ਖਾਲਿਸਤਾਨੀ ਸਮੱਰਥਕ ਗੋਪਾਲ ਸਿੰਘ ਚਾਵਲਾ ਨਾਲ ਸਾਹਮਣੇ ਆਈ ਤਸਵੀਰ
ਚੰਡੀਗੜ੍ਹ ਪਾਕਿਸਤਾਨ ਫੇਰੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਵਿਵਾਦਾਂ ‘ਚ ਘਿਰਦੇ ਦਿਸ ਰਹੇ ਹਨ ਤਿੰਨ ਮਹੀਨਿਆਂ ਬਾਅਦ ਪਾਕਿਸਤਾਨ ਗਏ ਸਿੱਧੂ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਹੈ ਪਾਕਿਸਤਾਨ ਦੇ ਨਾਗਰਿਕ ਤੇ ਖਾਲਿਸਤਾਨੀ ਸਮੱਰਥਕ ਗੋਪਾਲ ਸਿੰਘ ਚਾਵਲਾ ਨੇ ਸਿੱਧੂ ਨਾਲ ਤਸਵੀਰ ਖਿਚਵਾਈ ਹੈ ਇਸ ਤੋਂ ਬਾਅਦ ਸਿੱਧੂ ‘ਤੇ ਕਾਰਵਾਈ ਕਰਨ ਦੀ ਮੰਗ ਉੱਠ ਰਹੀ ਹੈ ਆਪਣੇ ਪਿਛਲੇ ਪਾਕਿਸਤਾਨ ਦੌਰੇ ਦੌਰਾਨ ਵੀ ਸਿੱਧੂ ਵਿਵਾਦਾਂ ਵਿੱਚ ਘਿਰ ਗਏ ਸਨ ਉਸ ਸਮੇਂ ਉਨ੍ਹਾਂ ਦੀ ਪਾਕਿ ਫੌਜ਼ ਮੁਖੀ ਕਮਰ ਜਾਵੇਦ ਬਾਜਵਾ ਨਾਲ ਗਲਵੱਕੜੀ ਸਵਾਲਾਂ ਵਿੱਚ ਆ ਗਈ ਸੀ ਤੇ ਇਸ ਵਾਰ ਵਿਵਾਦਤ ਸਖਸੀਅਤ ਗੋਪਾਲ ਚਾਵਲਾ ਨਾਲ ਆਈ ਤਸਵੀਰ ਤੋਂ ਵਿਵਾਦ ਪੈਦਾ ਹੋ ਗਿਆ ਹੈ
ਕੋਣ ਹੈ ਗੋਪਾਲ ਚਾਵਲਾ ਮੈਂ ਨਹੀਂ ਜਾਣਦਾ : ਨਵਜੋਤ ਸਿੱਧੂ
ਇਸ ਵਿਵਾਦ ‘ਤੇ ਨਵਜੋਤ ਸਿੰਘ ਸਿੱਧੂ ਨੇ ਆਪਣਾ ਪੱਖ ਰੱਖਦੇ ਹੋਏ ਇਸ ਮਾਮਲੇ ਨੂੰ ਬੇਲੋੜਾ ਦੱਸਿਆ ਹੈ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਜਿਸ ਜਗ੍ਹਾਂ ਸਮਾਗਮ ਹੋਇਆ ਸੀ ਉੱਥੇ ਲੱਖਾਂ ਦੀ ਗਿਣਤੀ ਵਿੱਚ ਲੋਕ ਸਨ ਇਸ ਦੌਰਾਨ ਕੌਣ ਕਿਸ ਕੋਲ ਬੈਠਾ ਹੈ, ਇਸ ਦਾ ਕੀ ਪਤਾ ਲੱਗਦਾ ਹੈ ਉਨ੍ਹਾਂ ਕਿਹਾ ਕਿ ਉਹ ਗੋਪਾਲ ਚਾਵਲਾ ਨੂੰ ਜਾਣਦੇ ਹੀ ਨਹੀਂ ਸਿੱਧੂ ਨੇ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰੰਤਰੀ ਇਮਰਾਨ ਖ਼ਾਨ ਨੇ ਭਰੋਸਾ ਜਤਾÎਇਆ ਹੈ ਕਿ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਬਾਰਡਰ ਖੁੱਲ੍ਹ ਸਕਦੇ ਹਨ ਤੇ ਵਪਾਰ ਵਧ ਸਕਦਾ ਹੈ ਇਸ ਨਾਲ ਖੁਸ਼ਹਾਲ ਹੋਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ