ਹੁਣ ‘ਨਮੋ ਐਪ’ ਡਾਟਾ ਚੋਰੀ ਦੇ ਘੇਰੇ ‘ਚ

Namo, App, Data, Theft

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਨਮੋ ਐਪ’ ਨਾਲ ਚੋਰੀ ਹੋ ਰਿਹਾ ਹੈ ਭਾਰਤੀਆਂ ਦਾ ਡਾਟਾ : ਰਾਹੁਲ ਗਾਂਧੀ | Namo App

  • ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਡਾਟਾ ਲੀਕ ਮਾਮਲੇ ‘ਚ ਭਾਜਪਾ ਖਿਲਾਫ਼ ਵਿੱਢੀ ਜੰਗ

ਨਵੀਂ ਦਿੱਲੀ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ (Namo App) ‘ਨਮੋ ਐਪ’ ਨਾਲ ਲੋਕਾਂ ਦਾ ਨਿੱਜੀ ਡਾਟਾ ਚੋਰੀ ਹੋਣ ਦੀ ਖਬਰ ‘ਤੇ ਅੱਜ ਮੋਦੀ ਦਾ ਮਜ਼ਾਕ ਉਡਾਇਆ ਤੇ ਇਸ ਤਰ੍ਹਾਂ ਦੀ ਖਬਰ ਸਾਹਮਣੇ ਲਿਆਉਣ ਲਈ  ਅਖਬਾਰਾਂ ਦਾ ਧੰਨਵਾਦ ਕੀਤਾ ਗਾਂਧੀ ਨੇ ਟਵੀਟ ਕਰਕੇ ਮੋਦੀ ਦਾ ਮਜ਼ਾਕ ਉਡਾਉਂਦਿਆਂ ਕਿਹਾ, ‘ਹਾਏ, ਮੇਰਾ ਨਾਂਅ ਨਰਿੰਦਰ ਮੋਦੀ ਹੈ।

ਮੈਂ ਭਾਰਤ ਦਾ ਪ੍ਰਧਾਨ ਮੰਤਰੀ ਹਾਂ ਮੇਰੇ ਅਧਿਕਾਰਿਕ ਐਪ ‘ਤੇ ਤੁਸੀਂ ਜਦੋਂ ਵੀ ‘ਸਾਇਨਅਪ’ ਕਰਦੇ ਹੋ ਤਾਂ ਮੈਂ ਤੁਹਾਡਾ ਸਾਰਾ ਡਾਟਾ ਅਮਰੀਕੀ ਕੰਪਨੀਆਂ ਦੇ ਆਪਣੇ ਦੋਸਤਾਂ ਨੂੰ ਦੇ ਦਿੰਦਾ ਹਾਂ ਮੁੱਖ ਧਾਰਾ ਦੇ ਮੀਡੀਆ ਦਾ ਸ਼ੁਕਰੀਆ ਕਿ ਉਹ ਹਮੇਸ਼ਾ ਦੀ ਤਰ੍ਹਾਂ ਇਸ ਖਬਰ ਨੂੰ ਵੀ ਸਾਹਮਣੇ ਲੈ ਕੇ ਆਇਆ’ ਕਾਂਗਰਸ ਪ੍ਰਧਾਨ ਨੇ ਇਸ ਟਵੀਟ ਨਾਲ ਇੱਕ ਖਬਰ ਵੀ ਪੋਸਟ ਕੀਤੀ ਹੈ, ਜਿਸ ‘ਚ ਸਾਈਬਰ ਸੁਰੱਖਿਆ ਲਈ ਕੰਮ ਕਰਨ ਵਾਲੇ ਫਰਾਂਸ ਦੇ ਖੋਜੀ ਇਲੀਅਟ ਏਲਡਰਸਨ ਨੇ ਖੁਲਾਸਾ ਕੀਤਾ ਹੈ ਕਿ ‘ਨਮੋ ਐਪ’ ਨੂੰ ਡਾਊਨਲੋਡ ਕਰਦੇ ਹੀ ਡਾਊਨਲੋਡ ਕਰਨ ਵਾਲੇ ਦੀ ਪੂਰੀ ਸੂਚਨਾ ਅਮਰੀਕੀ ਕੰਪਨੀਆਂ ਨੂੰ ਪਹੁੰਚ ਜਾਂਦੀ ਹੈ ਏਲਡਰਸਨ ਨੇ ਆਪਣੇ ਟਵੀਟ ਦੀ ਲੜੀ ‘ਚ ਕਿਹਾ, ਤੁਸੀਂ ਨਰਿੰਦਰ ਮੋਦੀ ਦੇ ਅਧਿਕਾਰਿਕ ਐਪ ‘ਤੇ ਜਿਵੇਂ ਹੀ ਆਪਣੀ ਪ੍ਰੋਫਾਇਲ ਦਿੰਦੇ ਹੋ ਤੁਹਾਡੀ ਨਿੱਜੀ ਸੂਚਨਾ ਨਾਂਅ, ਈਮੇਲ, ਫੋਟੋ, ਲਿੰਗ ਆਦਿ ਸਬੰਧੀ ਸਾਰੀ ਸੂਚਨਾ ਅਮਰੀਕਾ ਪਹੁੰਚ ਜਾਂਦੀ ਹੈ।

ਮੁੱਦੇ ਤੋਂ ਦੇਸ਼ ਦਾ ਧਿਆਨ ਭਟਕਾਉਣਾ ਚਾਹੁੰਦੇ ਹਨ ਰਾਹੁਲ : ਪੀਐਮਓ | Namo App

ਨਵੀਂ ਦਿੱਲੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਡਾਟਾ ਲੀਕ ਦਾ ਦੋਸ਼ ਲਾਇਆ ਹੈ ਕਿ ਉਸ ‘ਤੇ ਆਖਰਕਾਰ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਫ਼ਾਈ ਦਿੱਤੀ ਗਈ ਹੈ ਪੀਐਮਓ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਕਾਂਗਰਸ ਤੇ ਰਾਹੁਲ ਗਾਂਧੀ ਨੂੰ ਤਕਨੀਕ ਦੀ ਜਾਣਕਾਰੀ ਨਹੀਂ ਹੈ ਨਾਲ ਹੀ ਪ੍ਰਧਾਨ ਮੰਤਰੀ ਦਫ਼ਤਰ ਨੇ ਕਾਂਗਰਸ ‘ਤੇ ਸੰਗੀਨ ਦੋਸ਼ ਲਾਉਂਦਿਆਂ ਕਿਹਾ ਕਿ ਕੈਂਮਬ੍ਰਿਜ ਏਨਾਲਿਟਿਕਾ ਦਾ ਡਾਟਾ ਚੋਰੀ ਕਰਨ ਲਈ ਕਾਂਗਰਸ ਦਾ ਬ੍ਰਹਮਅਸਤਰ ਦੱਸਿਆ।

ਨਾਲ ਹੀ ਰਾਹੁਲ ‘ਤੇ ਲੋਕਾਂ ਦਾ ਮੁੱਦੇ ਤੋਂ ਧਿਆਨ ਭਟਕਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸਭ ਲੋਕਾਂ ਦਾ ਇਸ ਮੁੱਦੇ ਤੋਂ ਧਿਆਨ ਹਟਾਉਣ  ਲਈ ਕੀਤਾ ਗਿਆ ਹੈ ਪੀਐਮਓ ਵੱਲੋਂ ਸਫ਼ਾਈ ਦਿੱਤੀ ਗਈ ਹੈ ਕਿ ਮੀਡੀਆ ਹਾਊਸ ਵੀ ਆਪਣੇ ਐਪ  ਲਈ ਥਰਡ ਪਾਰਟੀ ਸਰਵਿਸ ਦੀ ਵਰਤੋਂ ਕਰਦੇ ਹਨ ਜਿਸ ਨਾਲ ਉਨ੍ਹਾਂ ਦੀਆਂ ਖਬਰਾਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਪੀਐਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਪ ‘ਤੇ ਸਫ਼ਾਈ ਦਿੰਦਿਆਂ ਇਸ ਦੀ ਕਾਰਜਪ੍ਰਣਾਲੀ ਦੀ ਜਾਣਕਾਰ ਦੀ ਹੈ ਇਸ ‘ਚ ਕਿਹਾ ਗਿਆ ਹੈ ਕਿ ਇਸ ਐਪ ਦੇ ਅੰਦਰ ਕੋਈ ਵੀ ਵਿਅਕਤੀ ਗੈਸਟ ਮੋਡ ‘ਤੇ ਸਾਈਨ ਇਨ ਕਰ ਸਕਦਾ ਹੈ, ਇਸ ਲਈ ਉਸ ਨੂੰ ਆਪਣੇ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਦੀ ਲੋੜ ਨਹੀਂ ਹੈ, ਉਹ ਮਹਿਮਾਨ ਵਾਂਗ ਵੀ ਇਸ ਐਪ ਦੀ ਵਰਤੋਂ ਕਰ ਸਕਦਾ ਹੈ ਇਸ ਲਈ ਕਿਸੇ ਦੀ ਆਗਿਆ ਜਾਂ ਡਾਟਾ ਦੀ ਲੋੜ ਨਹੀਂ ਹੁੰਦੀ ਹੈ।

ਡਾਟਾ ਲੀਕ : ਫੇਸਬੁੱਕ ਨੇ ਬ੍ਰਿਟਿਸ਼ ਅਖਬਾਰਾਂ ‘ਚ ਛਪਵਾਇਆ ਫੁੱਲ ਪੇਜ਼ ਮਾਫ਼ੀਨਾਮਾ | Namo App

ਲੰਦਨ ਡਾਟਾ ਲੀਕ ਵਿਵਾਦ ‘ਚ ਮਾਫ਼ੀ ਮੰਗ ਚੁੱਕੇ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੇ ਚੀਫ਼ ਮਾਰਕ ਜਕਰਬਰਗ ਨੇ ਹੁਣ ਬ੍ਰਿਟੇਨ ਦੀਆਂ ਅਖਬਾਰਾਂ ‘ਚ ਫੁੱਲ ਪੇਜ ਦਾ ਮੁਆਫ਼ੀਨਾਮਾ ਪ੍ਰਕਾਸ਼ਿਤ ਕਰਵਾਇਆ ਹੈ ਜ਼ਿਕਰਯੋਗ ਹੈ ਕਿ ਇਸ ਡਾਟਾ ਲੀਕ ਨੇ ਭਾਰਤ ਸਮੇਤ ਕਈ ਦੇਸ਼ਾਂ ‘ਚ ਤਹਿਲਕਾ ਮਚਾ ਦਿੱਤਾ ਹੈ ਅਖਬਾਰ ਦੇ ਪਿਛਲੇ ਪੰਨੇ ‘ਤੇ ਪ੍ਰਕਾਸ਼ਿਤ ਮੁਆਫ਼ੀਨਾਮੇ ‘ਚ ਉਨ੍ਹਾਂ ਕਿਹਾ, ਤੁਹਾਡੀ ਸੂਚਨਾ ਸੁਰੱਖਿਅਤ ਰੱਖਣੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਜੇਕਰ ਨਹੀਂ ਕਰ ਸਕਦੇ ਤਾਂ ਅਸੀਂ ਇਸ ਦੇ ਯੋਗ ਨਹੀਂ ਹਾਂ ਜ਼ਕਰਬਰਗ ਨੇ ਅੱਗੇ ਕਿਹਾ ਕਿ ਇੱਕ ਯੂਨੀਵਰਸਿਟੀ ਦੇ ਸੋਧਕਰਤਾ ਵੱਲੋਂ ਕਵਿੱਜ ਤਿਆਰ ਕੀਤਾ ਸੀ, ਜਿਸ ਨੇ 2014 ‘ਚ ਲੱਖਾਂ ਲੋਕਾਂ ਦਾ ਫੇਸਬੁੱਕ ਡਾਟਾ ਲੀਕ ਕੀਤਾ।

ਉਨ੍ਹਾਂ ਅੱਗੇ ਕਿਹਾ, ਵਿਸ਼ਵਾਸਘਾਤ ਹੋਇਆ ਹੈ ਤੇ ਮੈਂ ਮੁਆਫ਼ੀ ਮੰਗਦਾ ਹਾਂ ਕਿ ਅਸੀਂ ਜ਼ਿਆਦਾ ਕੁਝ ਨਹੀਂ ਕੀਤਾ ਅੱਗੋਂ ਤੋਂ ਅਜਿਹਾ ਕੁਝ ਨਾ ਹੋਵੇ, ਇਸ ਲਈ ਅਸੀਂ ਹੁਣ ਕਦਮ ਉਠਾ ਰਹੇ ਹਾਂ ਇਸ ਮੁਆਫ਼ੀਨਾਮੇ ‘ਚ ਪਿਛਲੇ ਹਫ਼ਤੇ ਦੇ ਉਨ੍ਹਾਂ ਦੇ ਬਿਆਨ ਦੀ ਝਲਕ ਦਿਸੀ ਡਾਟਾ ਲੀਕ ਦੀ ਖਬਰ ਆਉਣ ਤੋਂ ਬਾਅਦ ਯੂਰਪ ਤੇ ਅਮਰੀਕਾ ‘ਚ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਨਾਲ ਫੇਸਬੁੱਕ ਦੇ ਸ਼ੇਅਰਾਂ ‘ਚ ਗਿਰਾਵਟ ਦੇਖੀ ਗਈ ਜਕਰਬਰਗ ਨੇ ਫਿਰ ਦੁਹਰਾਇਆ ਕਿ ਫੇਸਬੁੱਕ ਨੇ ਆਪਣੇ ਨਿਯਮਾਂ ਨੂੰ ਬਦਲ ਦਿੱਤਾ ਹੈ ਤਾਂ ਕਿ ਦੁਬਾਰਾ ਡਾਟਾ ਚੋਰੀ ਨਾ ਹੋ ਸਕੇ।