ਚਿੰਦਬਰਮ ਦੀ ਜਮਾਨਤ ਅਰਜੀ ‘ਤੇ ਈਡੀ ਨੂੰ ਨੋਟਿਸ

Supreme Court

-ਚਿੰਦਬਰਮ ਦੀ ਜਮਾਨਤ ਅਰਜੀ ‘ਤੇ ਈਡੀ ਨੂੰ ਨੋਟਿਸ

-ਸੁਪਰੀਮ ਕੋਰਟ ਨੇ ਮਨੀ ਲਾਂਡ੍ਰਿੰਗ ਮਾਮਲੇ ‘ਚ ਜਾਰੀ ਕੀਤਾ ਨੋਟਿਸ

ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਆਈਐਨਐਕਸ ਮੀਡੀਆ ਧਨਸੋਧਨ (ਮਨੀ ਲਾਂਡ੍ਰਿੰਗ) ਮਾਮਲੇ ‘ਚ ਸਾਬਕਾ ਕੇਂਦਰੀ ਮੰਤਰੀ ਪੀ ਚਿੰਦਬਰਮ ਦੀ ਜਮਾਨਤ ਅਰਜੀ ‘ਤੇ ਈਡੀ ਨੂੰ ਬੁੱਧਵਾਰ ਨੂੰ ਨੋਟਿਸ ਜਾਰੀ ਕੀਤਾ। ਜਸਟਿਸ ਆਰ ਭਾਨੂਮਤੀ ਦੀ ਪ੍ਰਧਾਨਗੀ ਵਾਲੀ ਬੈਚ ਨੇ ਸ੍ਰੀ ਚਿੰਦਬਰਮ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਅਤੇ ਅਭਿਸ਼ੇਕ ਮਨੂ ਸਿੰਘਵੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਈਡੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ। ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ 26 ਨਵੰਬਰ ਦੀ ਤਾਰੀਖ ਤੈਅ ਕੀਤੀ ਹੈ ਅਤੇ ਈਡੀ ਨੂੰ ਉਸ ਤੋਂ ਪਹਿਲਾਂ ਜਵਾਬ ਸੌਂਪਣ ਨੂੰ ਕਿਹਾ ਹੈ। Chidambaram’s

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here