ਤਾਮਿਲਨਾਡੂ : ਸ਼ਸ਼ੀ ਕਲਾ ਤੇ ਪਲਨਿਸਾਮੀ ‘ਤੇ ਕੇਸ ਦਰਜ

(ਏਜੰਸੀ) ਚੇੱਨਈ। ਕੂਵਾਥੁਰ ਪੁਲਿਸ ਨੇ ਅੱਜ ਸ਼ਸ਼ੀ ਕਲਾ ਤੇ ਪਲਨਿਸਾਮੀ ਸਮੇਤ 4 ਵਿਅਕਤੀਆਂ ਖਿਲਾਫ਼ ਅਗਵਾ ਦਾ ਮਾਮਲਾ ਦਰਜ ਕਰ ਲਿਆ ਅੰਨਾਦਰਮੁਕ ਜਨਰਲ ਸਕੱਤਰ ਸ਼ਸ਼ੀਕਲਾ ਤੇ ਵਿਧਾਇਕ ਦਲ ਦੇ ਨਵਨਿਯੁਕਤ ਆਗੂ ਇਦਾਪੱਡੀ ਕੇ. ਪਲਨਿਸਾਮੀ ‘ਤੇ ਪਾਰਟੀ ਵਿਧਾਇਕਾਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਰਿਜੋਰਟ ‘ਚ ਗੈਰ ਕਾਨੂੰਨੀ ਢੰਗ ਨਾਲ ਬੰਦ ਕਰਨ ਦਾ ਦੋਸ਼ ਲਾਇਆ ਗਿਆ ਹੈ ਪੁਲਿਸ ਨੇ ਇਹ ਕਦਮ ਮੁਦਰੈ (ਦੱਖਣੀ) ਸੀਟ ਤੋਂ ਵਿਧਾਇਕ ਐਸ. ਐਸ. ਸਰਵਨਨ ਦੀ ਸ਼ਿਕਾਇਤ ‘ਤੇ ਚੁੱਕਿਆ ਗੋਲਡਨ ਬੇ ਰਿਜਾਰਟ ਤੋਂ ਵੇਸ਼ ਬਦਲ ਕੇ ਬਾਹਰ ਕੱਢੇ ਸਰਵਨਨ ਨੇ ਡੀਜੀਪੀ ਕੋਲ ਜਾ ਕੇ ਸ਼ਸ਼ੀ ਕਲਾ ਤੇ ਪਲਨਿਸਾਮੀ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਓ. ਪੰਨੀਰਸੇਲਵਮ ਦੇ ਖੇਮੇ ਨਾਲ ਜੁੜ ਚੁੱਕੇ ਸਰਵਨਨ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਾਇਆ ਕਿ 8 ਫਰਵਰੀ ਤੋਂ ਹੀ ਇਨ੍ਹਾਂ ਵਿਧਾਇਕਾਂ ਨੂੰ ਰਿਜਾਰਟ ‘ਚ ਡਰਾ ਧਮਕਾ ਕੇ ਰੱਖਿਆ ਗਿਆ ਸੀ।

ਕਾਂਚੀਪੁਰਮ ਸੁਪਰੀਟੇਂਡੇਟ ਆਫ਼ ਪੁਲਿਸ ਜੇ. ਮੁਥਰਾਸੀ ਦੀ ਅਗਵਾਈ ‘ਚ ਪੁਲਿਸ ਦੀ ਟੀਮ ਨੇ ਅੱਜ ਸਵੇਰੇ ਰਿਜਾਰਟ ਪਹੁੰਚ ਕੇ ਵਿਧਾਇਕਾਂ ਤੋਂ ਪੁੱਛਗਿੱਛ ਕੀਤੀ ਸੂਤਰਾਂ ਅਨੁਸਾਰ ਵਿਧਾਇਕਾਂ ਦਾ ਦਾਅਵਾ ਹੈ ਕਿ ਉਹ ਰਿਜਾਰਟ ‘ਚ ਆਪਣੀ ਮਰਜ਼ੀ  ਨਾਲ ਰਹਿ ਰਹੇ ਹਨ ਤੇ ਉਨ੍ਹਾਂ ਕਿਸੇ ਨੇ ਇੱਥੇ ਕੈਦ ਨਹੀਂ ਕੀਤਾ ਹੈ ਇਸ ਦਰਮਿਆਨ ਸ਼ਸ਼ੀ ਕਲਾ ਦੇ ਭਤੀਜੇ ਟੀ. ਟੀ. ਵੀ. ਨਿਕਰਨ ਨੇ ਵੀ ਰਿਜਾਰਟ ਪਹੁੰਚ ਕੇ ਵਿਧਾਇਕਾਂ ਨਾਲ ਗੱਲਬਾਤ ਕੀਤੀ ਦਿਨਕਰਨ ਨੂੰ ਸ਼ਸ਼ੀਕਲਾ ਹੀ ਪਾਰਟੀ ‘ਚ ਲੈ ਕੇ ਆਈ ਤੇ ਉਨ੍ਹਾਂ ਉਪ ਜਨਰਲ ਡਾਇਰੈਕਟਰ ਦਾ ਅਹੁਦਾ ਸੌਂਪਿਆ ਉਨ੍ਹਾਂ ਕਿਹਾ ਕਿ ਪਾਰਟੀ ਸਰਕਾਰ ਬਣਾਉਣ ਲਈ ਰਾਜਪਾਲ ਸੀ. ਵਿੱਦਿਆਸਾਗਰ ਰਾਓ ਦੇ ਸੱਦੇ ਦਾ ਇੰਤਜ਼ਾਰ ਕਰ ਰਹੀ ਹੈ ਦੂਜੇ ਪਾਸੇ 11 ਵਿਧਾਇਕਾਂ ਨੂੰ ਨਾਲ ਲੈ ਕੇ ਪਲਨਿਸਾਮੀ ਮੰਗਲਵਾਰ ਨੂੰ ਹੀ ਰਾਜਪਾਲ ਨੂੰ 125 ਵਿਧਾਇਕਾਂ ਦੀ ਹਮਾਇਤ ਦਾ ਸਹੁੰ ਚੁੱਕ ਪੱਤਰ ਸੌਂਪ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ