ਹੁਣ ਬ੍ਰਹਮੋਸ ਦੀ ਘੇਰੇ ‘ਚ ਆਵੇਗਾ ਪਾਕਿਸਤਾਨ

ਆਉਂਦੇ ਦੋ-ਢਾਈ ਸਾਲਾਂ ਦੌਰਾਨ ਬ੍ਰਹਮੋਸ ਦੀ ਮਾਰੂ ਸਮਰੱਥਾ 800 ਤੋਂ 850 ਕਿਲੋਮੀਟਰ ਤੱਕ ਕੀਤੀ ਜਾਵੇਗੀ

ਬੰਗਲੌਰ, ਏਜੰਸੀ। ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਨਵਾਂ ਸੰਸਕਰਨ ਪਾਕਿਸਤਾਨ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਚੀਨ ਦੇ ਖਾਸ ਇਲਾਕਿਆਂ ਤੱਕ ਟੀਚੇ ਵਿੰਨ੍ਹ ਸਕੇਗਾ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਮੁਖੀ ਐਸ. ਕ੍ਰਿਸਟੋਫਰ ਨੇ ਅੱਜ ਦੱਸਿਆ ਕਿ 450 ਕਿਲੋਮੀਟਰ ਦੀ ਮਾਰੂ ਸਮਰੱਥਾ ਵਾਲੀ ਬ੍ਰਹਮੋਸ ਮਿਜ਼ਾਈਲ ਦੇ ਨਵੇਂ ਸੰਸਕਰਨ ਦਾ ਪਹਿਲਾ ਪ੍ਰੀਖਣ 10 ਮਾਰਚ ਨੂੰ ਕੀਤਾ ਜਾਵੇਗਾ
ਬੰਗਲੌਰ ‘ਚ ਹੋਏ ਏਅਰ ਇੰਡੀਆ ਸ਼ੋਅ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਾ. ਕ੍ਰਿਸਟੋਫਰ ਨੇ ਕਿਹਾ ਕਿ ਆਉਂਦੇ ਦੋ ਢਾਈ ਸਾਲਾਂ ਦੌਰਾਨ ਬ੍ਰਹਮੋਸ ਦੀ ਮਾਰੂ ਸਮਰੱਥਾ ਨੂੰ 800 ਤੋਂ 850 ਕਿਲੋਮੀਟਰ ਤੱਕ ਕੀਤਾ ਜਾਵੇਗਾ।

ਮਿਜ਼ਾਈਲ ਤਕਨੀਕੀ ਕੰਟਰੋਲ ਇਕਾਈ (ਐੱਮਟੀਸੀਆਰ) ਦੇ ਪ੍ਰਭਾਵ ਦੇ ਵਿਸ਼ੇ ‘ਚ ਗੱਲ ਕਰਦਿਆਂ ਡੀਆਰਡੀਓ ਮੁਖੀ ਨੇ ਕਿਹਾ ਕਿ ਇਸ ਦਾ ਲਾਭ ਇਹ ਹੋਇਆ ਹੈ, ਭਾਰਤ ਬ੍ਰਹਮੋਸ ਮਿਜ਼ਾਈਲ ਦੀ ਮਾਰੂ ਸਮਰੱਥਾ ਵਧਾ ਸਕਦਾ ਹੈ, ਜੋ ਪਹਿਲਾਂ 290 ਕਿਲੋਮੀਟਰ ‘ਤੇ ਸੀਮਤ ਕੀਤੀ ਹੋਈ ਸੀ ਇਹ ਪੁੱਛੇ ਜਾਣ ‘ਤੇ ਮਿਜ਼ਾਈਲ ਤਕਨੀਕੀ ਕੰਟਰੋਲ ਇਕਾਈ (ਐਮਟੀਸੀਆਰ) ਦੀਆਂ ਰੋਕਾਂ ਦਾ ਅਸਰ ਭਾਰਤ ਦੀ ਅਗਨੀ ਸ਼੍ਰੇਣੀ ਦੀ ਬੈਲੇਸਟਿਕ ਮਿਜ਼ਾਈਲਾਂ ਦੀ ਮਾਰੂ ਸਮਰੱਥਾ ‘ਤੇ ਪਵੇਗਾ ਤਾਂ ਡਾ. ਕ੍ਰਿਸਟੋਫਰ ਨੇ ਨਕਾਰਾਤਮਕ ਜਵਾਬ ਦਿੱਤਾ।

ਹਾਲਾਂਕਿ ਉਨ੍ਹਾਂ ਕਿਹਾ ਕਿ ਅਗਨੀ ਮਿਜ਼ਾਈਲਾਂ ਦੀ ਮਾਰੂ ਸਮਰੱਥਾ ਨੂੰ ਪੰਜ ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਵਧਾਇਆ ਜਾਵੇਗਾ, ਭਾਵੇਂ ਉਸ ਤੋਂ ਕੁਝ ਦੇਸ਼ ਨਰਾਜ਼ ਹੋਣ ਭਾਰਤ ਦੇ ਐਮਟੀਸੀਆਰ ‘ਚ ਸ਼ਾਮਲ ਹੋਣ ਤੋਂ ਬਾਅਦ ਹੀ ਇਸ ਗੱਲ ਦੇ ਕਿਆਸ ਲਾਏ ਜਾ ਰਹੇ ਸਨ ਕਿ ਭਾਰਤ ਬ੍ਰਹਮੋਸ ਦੀ ਮਾਰੂ ਸਮਰੱਥਾ ਨੂੰ 300 ਕਿਲੋਮੀਟਰ ਤੋਂ ਵੱਧ ਕਰੇਗਾ ਦਰਅਸਲ ਗੈਰ ਐਮਟੀਸੀਆਰ ਦੇਸ਼ 300 ਕਿਲੋਮੀਟਰ ਤੋਂ ਜ਼ਿਆਦਾ ਦਾ ਮਾਰਕ ਸਮਰੱਥਾ ਵਾਲੀਆਂ ਕਰੂਜ਼ ਮਿਜ਼ਾਈਲਾਂ ਨੂੰ ਵਿਕਸਿਤ ਨਹੀਂ ਕਰ ਸਕਦੇ ਡਾ. ਕ੍ਰਿਸਟੋਫਰ ਨੇ ਕਿਹਾ ਕਿ ਮਾਰੂ ਸਮਰੱਥਾ ‘ਚ ਕੀਤੇ ਗਏ ਵਾਧੇ ਦਾ ਪ੍ਰੀਖਣ ਫੌਜ ਦੀ ਮਿਜ਼ਾਈਲ ਨਾਲ ਕੀਤਾ ਜਾਵੇਗਾ। ਪ੍ਰੀਖਣ ਲਈ 10 ਮਾਰਚ ਦੀ ਤਾਰੀਕ ਤੈਅ ਕੀਤੀ ਗਈ ਹੈ ਉਨ੍ਹਾਂ ਅਨੁਸਾਰ ਮਾਰੂ ਸਮਰੱਥਾ ਦਾ ਦਾਇਰਾ ਵਧਾ ਕੇ 800 ਕਿਲੋਮੀਟਰ ਤੱਕ ਕਰਨ ‘ਚ ਦੋ ਤੋਂ ਢਾਈ ਸਾਲ ਲੱਗ ਜਾਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ