ਦੇਵੀਗੜ੍ਹ ਇਲਾਕੇ ਅੰਦਰ ਮਸ਼ੀਗਣ ਤੋਂ ਇਸ਼ਰਹੇੜੀ ਨੂੰ ਜਾਂਦੀ ਸੜਕ ’ਚ 15 ਤੋਂ 20 ਫੁੱਟ ਦਾ ਪਿਆ ਪਾੜ (Flood Rescue Operation )
- ਅਨੇਕਾਂ ਪਿੰਡਾਂ ਨੂੰ ਮਿਲਾਉਂਦੀ ਹੈ ਇਹ ਸੜ੍ਹਕ (Flood Rescue Operation )
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜ਼ਿਲ੍ਹਾ ਪਟਿਆਲਾ ਅੰਦਰ ਹੜ੍ਹਾਂ ਕਾਰਨ ਵੱਡਾ ਨੁਕਸਾਨ ਹੋਇਆ ਹੈ। ਆਲਮ ਇਹ ਹੈ ਕਿ ਪਾਣੀ ਦੀ ਮਾਰ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਪਿੰਡਾਂ ਦੀਆਂ ਸੜਕਾਂ ਅੰਦਰ 20-20 ਫੁੱਟ ਦੇ ਪਾੜ ਪਾ ਦਿੱਤੇ ਹਨ, ਜਿਸ ਕਾਰਨ ਇੱਥੋਂ ਅਵਾਜਾਈ ਪੂਰੀ ਤਰ੍ਹਾਂ ਬੰਦ ਹੋਈ ਹੈ। ਇੱਧਰ ਡੇਰਾ ਸੱਚਾ ਸੌਦਾ ਦੇ ਬਲਾਕ ਕਛਵੀਂ ਦੇ ਸੇਵਾਦਾਰਾਂ ਵੱਲੋਂ ਮਸੀਗਣ ਤੋਂ ਇਸਰਹੇੜੀ ਨੂੰ ਜਾਂਦੀ ਸੜਕ ਵਿੱਚ ਪਏ ਪਾੜ ਨੂੰ ਪੂਰ ਲਈ ਬੀੜਾ ਚੁੱਕਿਆ ਗਿਆ ਹੈ। ਉੱਕਤ ਸੜਕ ਪੰਜਾਬ ਦੇ ਨਾਲ ਨਾਲ ਹਰਿਆਣਾ ਰਾਜ ਦੇ ਪਿੰਡਾਂ ਨੂੰ ਵੀ ਮਿਲਾਉਂਦੀ ਹੈ। (Flood Rescue Operation )
ਜਾਣਕਾਰੀ ਅਨੁਸਾਰ ਘੱਗਰ ਦੇ ਕਹਿਰ ਕਾਰਨ ਜ਼ਿਲ੍ਹਾ ਪਟਿਆਲਾ ਦੇ ਦਰਜ਼ਨਾਂ ਪਿੰਡ ਪ੍ਰਭਾਵਿਤ ਹੋਏ ਹਨ ਅਤੇ ਲੋਕਾਂ ਨੂੰ ਆਰਥਿਕ ਤੌਰ ’ਤੇ ਵੱਡੀ ਸੱਟ ਲੱਗੀ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਸੜਕਾਂ ਤੇ ਪੁੱਲ ਵੀ ਬੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਸਰਕਾਰੀ ਇਨਫਰਾਸਟੱਕਚਰ ਨੂੰ ਮੁੜ ਖੜ੍ਹਾ ਕਰਨ ਲਈ ਸਰਕਾਰ ਨੂੰ ਵੀ ਮੋਟੀ ਰਾਸ਼ੀ ਖਰਚਣੀ ਪਵੇਗੀ।
ਹੜ੍ਹਾਂ ਦੇ ਪਾਣੀ ਕਾਰਨ ਹੀ ਹਲਕਾ ਸਨੌਰ ਦੇ ਦੇਵੀਗੜ੍ਹ ਇਲਾਕੇ ਅੰਦਰ ਪੈਦੇ ਪਿੰਡ ਮਸੀਗਣ ਤੋਂ ਇਸਰਹੇੜੀ ਸਮੇਤ ਹਰਿਆਣਾ ਰਾਜ ਨੂੰ ਮਿਲਾਉਂਦੀ ਸੜਕ ਤੇ ਪਾਣੀ ਕਾਰਨ 15 ਤੋਂ 20 ਫੁੱਟ ਤੱਕ ਦਾ ਪਾੜ ਪੈ ਗਿਆ ਅਤੇ ਇਨ੍ਹਾਂ ਪਿੰਡਾਂ ਨੂੰ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਨੂੰ ਦੇਖਦਿਆ ਬਲਾਕ ਕਛਵੀਂ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਸੇਵਾਦਾਰਾਂ ਵੱਲੋਂ ਵਿਚਕਾਰੋਂ ਸੜਕ ’ਤੇ ਪਏ ਪਾੜ ਨੂੰ ਪੂਰਨ ਦਾ ਬੀੜਾ ਚੁੱਕਿਆ ਅਤੇ ਅੱਜ ਦਰਜ਼ਨਾਂ ਸੇਵਾਦਾਰ ਵੱਖ ਵੱਖ ਥਾਵਾਂ ਤੋਂ ਮਿੱਟੀ ਲਿਆਕੇ ਇਸ ਸੜਕ ਨੂੰ ਮੁੜ ਚਾਲੂ ਕਰਨ ਲਈ ਡੱਟ ਗਏ। (Flood Rescue Operation )
ਮਿੱਟੀ ਦੀਆਂ ਟਰਾਲੀਆਂ ਭਰ ਕੇ ਟੁੱਟੀ ਹੋਈ ਸੜਕ ਦੇ ਪਾੜ ਨੂੰ ਜਾ ਰਿਹੈ ਭਰਿਆ
ਬਲਾਕ ਕਛਵੀ ਦੇ ਸੇਵਾਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ 50 ਤੋਂ ਵੱਧ ਟਰਾਲੀਆਂ ਮਿੱਟੀ ਦੀਆਂ ਹੁਣ ਤੱਕ ਪਾ ਦਿੱਤੀਆਂ ਗਈਆਂ ਹਨ ਅਤੇ ਇਹ ਸੜਕ ਦਾ ਇਹ ਪਾੜ ਅੱਧਾ ਹੀ ਭਰਿਆ ਗਿਆ ਹੈ ਅਤੇ ਕੱਲ ਤੱਕ ਇਸ ਨੂੰ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਣੀ ਲੰਘਣ ਕਾਰਨ 15-20 ਫੁੱਟ ਸੜਕ ਵਿਚਕਾਰੋਂ ਅਲੱਗ ਹੋ ਗਈ ਅਤੇ ਕਾਫ਼ੀ ਡੂੰਘੀ ਖੱਡ ਵੀ ਪੈ ਗਈ। ਇਸ ਕਾਰਨ ਹੀ ਇੱਥੇ ਮਿੱਟੀ ਦੀ ਕਾਫ਼ੀ ਖੱਪਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਵੱਖ ਵੱਖ ਥਾਵਾਂ ਤੋਂ ਹੜ੍ਹਾਂ ਨਾਲ ਰੁੜ ਕੇ ਆਈ ਮਿੱਟੀ ਦੀਆਂ ਟਰਾਲੀਆਂ ਜੇਬੀਸੀ ਨਾਲ ਭਰਕੇ ਇੱਥੇ ਮਿੱਟੀ ਸੁੱਟੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਹ ਸੜ੍ਹਕ ਮਸ਼ੀਗਣ ਤੋਂ ਇਸਰਹੇੜੀ, ਮਕਰ ਸਾਹਿਬ, ਫਰੀਦਪੁਰ, ਤਾਜਲਪੁਰ, ਟਾਂਡਾਂ ਅਤੇ ਹਰਿਆਣਾ ਦੇ ਪਿੰਡ ਬਗੋਲੀ ਆਦਿ ਪਿੰਡਾਂ ਨੂੰ ਮਿਲਾਉਂਦੀ ਹੈ, ਜਿਸ ਕਾਰਨ ਲੋਕਾਂ ਨੂੰ ਹੋਰਨਾ ਦੂਰ ਦੁਰਾਡਿਓ ਰਸਤਿਆਂ ਰਾਹੀਂ ਪੁੱਜਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਸ਼ਕਿਲ ਨੂੰ ਦੇਖਦਿਆ ਹੀ ਸੇਵਾਦਾਰਾਂ ਵੱਲੋਂ ਆਪਣੀਆਂ ਟਰੈਕਟ ਟਰਾਲੀਆਂ ਰਾਹੀਂ ਸੜਕ ਦਾ ਪਾੜ ਭਰਿਆ ਜਾ ਰਿਹਾ ਹੈ। ਇਸ ਮੌਕੇ ਪ੍ਰੇਮੀ ਸੇਵਕ ਕ੍ਰਿਸ਼ਨ ਇੰਸਾਂ, ਗੁਰਦੀਪ ਸਿੰਘ, ਸੰਜੂ, ਬਲਿਹਾਰ ਸਿੰਘ, ਧਰਮਿੰਦਰ ਸਿੰਘ, ਮਨੋਜ ਇੰਸਾਂ, ਗੁਰਜੀਤ ਇੰਸਾਂ, ਬਿੰਦਰ ਸਿੰਘ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੇ ਸਾਧ-ਸੰਗਤ ਵੱਡੀ ਗਿਣਤੀ ਵਿੱਚ ਮੌਜੂਦ ਸੀ।
ਇਤਿਹਾਸਕ ਸ੍ਰੀ ਗੁਰਦੁਆਰਾ ਸਾਹਿਬ ਨੂੰ ਵੀ ਜਾਂਦੀ ਹੈ ਇਹ ਸੜਕ (Flood Rescue Operation )
ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਮਕਰ ਸਾਹਿਬ ਵਿਖੇ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਾਰ ਜੀ ਦੀ ਛੋਹ ਪ੍ਰਾਪਤ ਇਤਿਹਾਸਕ ਸ੍ਰੀ ਗੁਰਦੁਆਰਾ ਸਾਹਿਬ ਹੈ, ਜਿੱਥੇ ਕਿ ਵੱਡੀ ਗਿਣਤੀ ਸੰਗਤ ਨਤਮਸਤਕ ਹੁੰਦੀ ਹੈ। ਬੀਤੇ ਦਿਨੀਂ ਮੱਸਿਆ ਦਾ ਦਿਹਾੜਾ ਸੀ ਅਤੇ ਕਾਫੀ ਸੰਗਤ ਨੂੰ ਰਸਤਾ ਨਾ ਹੋਣ ਕਾਰਨ ਵਾਪਸ ਮੁੜਨਾ ਪਿਆ ਸੀ। ਜਿਸ ਨੂੰ ਦੇਖਖਿਆ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਇਸ ਸੜ੍ਹਕ ਦੇ ਪਾੜ ਨੂੰ ਭਰਨ ਦਾ ਬੀੜਾ ਚੁੱਕਿਆ ਗਿਆ ਤਾ ਜੋਂ ਕਿਸੇ ਸੰਗਤ ਜਾਂ ਰਾਹੀਗਰ ਨੂੰ ਵਾਪਸ ਮੁੜਨਾ ਨਾ ਪਵੇ। ਉਨ੍ਹਾਂ ਦੱਸਿਆ ਕਿ ਉਹ ਇਸ ਪਾੜ ਨੂੰ ਕੱਲ ਤੱਕ ਭਰਨ ਵਿੱਚ ਸਫ਼ਲ ਹੋ ਜਾਣਗੇ। (Flood Rescue Operation )