ਕੌਮਾਂਤਰੀ ਮਹਿਲਾ ਦਿਹਾੜੇ ’ਤੇ ਵਿਸ਼ੇਸ਼ | Mahila Diwas 2025
Mahila Diwas 2025: ਕੌਮਾਂਤਰੀ ਮਹਿਲਾ ਦਿਹਾੜੇ ਮੌਕੇ ਹੁਣ ਤਸੱਲੀ ਵਾਲੀ ਗੱਲ ਹੈ ਕਿ ਪੇਂਡੂ ਵਿਕਾਸ ਦੇ ਨਕਸ਼ੇ ’ਤੇ ਨਿਵੇਕਲੇ ਰੰਗ ਭਰ ਕੇ ਬੁਰਾਈ ਨੂੰ ਜੜੋ੍ਹਂ ਪੁੱਟਣ ਦਾ ਪ੍ਰਣ ਕਰਨ ਵਾਲੀਆਂ ਨੌਜਵਾਨ ਧੀਆਂ ਪਿੰਡਾਂ ਦਾ ਮੂੰਹ-ਮੁਹਾਂਦਰਾ ਸੰਵਾਰਨ ’ਚ ਕੋਈ ਕਸਰ ਨਹੀਂ ਛੱਡਣਗੀਆਂ ਲੰਘੇ ਪਿਛਲੇ ਕਾਰਜਕਾਲ ਦੌਰਾਨ ਸਰਪੰਚ ਦੇ ਅਹੁਦੇ ’ਤੇ ਬਣੀਆਂ ਧੀਆਂ ਨੇ ਡੂੰਘੀ ਛਾਪ ਛੱਡਦਿਆਂ ਅਜਿਹੀ ਚੇਟਕ ਲਾਈ ਕਿ ਹੁਣ ਧੀਆਂ ਸਰਪੰਚੀ ਦੇ ਚੋਣ ਪਿੜ ਵਿੱਚ ਅੱਗੇ ਆਈਆਂ ਤੇ ਕਾਮਯਾਬ ਵੀ ਹੋਈਆਂ ਇਨ੍ਹਾਂ ਧੀਆਂ ਨੇ ਮਾਣ-ਸਨਮਾਨ ਹੀ ਨਹੀਂ ਵਧਾਇਆ ਸਗੋਂ ਕੁੜੀਮਾਰਾਂ ਨੂੰ ਵੀ ਬੰਦੇ ਬਣਨ ਦਾ ਸੁਨੇਹਾ ਦੇ ਗਈਆਂ ਪੰਜਾਹ ਫੀਸਦੀ ਰਾਖਵਾਂਕਰਨ ਦਾ ਲਾਹਾ ਲੈਂਦਿਆਂ ਨੌਜਵਾਨ ਕੁੜੀਆਂ ਨੇ ਪਿੰਡਾਂ ਦੀ ਅਗਵਾਈ ਕਰਨ ਦੀ ਜਿੰਮੇਵਾਰੀ ਸੰਭਾਲੀ ਹੈ ਪੇਂਡੂ ਲੋਕਾਂ ਨੇ ਪੰਚਾਇਤੀ ਚੋਣਾਂ ਵਿੱਚ ਮਹਿਲਾ ਸਰਪੰਚ ਬਣਾਉਣ ਲਈ ਧੀਆਂ ਦੇ ਸਿਰ ’ਤੇ ਹੱਥ ਰੱਖਿਆ ਹੈ। Mahila Diwas 2025
ਇਹ ਖਬਰ ਵੀ ਪੜ੍ਹੋ : Ferozepur News: ਹੁਸੈਨੀਵਾਲਾ ਦੀ ਸਰਪੰਚ ਨੇ ਰਾਸ਼ਟਰ ਸੰਮੇਲਨ ’ਚ ਸ਼ਾਮਲ ਹੋ ਕੇ ਚਮਕਾਇਆ ਫਿਰੋਜ਼ਪੁਰ ਦਾ ਨਾਂਅ
ਮਹਿਲਾ ਦਿਹਾੜੇ ’ਤੇ ਇਨ੍ਹਾਂ ਧੀਆਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਪੇਂਡੂ ਵਿਕਾਸ ਦੇ ਪਿੜ ਵਿੱਚ ਨਵੀਂ ਲੀਹ ਪਾਈ ਹੈ ਜ਼ਿਆਦਾਤਰ ਮਹਿਲਾ ਸਰਪੰਚੀ ਮਾਵਾਂ ਜਾਂ ਫਿਰ ਨੂੰਹਾਂ ਦੇ ਹਿੱਸੇ ਆਈਆਂ ਹਨ ਪਰ ਧੀਆਂ ਨੇ ਵੀ ਪਿੰਡਾਂ ਵਿੱਚ ਹਿੱਸੇਦਾਰੀ ਪਾਉਣੀ ਸ਼ੁਰੂ ਕਰ ਦਿੱਤੀ ਹੈ ਧੀਆਂ ਭਾਵੇਂ ਉਮਰ ਵਿੱਚ ਛੋਟੀਆਂ ਹਨ ਪਰ ਸੁਪਨੇ ਵੱਡੇ ਦੇਖ ਰਹੀਆਂ ਹਨ ਇਨ੍ਹਾਂ ਕੁੜੀਆਂ ਦੀ ਉਚੇਰੀ ਸਿੱਖਿਆ ਪਿੰਡਾਂ ਦੀ ਕਾਇਆ ਕਲਪ ਕਰਨ ਦੇ ਕੰਮ ਆਏਗੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਹੂਲਾ ਦੀ ਧੀ ਸੁਮਨਪ੍ਰੀਤ ਕੌਰ ਸਿੱਧੂ ਨੇ ਕੰਪਿਊਟਰ ਸਾਇੰਸ ਵਿੱਚ ਬੀ ਟੈਕ ਤੇ ਕਮਿਊਨਿਟੀ ਐਜ਼ੂਕੇਸ਼ਨ ਅਤੇ ਗਵਰਨੈਂਸ ਵਿੱਚ ਐਮਏ ਕੀਤੀ ਹੋਈ ਹੈ ਤੇ ਐਲਐਲਬੀ ਦੀ ਪੜ੍ਹਾਈ ਜਾਰੀ ਹੈ। Mahila Diwas 2025
ਸੁਮਨਪ੍ਰੀਤ ਕੌਰ ਸਰਪੰਚ ਦਾ ਕਹਿਣਾ ਹੈ ਕਿ ਉਸ ਦਾ ਪਹਿਲਾ ਹੀ ਰਾਜਨੀਤੀ ਵਿੱਚ ਆਉਣ ਦਾ ਮਨ ਸੀ ਜੋ ਕਿ ਹੁਣ ਉਨ੍ਹਾਂ ਨੇ ਸਰਪੰਚੀ ਤੋਂ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ ਹੈ ਲੋਕਾਂ ਨੇ ਮੇਰੇ ’ਤੇ ਵਿਸ਼ਵਾਸ ਕਰਦਿਆਂ ਚੋਣ ਲੜਾਈ ਤੇ ਵੱਡੇ ਫਰਕ ਨਾਲ ਜਿੱਤ ਦਵਾਈ ਹੈ ਉਨ੍ਹਾਂ ਕਿਹਾ, ਮੈਂ ਸਿੱਖਿਆ ਸਿਹਤ ਤੇ ਵਾਤਾਵਰਣ ਲਈ ਵਿਸ਼ੇਸ਼ ਕੰਮ ਕਰਨੇ ਹਨ ਅਤੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਕਰਨਾ ਮੇਰਾ ਪਹਿਲਾ ਕੰਮ ਹੋਵੇਗਾ ਔਰਤਾਂ ਦੀ ਭਲਾਈ ਲਈ ਠੋਸ ਕਦਮ ਚੁੱਕੇ ਜਾਣਗੇ ਲੜਾਈ-ਝਗੜੇ ਦੇ ਕੇਸ ਥਾਣੇ ਕਚਹਿਰੀ ਵਿੱਚ ਨਹੀਂ ਜਾਣ ਦਿੱਤੇ ਜਾਣਗੇ, ਸਗੋਂ ਹਰ ਫੈਸਲਾ ਪੰਚਾਇਤ ਵਿੱਚ ਹੋਵੇਗਾ ਬਲਾਕ ਫੂਲ ਦੇ ਪਿੰਡ ਭਾਈਰੂਪਾ ਖੁਰਦ ਦੇ ਬਸ਼ਿੰਦਿਆਂ ਨੇ ਸਰਬਸੰਮਤੀ ਨਾਲ ਸਗਨਪ੍ਰੀਤ ਕੌਰ ਸਰਪੰਚ ਤੇ ਸਮੁੱਚੀ ਪੰਚਾਇਤ ਨੂੰ ਚੁਣ ਕੇ ਇਲਾਕੇ ਵਿੱਚ ਵਾਹ-ਵਾਹ ਖੱਟ ਲਈ ਉਸ ਨੇ ਬੀਐਡ, ਐੱਮਐੱਸਸੀ ਕਰਨ ਦੇ ਨਾਲ-ਨਾਲ ਟੈਟ ਵੀ ਪਾਸ ਕੀਤਾ ਹੋਇਆ ਹੈ। Mahila Diwas 2025
ਇਲਾਕੇ ਵਿੱਚ ਨਸ਼ਿਆਂ ਖਿਲਾਫ ਬਣੀਆਂ ਕਮੇਟੀਆਂ ਦੀ ਮੋਹਰੀ ਆਗੂ ਰਹੀ ਨਵੇਂ ਜ਼ਮਾਨੇ ਦੇ ਨਸ਼ਿਆਂ ਤੋਂ ਭਾਈਰੂਪਾ ਖੁਰਦ ਦੇ ਨੌਜਵਾਨ ਕੋਹਾਂ ਦੂਰ ਹਨ ਇਸੇ ਕਰਕੇ ਹੀ ਦੂਜੇ ਪਿੰਡਾਂ ਲਈ ਰਾਹ-ਦਸੇਰਾ ਬਣ ਰਹੇ ਹਨ ਸਰਪੰਚ ਸਗਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹ ਭਾਈਚਾਰਕ ਸਾਂਝ ਦੀ ਤੰਦ ਨੂੰ ਮਜ਼ਬੂਤ ਕਰਨ ਲਈ ਪਿੰਡ ’ਚ, ਧੜੇਬੰਦੀ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ ਤੇ ਹਰ ਫੈਸਲਾ ਨਿਰਪੱਖ ਤੌਰ ’ਤੇ ਹੋਵੇਗਾ ਖੁਦ ਕੰਮ ਕਰਨ ਵਿੱਚ ਯਕੀਨ ਰੱਖਣ ਵਾਲੀ ਸਰਪੰਚ ਦਾ ਕਹਿਣਾ ਹੈ ਕਿ ਤੇ ਛੱਪੜ ਨੂੰ ਥਾਪਰ ਮਾਡਲ ਤਕਨੀਕ ਨਾਲ ਵਿਕਸਿਤ ਕੀਤਾ ਜਾਵੇਗਾ ਪੰਚਾਇਤ ਵਿੱਚ ਮਤਾ ਪਾਸ ਕਰਕੇ ਸਾਂਝੀਆਂ ਥਾਵਾਂ ’ਤੇੇ ਸੁੱਟੇ ਜਾਂਦੇ ਕੂੜੇ-ਕਰਕਟ ਨੂੰ ਰੋਕਿਆ ਪੰਜਾਬ ਦੀ ਸਭ ਤੋਂ ਛੋਟੀ ਉਮਰ (21 ਸਾਲ) ਦੀ ਧੀ ਨਵਨੀਤ ਕੌਰ ਨੇ ਸਰਪੰਚੀ ਦੇ ਪਿੜ ਵਿੱਚ ਬਾਜੀ ਮਾਰ ਕੇ ਛੋਟੇ ਪਿੰਡ ਹਰਕਿਸ਼ਨਪੁਰਾ ਨੂੰ ਵੱਡਾ ਕਰ ਵਿਖਾਇਆ।
ਬਲਾਕ ਭਵਾਨੀਗੜ੍ਹ ਦੇ ਇਸ ਪਿੰਡ ਦੀ ਵੋਟ 700 ਦੇ ਕਰੀਬ ਹੈ ਨਵਨੀਤ ਨੇ ਆਪਣੇ ਪਿਤਾ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਂਦਿਆਂ ਚੋਣ ਮੈਦਾਨ ਵਿੱਚ ਨਿੱਤਰੀ ਤੇ ਸਫਲ ਹੋਈ ਸਰਪੰਚ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਹੁਣ ਪਿੰਡ ਨੂੰ ਤਰੱਕੀ ਦੀਆਂ ਬਰੂਹਾਂ ’ਤੇ ਲਿਜਾਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ ਨਵਨੀਤ ਦਾ ਸੁਪਨਾ ਹੈ ਕਿ ਪਿੰਡ ਦਾ ਹਰ ਬੱਚਾ ਪੜਿ੍ਹਆ-ਲਿਖਿਆ ਹੋਵੇ ਅਤੇ ਉਨ੍ਹਾਂ ਪਿੰਡ ਵਿੱਚ ਲਾਇਬ੍ਰੇਰੀ ਖੋਲ੍ਹਣ ਦਾ ਮਨ ਬਣਾ ਲਿਆ ਹੈ ਉਹ ਸਰਕਾਰ ਦੀਆਂ ਸਕੀਮਾਂ ਦਾ ਲਾਭ ਹਰ ਲੋੜਵੰਦ ਨੂੰ ਦਿਵਾਏਗੀ ਜਿਲ੍ਹਾ ਬਰਨਾਲਾ ਦੇ ਪਿੰਡ ਪੱਤੀ ਮੋਹਰ ਸਿੰਘ (ਬੀ) ਭਦੌੜ ਦੀ ਸਰਪੰਚ ਹਰਵਿੰਦਰ ਕੌਰ ਦੀ ਉਮਰ ਭਾਵੇਂ ਬਹੁਤ ਛੋਟੀ ਹੈ। Mahila Diwas 2025
ਪਰ ਪਿੰਡ ਦੀ ਕਾਇਆ ਕਲਪ ਕਰਨ ਦੇ ਵੱਡੇ ਪਲਾਨ ਬਣਾਏ ਹੋਏ ਹਨ ਜੀਐਨਐਮ ਦੀ ਪੜ੍ਹਾਈ ਕਰਨ ਵਾਲੀ ਹਰਵਿੰਦਰ ਕੌਰ ’ਤੇ ਲੋਕਾਂ ਨੇ ਵਿਸ਼ਵਾਸ ਕਰਦਿਆਂ ਚੋਣਾਂ ਵਿੱਚ ਜਿੱਤ ਦਵਾਈ ਸਰਪੰਚ ਹਰਵਿੰਦਰ ਕੌਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਪਿੰਡ ਦੀ ਵੱਡੀ ਸਮੱਸਿਆ ਗੰਦੇ ਪਾਣੀ ਦੇ ਨਿਕਾਸ ਦਾ ਹੱਲ ਕਰਨਾ ਅਤੇ ਔਰਤਾਂ ਲਈ ਜਿੰਮ ਤੇ ਪਾਰਕ ਬਣਾਉਣਾ ਹੈ ਵਿਕਾਸ ਕਾਰਜਾਂ ਦੇ ਕੰਮ ਪੂਰੀ ਤਨਦੇਹੀ ਨਾਲ ਕੀਤੇ ਜਾਣਗੇ ਸਰਪੰਚ ਲੋਕਾਂ ਨਾਲ ਸਿੱਧਾ ਰਾਬਤਾ ਕਰਦੀ ਹੈ ਤੇ ਕੰਮਕਾਰ ਕਰਵਾਉਂਦੀ ਹੈ ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਬਸਤੀ ਬੂਟੇ ਵਾਲੀ ਦੀ ਨੌਜਵਾਨ ਸਰਪੰਚ ਰਾਜਦੀਪ ਕੌਰ ਨੇ ਬੀਏ ਕੀਤੀ ਹੋਈ ਹੈ ਤੇ ਬੀ ਐਡ ਦੀ ਪੜ੍ਹਾਈ ਜਾਰੀ ਹੈ। Mahila Diwas 2025
ਸਰਪੰਚ ਰਾਜਦੀਪ ਕੌਰ ਨੇ ਪਿੰਡ ਦੇ ਸਰਬਪੱਖੀ ਵਿਕਾਸ ਨੂੰ ਚਾਰ ਚੰਨ ਲਾਉਣ ਲਈ ਵਿਕਾਸ ਕਾਰਜਾਂ ਦੀ ਲੜੀ ਤੋਰ ਦਿੱਤੀ ਹੈ ਸਰਪੰਚ ਦਾ ਕਹਿਣਾ ਹੈ ਕਿ ਬੌਧਿਕ ਵਿਕਾਸ ਲਈ ਲਾਇਬ੍ਰੇਰੀ, ਨੌਜਵਾਨਾਂ ਲਈ ਖੇਡ ਮੈਦਾਨ, ਬਜ਼ੁਰਗਾਂ ਲਈ ਸੱਥ ਅਤੇ ਪਾਰਕ ਬਣਾਉਣ ਦੇ ਕਾਰਜ ਕੀਤੇ ਜਾਣਗੇ ਪਿੰਡ ਦੀ ਹਰ ਇੱਕ ਲੜਕੀ ਨੂੰ ਪੜਿ੍ਹਆ-ਲਿਖਿਆ ਦੇਖਣਾ ਚਾਹੁੰਦੀ ਹੈ ਬਲਾਕ ਮੌੜ ਦੇ ਪਿੰਡ ਜੋਧਪੁਰ ਪਾਖਰ ਦੀ ਧੀ ਅਮਨਦੀਪ ਕੌਰ ਨੂੰ ਪਿੰਡ ਦੀ ਛੋਟੀ ਉਮਰ (23 ਸਾਲ) ਦੀ ਸਰਪੰਚ ਬਣਨ ਦਾ ਮਾਣ ਹਾਸਲ ਹੋਇਆ ਹੈ ਬਿਨਾਂ ਪੱਖਪਾਤ ਤੋਂ ਪਿੰਡ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਕਰਨਾ ਉਨ੍ਹਾਂ ਦਾ ਮੁੱਖ ਕੰਮ ਹੈ।
ਮੰਡੀ ਕਲਾਂ, ਬਠਿੰਡਾ
ਮੋ. 94174-73260