ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News ਹੁਣ ਲਾਰੇਂਸ ਨੇ...

    ਹੁਣ ਲਾਰੇਂਸ ਨੇ ਨਹੀਂ 16 ਸਾਲਾ ਦੇ ਲੜਕੇ ਨੇ ਦਿੱਤੀ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ

    ਮੈਂ ਰੌਕੀ ਭਾਈ ਬੋਲ ਰਿਹਾ ਹਾਂ, 30 ਅਪਰੈਲ ਨੂੰ ਮਾਰਾਂਗਾ

    (ਸੱਚ ਕਹੂੰ ਨਿਊਜ਼) ਮੁੰਬਈ। ਵਾਲੀਬੁੱਡ ਦੇ ਸਟਾਰ ਅਭਿਨੇਤਾ ਸਲਮਾਨ ਖਾਨ (Salman Khan) ਨੂੰ ਇੱਕ ਵਾਰ ਫਿਰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਕੁਝ ਦਿਨ ਪਹਿਲਾਂ ਵੀ ਸਲਮਾਨ ਖਾਨ ਨੂੰ ਲਾਰੇਂਸ਼ ਬਿਸ਼ਨੋਈ ਨੂੰ ਇੰਟਰਵਿਊ ਦੌਰਾਨ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਹੁਣ ਸਲਮਾਨ ਖਾਨ ਨੂੰ ਧਮਕੀ ਲਾਰੇਂਸ ਬਿਸ਼ਨੋਈ ਨੇ ਨਹੀਂ ਸਗੋ ੧੬ ਸਾਲ ਦੇ ਇੱਕ ਲੜਕੇ ਨੇ ਦਿੱਤੀ ਹੈ। ਮੁੰਬਈ ਪੁਲਿਸ ਅਨੁਸਾਰ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਹੈ।

    ਧਮਕੀ ਦੇਣ ਵਾਲਾ ਨਾਬਾਲਗ ਲੜਕਾ ਹੈ, ਜਿਸ ਦੀ ਉਮਰ 16 ਸਾਲ ਹੈ। ਉਸ ਨੂੰ ਠਾਣੇ ਨੇੜੇ ਸ਼ਾਹਪੁਰ ਤੋਂ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਲਈ ਮੁੰਬਈ ਲਿਆਂਦਾ ਜਾ ਰਿਹਾ ਹੈ। ਮੁੰਬਈ ਪੁਲਿਸ ਮੁਤਾਬਿਕ ਇਹ ਧਮਕੀ ਸੋਮਵਾਰ ਨੂੰ ਇੱਕ ਫੋਨ ਕਾਲ ਰਾਹੀਂ ਦਿੱਤੀ ਗਈ ਸੀ। ਮੁਲਜ਼ਮ ਨੇ ਆਪਣਾ ਨਾਂਅ ਰੌਕੀ ਭਾਈ ਦੱਸਿਆ ਸੀ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਰਾਜਸਥਾਨ ਦੇ ਜੋਧਪੁਰ ਦਾ ਰਹਿਣ ਵਾਲਾ ਹੈ ਅਤੇ 30 ਅਪ੍ਰੈਲ ਨੂੰ ਸਲਮਾਨ ਨੂੰ ਮਾਰ ਦੇਵੇਗਾ।

    ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਧਾਕੜ ਰਾਮ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਸੀ ਸੀ, ਉਹ ਵੀ ਜੋਧਪੁਰ ਦੇ ਰਹਿਣ ਵਾਲਾ ਸੀ। ਜਿਸ ਨੂੰ ਪੁਲਿਸ ਬਾਅਦ ’ਚ ਗ੍ਰਿਫ਼ਤਾਰ ਕਰ ਲਿਆ ਸੀ।

    ਲਾਰੇਂਸ਼ ਬਿਸ਼ਨੋਈ ਵੀ ਕਈ ਵਾਰ ਦੇ ਚੁੱਕਿਆ ਸਲਮਾਨ ਨੂੰ ਧਮਕੀ

    Salman Khan

    ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਜੇਲ ’ਚ ਬੰਦ ਗੈਂਗਸ਼ਟਰ ਲਾਰੇਂਸ਼ ਬਿਸ਼ਨੋਈ ਕਈ ਵਾਰ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਚੁੱਕਿਆ ਹੈ। ਕਰੀਬ ਇੱਕ ਮਹੀਨਾ ਪਹਿਲਾਂ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਵੀ ਸਲਮਾਨ ਖਾਨ ਨੂੰ ਧਮਕੀ ਦਿੱਤੀ ਸੀ। ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਲਾਰੇਂਸ ਨੇ ਕਿਹਾ ਸੀ- ‘ਜੇਕਰ ਸਲਮਾਨ ਬਿਸ਼ਨੋਈ ਭਾਈਚਾਰੇ ਤੋਂ ਮੁਆਫੀ ਨਹੀਂ ਮੰਗਦੇ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ।’

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here