
ਫਾਜਿਲਕਾ (ਰਜਨੀਸ਼ ਰਵੀ)। ਸੂਬੇ ਭਰ ਵਿੱਚ ਹੜ੍ਹ ਨੇ ਹਾਲਾਤ ਚਿੰਤਾਜਨਕ ਬਣਾ ਰੱਖੇ ਹਨ। ਇਸ ਦੌਰਾਨ ਸਤਲੁਜ (Flood in Satluj) ਨੇ ਕਈ ਜ਼ਿਲ੍ਹੇ ਆਪਣੇ ਮਾਰ ਹੇਠ ਲਏ ਹੋਏ ਹਨ। ਹੁਣ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਤਲੁਜ ਦੀ ਮਾਰ ਦਾ ਖ਼ਤਰਾ ਵਧ ਗਿਆ ਹੈ। ਇਸ ਨੂੰ ਦੇਖਦਿਆਂ ਜ਼ਿਲ੍ਹੇ ’ਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੇ ਪ੍ਰਬੰਧਾਂ ਦੇ ਨਾਲ ਸਥਿਤੀ ’ਤੇ ਗੰਭੀਰਤਾ ਨਾਲ ਨਜਰ ਰੱਖੀ ਜਾ ਰਹੀ ਹੈ ਅਤੇ ਜ਼ਿਆਦਾਤਰ ਮੀਟਿੰਗ ਗਰਾਉਡ ਜੀਰੋ ’ਤੇ ਹੀ ਕੀਤੀ ਜਾ ਰਹੀ ਹੈ। ਇਥੋ ਤੱਕ ਕੰਟਰੋਲ ਰੂਮ ਸਰਹੱਦੀ ਪਿੰਡ ਮਹਾਤਮ ਨਗਰ ਸਥਾਪਤ ਕੀਤਾ ਗਿਆ ਇਸ ਦੇ ਨਾਲ ਤਿੰਨ ਪਸ਼ਿਉ ਪਕਿਸਤਾਨ ਅਤੇ ਚੋਥੇ ਪਾਸੇ ਦਰਿਆ ਨਾਲ ਘੇਰੇ ਪਿੰਡ ਮੁਹਾਰ ਜਸਮੇਦ ਵਿੱਚ ਵੀ ਕੈਪ ਸਥਾਪਤ ਕੀਤਾ ਗਿਆ ਹੈ।

ਇਸ ਤੋ ਪਹਿਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 17 ਰਾਹਤ ਕੈਪ ਸਥਾਪਤ ਕੀਤੇ ਜਾ ਚੁੱਕੇ । ਜ਼ਿਲ੍ਹੇ ਦੀ ਡਿਪਟੀ ਕਮਿਸਨਰ ਡਾ. ਸੇਨੂੰ ਦੁੱਗਲ ਵੱਲੋਂ ਐੱਸਐੱਸਪੀ ਅਵਨੀਤ ਕੌਰ ਸਿਧੂ ਏਡੀਸੀ ਅਵਨੀਤ ਕੌਰ ਅਤੇ ਬੀਐੱਸਐੱਫ ਦੇ ਅਧਿਕਾਰੀ ਨਾਲ ਕਿਸ਼ਤੀ ਰਾਹੀਂ ਦਰਿਆ ਵਿੱਚ ਜ਼ੀਰੋ ਲਾਈਨ ਤੱਕ ਪਾਣੀ ਦਾ ਜਾਇਜਾ ਲਿਆ ਗਿਆ ਅਤੇ ਪਕਿਸਤਾਨ ਤਰਫ ਜਾ ਰਹੇ ਪਾਣੀ ਦੀ ਸਥਿਤੀ ਜਾਨਣ ਦੀ ਕੋਸ਼ਿਸ਼ ਕੀਤੀ ਗਈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਕਾਂਵਾਂ ਵਾਲੀ ਪੁਲ ਕੋਲ ਅਜੇ ਪਾਣੀ ਪੁਲ ਦੀ ਹੇਠਲੀ ਸੇਲਫ ਤੋਂ ਢਾਈ ਤਿਨ ਫੁੱਟ ਨੀਵਾਂ ਹੈ ਤੇ ਨਦੀ ਦੇ ਕਿਨਾਰਿਆਂ ਦੇ ਅੰਦਰ ਹੀ ਹੈ ।

ਕਾਂਵਾ ਵਾਲੀ ਪੁਲ ਤੇ ਕਿਸੇ ਵੀ ਆਪਾਤ ਸਥਿਤੀ ਨਾਲ ਨਜਿੱਠਣ ਲਈ ਮਿੱਟੀ ਦੀਆਂ ਬੋਰੀਆਂ ਭਰ ਕੇ ਤਿਆਰ ਕੀਤੀਆ ਜਾ ਰਹੀਆਂ ਹਨ। ਇਸ ਦੇ ਨਾਲ ਫਾਜ਼ਿਲਕਾ ਦੇ ਤਹਿਸੀਲਦਾਰ ਢਾਣੀ ਸੱਦਾ ਸਿੰਘ ਵਿਖੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪਾਣੀ ਦੀ ਤਾਜਾ ਸਥਿਤੀ ਬਾਰੇ ਜਾਣੰੂ ਕਰਵਾਇਆ। ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੈਕਸੀਨੇਸ਼ਨ ਸ਼ੁਰੂ ਕਰ ਦਿਤੀ ਗਈ ਤਾਂ ਜੋ ਬਰਸਾਤਾਂ ਕਾਰਨ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ। ਇਸ ਦੇ ਨਾਲ ਜ਼ਿਲ੍ਹੇ ’ਚ ਰਸਦ ਵਿਭਾਗ ਦੀਆਂ ਟੀਮਾਂ ਸੁੱਕੇ ਰਾਸ਼ਨ ਦੀ ਪੈਕਿੰਗ ਕਰ ਰਹੀਆਂ ਹਨ ਤਾਂ ਜੋ ਕਿਸੇ ਆਫ਼ਤ ਸਮੇਂ ਇਹ ਪ੍ਰਭਾਵਿਤ ਲੋਕਾਂ ਨੂੰ ਵੰਡੀਆਂ ਜਾ ਸਕਣ।