ਸਾਡੇ ਨਾਲ ਸ਼ਾਮਲ

Follow us

18.3 C
Chandigarh
Sunday, February 1, 2026
More
    Home Breaking News Crime News Pu...

    Crime News Punjab: ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦੇ ਸਮਾਨ ਸਮੇਤ ਕੀਤੇ ਕਾਬੂ

    Crime News Punjab
    ਫਰੀਦਕੋਟ: ਪੁਲਿਸ ਵੱਲੋਂ ਕਾਬੂ ਕੀਤੇ ਚੋਰਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ।

    4 ਮੁਲਜ਼ਮ ਨੂੰ ਚੋਰੀ ਕੀਤੇ ਸਮਾਨ ਸਮੇਤ 06 ਘੰਟੇ ਤੋਂ ਵੀ ਘੱਟ ਸਮੇਂ ’ਚ ਕੀਤਾ ਗ੍ਰਿਫਤਾਰ

    Crime News Punjab: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸ਼੍ਰੀ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਦੇ ਨਿਰਦੇਸ਼ਾਂ ਤਹਿਤ ਪੰਜਾਬ ਨੂੰ ਸੁਰੱਖਅਤ ਸੂਬਾ ਬਣਾਈ ਰੱਖਣ ਦੀ ਮੁਹਿੰਮ ਤਹਿਤ ਫਰੀਦਕੋਟ ਪੁਲਿਸ ਵੱਲੋਂ ਅਸ਼ਵਨੀ ਕਪੂਰ ਡੀ.ਆਈ.ਜੀ ਫਰੀਦੋਕਟ ਰੇਜ ਦੀ ਰਹਿਨੁਮਾਈ ਹੇਠ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਵੱਡੇ ਅੰਤਰ-ਜ਼ਿਲ੍ਹਾ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋਂ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

    ਇਹ ਵੀ ਪੜ੍ਹੋ: Himachal Pradesh Weather Alert: ਕੁੱਲੂ ’ਚ ਬੱਦਲ ਫਟਿਆ, ਜੀਵਾ ਨਾਲਾ ਉਫਾਨ ’ਤੇ, 5 ਜ਼ਿਲ੍ਹਿਆਂ ’ਚ ਅਲਰਟ

    ਗ੍ਰਿਫਤਾਰ ਕੀਤੇ ਗੈਂਗ ਦੇ ਮੈਂਬਰਾਂ ਦੀ ਪਛਾਣ ਬਵਨ ਸਿੰਘ, ਲਵਪ੍ਰੀਤ ਸਿੰਘ ਉਰਫ ਲਵ, ਅੰਗਰੇਜ ਸਿੰਘ ਉਰਫ ਲਾਡੀ ਅਤੇ ਰਾਹੁਲ ਉਰਫ ਰਾਫੀ ਵਜੋਂ ਹੋਈ ਹੋਈ ਹੈ। ਇਹ ਚਾਰੇ ਮੁਲਜ਼ਮ ਫਿਰੋਜ਼ਪੁਰ ਜ਼ਿਲ੍ਹੇ ਦੇ ਨਿਵਾਸੀ ਹਨ। ਪੁਲਿਸ ਟੀਮਾ ਵੱਲੋਂ ਇਨ੍ਹਾਂ ਕੋਲੋਂ 30 ਪੱਖੇ, 13 ਪੱਖਿਆਂ ਦੇ ਬਲੇਡ, 01 ਵੂਫਰ ਸੈਟ, 01 ਟੋਸਟਰ, 04 ਇਲੈਕਟ੍ਰਾਨਿਕ ਚੁੱਲੇ, 01 ਹੈਡ ਬਲੈਡਰ, 04 ਪੱਖੇ ਸਟੈਡ ਵਾਲੇ ਅਤੇ ਚੋਰੀ ਕੀਤੇ ਸਮਾਨ ਨੂੰ ਲਿਜਾਉਣ ਲਈ ਵਰਤੀ ਬਲੈਰੋ ਪਿਕਅੱਪ ਗੱਡੀ ਵੀ ਕਬਜ਼ੇ ਵਿੱਚ ਲਈ ਗਈ ਹੈ।

    ਉਨ੍ਹਾਂ ਦੱਸਿਆ ਕਿ ਇਹਨਾਂ ਦੇ ਹੀ ਗਿਰੋਹ ਦਾ ਇੱਕ ਮੈਂਬਰ ਦਵਿੰਦਰ ਸਿੰਘ ਉਰਫ ਮਿੰਟੂ ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ, ਉਸ ਨੂੰ ਲੁਧਿਆਣਾ ਪੁਲਿਸ ਦੇ ਥਾਣਾ ਲਾਡੋਵਾਲ ਵੱਲੋਂ ਇੱਕ ਸਕੋਡਾ ਗੱਡੀ ਸਮੇਤ ਕਾਬੂ ਕੀਤਾ ਗਿਆ ਹੈ, ਜਦੋਂ ਇਹ ਕਿਸੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਸੀ। ਐਸ.ਐਸ.ਪੀ ਫਰੀਦੋਕਟ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਇਸ ਗਿਰੋਹ ਦੇ ਮੈਂਬਰਾਂ ਦਾ ਰਿਕਾਰਡ ਕ੍ਰਿਮੀਨਲ ਹੈ, ਇਨ੍ਹਾਂ ਦੇ ਖਿਲਾਫ ਪਹਿਲਾ ਵੀ ਚੋਰੀ ਅਤੇ ਡਿਕੈਤੀ ਸਬੰਧੀ ਮੁਕੱਦਮੇ ਦਰਜ ਹਨ।

    ਰਾਤ ਸਮੇਂ ਦੁਕਾਨਾਂ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਦਿੰਦੇ ਸਨ ਅੰਜ਼ਾਮ

    ਸ਼ੁਰੂਆਤੀ ਜਾਚ ਤੋਂ ਇਹ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਮੁਲਜ਼ਮ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ 26 ਮਈ ਅਤੇ 23 ਜੂਨ ਦੀ ਰਾਤ ਨੂੰ ਸ਼ਹਿਰ ਅੰਦਰ ਹੋਈਆਂ ਚੋਰੀ ਦੀਆਂ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਸਨ, ਜਿਸ ਦੌਰਾਨ ਇਨ੍ਹਾਂ ਵੱਲੋਂ ਦੁਕਾਨਾਂ ਅੰਦਰ ਪਿਆ ਸਮਾਨ ਅਤੇ ਨਗਦੀ ਚੋਰੀ ਕੀਤੀ ਗਈ ਸੀ। ਇਸ ਤੋਂ ਇਲਾਵਾ ਇਨ੍ਹਾਂ ਵੱਲੋਂ ਮਿਤੀ 14 ਅਤੇ 15 ਮਈ ਦੀ ਦਰਮਿਆਨੀ ਰਾਤ ਨੂੰ ਜੀਰਾ ਵਿਖੇ ਰੈਡੀਮੇਡ ਸਟੋਰ ਅਤੇ 19 ਜੂਨ ਦੀ ਰਾਤ ਨੂੰ ਤਰਨਤਾਰਨ ਵਿਖੇ ਇੱਕ ਸ਼ਰਾਬ ਠੇਕਾ ਭੰਨ ਕੇ ਨਗਦੀ ਚੋਰੀ ਅਤੇ ਕਰੀਬ 3/4 ਦਿਨ ਪਹਿਲਾ ਜੀਰਾ ਵਿਖੇ ਇੱਕ ਇਲੈਕਟ੍ਰਾਨਿਕਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਿਸ ਸਬੰਧੀ ਇਨ੍ਹਾਂ ਖਿਲਾਫ ਸਬੰਧਿਤ ਥਾਣਾ ਵਿੱਚ ਮੁਕੱਦਮੇ ਵੀ ਦਰਜ ਕੀਤੇ ਗਏ ਸਨ। Crime News Punjab

    ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਬੀਤੀ 23 ਜੂਨ ਦੀ ਰਾਤ ਨੂੰ ਇਹ ਗਿਰੋਹ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋ ਬਾਅਦ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਫ਼ਰੀਦਕੋਟ ਪੁਲਿਸ ਦੀਆਂ ਟੀਮਾ ਵੱਲੋਂ ਤੁਰੰਤ ਨਾਕਾਬੰਦੀ ਕਰਨ ਅਤੇ ਗਸ਼ਤ ਵਧਾਉਣ ਨਾਲ ਇਹ ਆਪਣਾ ਚੋਰੀ ਕੀਤਾ ਸਮਾਨ ਜਹਾਜ਼ ਗਰਾਊਡ ਫ਼ਰੀਦਕੋਟ ਵਿੱਚ ਛੁਪਾ ਕੇ ਲੁਕਣ ਦੀ ਫਿਰਾਕ ਵਿੱਚ ਸਨ। ਜਿਸ ਦੌਰਾਨ ਫ਼ਰੀਦਕੋਟ ਪੁਲਿਸ ਦੀ ਮੁਸਤੈਦ ਕਾਰਵਾਈ ਨਾਲ ਇਨ੍ਹਾਂ ਨੂੰ ਚੋਰੀ ਦੇ ਸਮਾਨ ਸਮੇਤ ਜਹਾਜ਼ ਗਰਾਊਡ, ਫ਼ਰੀਦਕੋਟ ਕੋਲੋਂ ਗ੍ਰਿਫਤਾਰ ਕੀਤਾ ਗਿਆ। ਇਥੇ ਵੀ ਦੱਸਣਯੋਗ ਹੈ ਕਿ ਫ਼ਰੀਦਕੋਟ ਪੁਲਿਸ ਵੱਲੋਂ ਪਿਛਲੇ ਕਰੀਬ 01 ਮਹੀਨੇ ਦੌਰਾਨ ਇਸ ਗਿਰੋਹ ਨੂੰ ਕਾਬੂ ਕਰਨ ਲਈ ਕਈ ਰੇਡ ਵੀ ਕੀਤੀਆਂ ਗਈਆਂ ਸਨ।

    ਪੁਲਿਸ ਰਿਮਾਂਡ ਦੌਰਾਨ ਹੋਰ ਵੀ ਸਕਦੇ ਹਨ ਵੱਡੇ ਖੁਲਾਸੇ | Crime News Punjab

    ਇਸ ਸਬੰਧੀ ਮੁਕੱਦਮਾ ਨੰਬਰ 276 ਅਧੀਨ ਧਾਰਾ 331(4), 305, 317(2) ਬੀ.ਐਨ.ਐਸ ਥਾਣਾ ਸਿਟੀ ਫ਼ਰੀਦਕੋਟ ਦਰਜ ਕੀਤਾ ਗਿਆ ਹੈ। ਐਸ.ਐਸ.ਪੀ ਫਰੀਦੋਕਟ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਿਲ ਕਰਨ ਉਪਰੰਤ ਮੁਲਜ਼ਮ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਿਸ ਦੌਰਾਨ ਇਨ੍ਹਾਂ ਤੋਂ ਹੋਰ ਵੀ ਵਾਰਦਾਤਾਂ ਟਰੇਸ ਹੋਣ ਦੀ ਉਮੀਦ ਹੈ। ਜਿੱਥੇ ਫ਼ਰੀਦਕੋਟ ਪੁਲਿਸ ਦੀ ਇਸ ਤੇਜ਼ ਅਤੇ ਤੁਰੰਤ ਕਾਰਵਾਈ ਨਾਲ ਇੱਕ ਵੱਡੇ ਚੋਰ ਗਿਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ, ਇਸ ਦੇ ਨਾਲ ਹੀ ਸ਼ਹਿਰ ਅੰਦਰ ਵਪਾਰੀ ਵਰਗ ਵੱਲੋਂ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫ਼ਰੀਦਕੋਟ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ’ਤੇ ਪੂਰੀ ਸੰਤੁਸ਼ਟੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਫ਼ਰੀਦਕੋਟ ਪੁਲਿਸ ਵੱਲੋਂ ਸ਼ਹਿਰ ਅੰਦਰ ਇੱਕ ਸੁਰੱਖਿਅਤ ਮਾਹੌਲ ਸਿਰਜਿਆ ਗਿਆ ਹੈ।