ਕਸ਼ਮੀਰ ’ਤੇ ਭਾਰਤ ਦਾ ਰੁਖ

Jammu And Kashmir
ਕਸ਼ਮੀਰ ’ਤੇ ਭਾਰਤ ਦਾ ਰੁਖ

Jammu And Kashmir: ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਲੰਡਨ ’ਚ ਬੜੇ ਸਪੱਸ਼ਟ ਸ਼ਬਦਾਂ ’ਚ ਕਿਹਾ ਹੈ ਕਿ ਕਸ਼ਮੀਰ ਮਸਲੇ ਦਾ ਹੱਲ ਮਕਬੂਜ਼ਾ ਕਸ਼ਮੀਰ (ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ) ਭਾਰਤ ਨੂੰ ਮਿਲਣ ਨਾਲ ਪੱਕੇ ਤੌਰ ’ਤੇ ਹੋ ਜਾਵੇਗਾ ਭਾਵੇਂ ਭਾਰਤ ਦਾ ਇਹ ਰੁਖ ਸ਼ੁਰੂ ਤੋਂ ਹੀ ਰਿਹਾ ਹੈ ਫਿਰ ਵੀ ਜਿਸ ਸ਼ਿੱਦਤ ਤੇ ਬੇਬਾਕੀ ਨਾਲ ਇਹ ਗੱਲ ਕਹੀ ਗਈ ਹੈ ਇਹ ਭਾਰਤ ਦੀ ਮਜ਼ਬੂਤ ਕੂਟਨੀਤੀ ਦਾ ਹੀ ਸਬੂਤ ਹੈ ਅਸਲ ’ਚ ਦਸਤਾਵੇਜਾਂ ਦੇ ਆਧਾਰ ’ਤੇ ਕਸ਼ਮੀਰ ਭਾਰਤ ਦਾ ਹੀ ਅਟੁੱਟ ਅੰਗ ਹੈ ਅਜ਼ਾਦੀ ਤੋਂ ਬਾਅਦ ਕਸ਼ਮੀਰ ਦੇ ਰਾਜੇ ਹਰੀ ਸਿੰਘ ਨੇ ਲਿਖਤੀ ਤੌਰ ’ਤੇ ਆਪਣੀ ਰਿਆਸਤ ਦਾ ਭਾਰਤ ’ਚ ਰਲੇਵਾਂ ਕਰ ਦਿੱਤਾ ਸੀ। Jammu And Kashmir

ਇਹ ਖਬਰ ਵੀ ਪੜ੍ਹੋ : Ferozepur News: ਹੁਸੈਨੀਵਾਲਾ ਦੀ ਸਰਪੰਚ ਨੇ ਰਾਸ਼ਟਰ ਸੰਮੇਲਨ ’ਚ ਸ਼ਾਮਲ ਹੋ ਕੇ ਚਮਕਾਇਆ ਫਿਰੋਜ਼ਪੁਰ ਦਾ ਨਾਂਅ

ਫਿਰ ਵੀ ਮਾੜੇ ਇਰਾਦਿਆਂ ਨਾਲ ਪਾਕਿਸਤਾਨੀ ਫੌਜ ਨੇ ਹਮਲਾ ਕਰਕੇ ਇੱਕ ਤਿਹਾਈ ਕਸ਼ਮੀਰ ’ਤੇ ਕਬਜ਼ਾ ਕਰ ਲਿਆ ਪਾਕਿ ਕਸ਼ਮੀਰ ਦੀ ਅਜ਼ਾਦੀ ਦੇ ਨਾਂਅ ’ਤੇ ਦੁਨੀਆ ਨੂੰ ਗੁੰਗਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਸ਼ਮੀਰ ’ਚ ਅੱਤਵਾਦੀ ਸਰਗਰਮੀਆਂ ਪਿੱਛੇ ਪਾਕਿ ਦਾ ਹੱਥ ਹੋਣ ਦਾ ਪਰਦਾਫਾਸ਼ ਹਜ਼ਾਰਾਂ ਵਾਰ ਹੋ ਚੁੱਕਾ ਹੈ ਕਸ਼ਮੀਰ ’ਚ ਅੱਤਵਾਦੀਆਂ ਵੱਲੋਂ ਕੀਤੀ ਗਈ ਹਿੰਸਾ ਵੀ ਕੌਮਾਂਤਰੀ ਪੱਧਰ ’ਤੇ ਭਾਰਤ ਦੇ ਦਾਅਵਿਆਂ ਤੇ ਤਰਕਾਂ ਨੂੰ ਕਮਜ਼ੋਰ ਨਹੀਂ ਕਰ ਸਕੀ ਸੰਯੁਕਤ ਰਾਸ਼ਟਰ ’ਚ ਵਾਰ-ਵਾਰ ਕਸ਼ਮੀਰ ਦੀ ਦੁਹਾਈ ਦੇਣ ਦੇ ਬਾਵਜ਼ੂਦ ਪਾਕਿਸਤਾਨ ਨੂੰ ਦੁਨੀਆ ’ਚ ਸਮੱਰਥਨ ਨਹੀਂ ਮਿਲਿਆ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਲੋਕ ਵੀ ਪਾਕਿਸਤਾਨੀ ਹਕੂਮਤ ਦਾ ਸਖਤ ਵਿਰੋਧ ਕਰ ਰਹੇ ਹਨ ਚੰਗਾ ਹੋਵੇ ਪਾਕਿਸਤਾਨ ਅੱਤਵਾਦ ਨੂੰ ਪਨਾਹ ਦੇਣ ਦੀ ਬਜਾਇ ਜਨਤਾ ਦੀ ਬਿਹਤਰੀ ਲਈ ਅਮਨ-ਅਮਾਨ ਤੇ ਵਿਕਾਸ ਕਾਰਜਾਂ ਵੱਲ ਹੀ ਧਿਆਨ ਦੇਵੇ। Jammu And Kashmir

LEAVE A REPLY

Please enter your comment!
Please enter your name here