12 ਸਾਲ ਪਹਿਲਾਂ ਦਰਜ ਮਾਮਲੇ ’ਤੇ ਕਰੇਗੀ ਪੁੱਛਗਿੱਛ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਵੱਖ-ਵੱਖ ਕੇਸਾਂ ’ਚ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਨੂੰ ਜਿਲ੍ਹਾ ਮੁਕਤਸਰ ਪੁਲਿਸ ਵੱਲੋਂ ਤਿੰਨ ਦਿਨਾਂ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਫਿਰ ਤੋਂ ਮਾਣਯੋਗ ਸੀਜੇਐਮ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਮੁਹਾਲੀ ਪੁਲਿਸ ਨੇ ਲਾਰੈਂਸ ਦਾ ਟਰਾਂਜਿਸਟ ਰਿਮਾਂਡ ਹਾਸਲ ਕੀਤਾ ਹੈ।
ਜਿਕਰਯੋਗ ਹੈ ਕਿ ਸਾਲ 2000 ‘ਚ ਮੋਹਾਲੀ ‘ਚ ਬਿਸ਼ਨੋਈ (Lawrence Bishnoi) ਖਿਲਾਫ 40 ਲੱਖ ਰੁਪਏ ਦੀ ਫਿਰੌਤੀ ਦਾ ਮਾਮਲਾ ਦਰਜ਼ ਹੋਇਆ ਸੀ, ਜਿਸ ’ਤੇ ਪੁੱਛਗਿੱਛ ਕਰਨ ਲਈ ਮੁਹਾਲੀ ਪੁਲਿਸ ਨੇ ਰਿਮਾਂਡ ਹਾਸਿਲ ਕੀਤਾ ਹੈ। ਜਾਣਕਾਰੀ ਅਨੁਸਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ ਮਾਰਚ 2021 ਵਿੱਚ ਮੁਕਤਸਰ ਦੇ ਇੱਕ ਵਿਅਕਤੀ ਤੋਂ 30 ਲੱਖ ਰੁਪਏ ਦੀ ਮੰਗ ਕਰਨ ਦੇ ਦੋਸ਼ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਮੁਕਤਸਰ ਪੁਲੀਸ ਵੱਲੋਂ 08 ਦਸੰਬਰ ਨੂੰ ਸੀਜੇਐਮ ਰਾਏਪਾਲ ਸਿੰਘ ਰਾਵਤ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਤੇ 6 ਦਿਨਾਂ ਦੇ ਰਿਮਾਂਡ ਤੋਂ ਬਾਅਦ 13 ਦਸੰਬਰ ਨੂੰ ਮੁੜ ਪੇਸ਼ ਕਰਕੇ 3 ਦਿਨਾਂ ਦਾ ਹੋਰ ਰਿਮਾਂਡ ਦਿੱਤਾ ਗਿਆ ਸੀ ਤੇ 3 ਦਿਨਾਂ ਦਾ ਰਿਮਾਂਡ ਪੂਰਾ ਹੋਣ ਉਪਰੰਤ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਲਾਰੈਂਸ ਨੂੰ ਇਕ ਵਾਰ ਫਿਰ ਮਾਨਯੋਗ ਸੀਜੇਐੱਮ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ।
ਇਸ ਮੌਕੇ ਬਿਸ਼ਨੋਈ ਦੇ ਵਕੀਲ ਸਤਨਾਮ ਸਿੰਘ ਧੀਮਾਨ ਨੇ ਦੱਸਿਆ ਕਿ ਦੋ ਵਾਰ ਪੇਸ਼ ਹੋਣ ਤੋਂ ਬਾਅਦ ਰਿਮਾਂਡ ’ਤੇ ਜਾਣ ਦੇ ਬਾਵਜੂਦ ਪੁਲੀਸ ਇੰਨੇ ਦਿਨਾਂ ਤੋਂ ਪੁੱਛਗਿੱਛ ਦੌਰਾਨ ਲਾਰੈਂਸ ਖਿਲਾਫ ਕੋਈ ਠੋਸ ਸਬੂਤ ਨਹੀਂ ਲੱਭ ਸਕੀ ਤੇ ਹੁਣ ਮੋਹਾਲੀ ਪੁਲਿਸ ਨੇ ਇੱਕ ਕੇਸ ’ਤੇ ਪੁੱਛ ਗਿੱਛ ਕਰਨ ਲਈ ਟਰਾਂਜਿਟ ਰਿਮਾਂਡ ਹਾਸਿਲ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ