ਪੁਖਤਾ ਇੰਤਜ਼ਾਮ
  • ਸਟਾਰ ਖਿਡਾਰੀਆਂ ਨੂੰ ਦਿੱਤਾ ਗਿਆ ਹੈ ਆਰਾਮ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਭਾਰਤ ਖਿਲਾਫ ਹੋਣ ਵਾਲੀ 3 ਇੱਕਰੋਜ਼ਾ ਮੈਚਾਂ ਦੀ ਲੜੀ ਲਈ ਅਸਟਰੇਲੀਆਈ ਟੀਮ ਚੰਡੀਗੜ੍ਹ ਪਹੁੰਚ ਗਈ ਹੈ। ਭਾਰਤੀ ਟੀਮ ਵੀ ਰਾਤ ਚੰਡੀਗੜ੍ਹ ਪਹੁੰਚ ਗਈ ਹੈ। ਭਾਰਤ ਅਤੇ ਅਸਟਰੇਲੀਆ ਵਿਚਕਾਰ 3 ਇੱਕਰੋਜਾ ਮੈਚਾਂ ਦੀ ਲੜੀ ਖੇਡੀ ਜਾਣੀ ਹੈ। ਜਿਸ ਦਾ ਪਹਿਲਾ ਮੁਕਾਬਲਾ ਭਲਕੇ ਮੋਹਾਲੀ ’ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਚੰਡੀਗੜ੍ਹ ਦੇ ਆਈਟੀ ਪਾਰਕ ਸਥਿਤ ਦ ਲਲਿਤ ਹੋਟਲ ’ਚ ਠਹਿਰੀਆਂ ਹਨ। ਹੋਟਲ ਬਾਹਰ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਖਿਡਾਰੀਆਂ ਦੀ ਸੁਰੱਖਿਆ ਲਈ ਇੱਕੇ ਨਾਕੇਬੰਦੀ ਵੀ ਕਰ ਦਿੱਤੀ ਗਈ ਹੈ। ਹੋਟਲ ਵੱਲ ਆਉਣ ਵਾਲੇ ਸਾਧਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਮੋਹਾਲੀ ਦੇ ਆਈਏਸ ਬਿੰਦਰਾ ਸਟੇਡੀਅਮ ’ਚ 22 ਸਤੰਬਰ ਨੂੰ ਭਾਰਤ-ਅਸਟਰੇਲੀਆ ਵਿਚਕਾਰ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ। ਇਹ ਮੈਚ ਦਿਨ-ਰਾਤ ਦੋਵਾਂ ਫਾਰਮੈਟ ’ਚ ਖੇਡਿਆ ਜਾਵੇਗਾ। (Ind Vs Aus ODI Series)

ਦੋਵੇਂ ਟੀਮਾਂ ਅੱਜ ਕਰਨਗੀਆਂ ਅਭਿਆਸ | Ind Vs Aus ODI Series

ਭਾਰਤ ਅਤੇ ਅਸਟਰੇਲੀਆ ਦੋਵੇਂ ਟੀਮਾਂ ਅੱਜ ਸਟੇਡੀਅਮ ’ਚ ਪਹੁੰਚ ਕੇ ਅਭਿਆਸ ਕਰਨਗੀਆਂ। ਇਸ ਵਿੱਚ ਅਸਟਰੇਲੀਆ ਦੀ ਟੀਮ 1:00 ਵਜੇ ਅਤੇ ਭਾਰਤੀ ਟੀਮ ਸ਼ਾਮ 5:00 ਵਜੇ ਤੋਂ ਕ੍ਰਿਕੇਟ ਦਾ ਅਭਿਆਸ ਕਰਨਗੀਆਂ।

ਸਟਾਰ ਖਿਡਾਰੀਆਂ ਤੋਂ ਬਿਨ੍ਹਾਂ ਉਤਰੇਗੀ ਭਾਰਤੀ ਟੀਮ

ਭਾਰਤੀ ਕ੍ਰਿਕੇਟ ਟੀਮ ਇਸ ਮੈਚ ’ਚ ਆਪਣੇ ਸਟਾਰ ਖਿਡਾਰੀ ਸਾਬਕਾ ਕਪਤਾਨ ਵਿਰਾਟ ਕੋਹਲੀ, ਕਪਤਾਨ ਰੋਹਿਤ ਸ਼ਰਮਾ, ਉਪ ਕਪਤਾਨ ਹਾਰਦਿਕ ਪਾਂਡਿਆ ਤੋਂ ਬਿਨ੍ਹਾਂ ਇਸ ਮੈਚ ’ਚ ਉਤਰੇਗੀ। ਇਨ੍ਹਾਂ ਸਟਾਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਤਾਂਕਿ 5 ਅਕਤੂਬਰ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਲਈ ਇਹ ਖਿਡਾਰੀ ਪੂਰੀ ਤਰ੍ਹਾਂ ਤਿਆਰ ਹੋ ਸਕਣ। ਇਸ ਨਾਲ ਦਰਸ਼ਕਾਂ ਨੂੰ ਨਿਰਾਸ਼ਾ ਤਾਂ ਜ਼ਰੂਰ ਹੋਵੇਗੀ। ਪਰ ਫਿਰ ਵੀ ਦਰਸ਼ਕ ਭਾਰਤੀ ਟੀਮ ਨੂੰ ਜਿੱਤਦੇ ਹੋਏ ਦੇਖਣਾ ਚਾਹੁੰਦੀ ਹੈ।

Ind Vs Aus ODI Series

ਸਟੇਡੀਅਮ ’ਚ ਕੀਤੇ ਗਏ ਹਨ ਕਈ ਬਦਲਾਅ

ਪੰਜਾਬ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ਨੂੰ ਵਿਸ਼ਵ ਕੱਪ ’ਚ ਇੱਕ ਵੀ ਮੈਚ ਦੀ ਮੇਜ਼ਬਾਨੀ ਨਾ ਮਿਲਣ ਕਾਰਨ ਇਸ ਸਟੇਡੀਅਮ ’ਚ ਕਈ ਬਦਲਾਅ ਕੀਤੇ ਗਏ ਹਨ। ਇਸ ਵਿੱਚ ਖਿਡਾਰੀਆਂ ਦੇ ਡ੍ਰੇਸਿੰਗ ਰੂਮ ਨੂੰ ਅਪਗ੍ਰੇਡ ਕੀਤਾ ਗਿਆ ਹੈ। ਦਰਸ਼ਕਾਂ ਲਈ ਬਣੇ ਬੌਕਸ ’ਚ ਕੁਰਸੀਆਂ ਦੀ ਬਦਲੀਆਂ ਗਈਆਂ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਬਦਲਾਅ ਕੀਤੇ ਗਏ ਹਨ। (Ind Vs Aus ODI Series)

ਮੈਚ ’ਤੇ ਮੀਂਹ ਦਾ ਖਤਰਾ

ਸ਼ੁੱਕਰਵਾਰ ਨੂੰ ਹੋਣ ਵਾਲੇ ਭਾਰਤ-ਅਸਟਰੇਲੀਆ ਮੈਚ ’ਚ ਮੀਂਹ ਦਾ ਖਤਰਾ ਬਣਿਆ ਹੋਇਆ ਹੈ। ਕਿਉਂਕਿ ਮੌਸਮ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ’ਚ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ। ਸ਼ੁੱਕਰਵਾਰ ਨੂੰ ਗਰਜ ਅਤੇ ਚਮਕ ਨਾਲ ਇੱਥੇ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸ ਕਾਰਨ ਇੱਥੇ ਹੋਣ ਵਾਲੇ ਮੈਚ ’ਤੇ ਵੀ ਮੀਂਹ ਦਾ ਖਤਰਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਕੈਨੇਡਾ ’ਚ ਪੰਜਾਬੀ ਗੈਂਗਸਟਰ ਸੁੱਖਾ ਦੁੰਨੇਕੇ ਦਾ ਕਤਲ