ਜ਼ੀਰਾ ਨੂੰ ਹਾਈ ਕਮਾਨ ਨੇ ਭੇਜਿਆ ਨੋਟਿਸ

Notice sent by the High Command to Zira

ਚੰਡੀਗੜ੍ਹ। ਕਾਂਗਰੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਬਗਾਵਤੀ ਝੰਡਾ ਚੁੱਕਣ ਤੋਂ ਬਾਅਦ ਸੂਬਾ ਕਾਂਗਰਸ ਕਮੇਟੀ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕਾਂਗਰਸ ਕਮੇਟੀ ਜ਼ੀਰਾ ਨੂੰ ਨੋਟਿਸ ਭੇਜ ਕੇ ਜਵਾਬ-ਤਲਬੀ ਕੀਤੀ ਹੈ। ਦਰਅਸਲ ਜ਼ੀਰਾ ਨੇ ਬੀਤੇ ਦਿਨੀਂ ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰਦੇ ਹੋਏ ਨਸ਼ਿਆਂ ਦਾ ਕਾਲੇ ਕਾਰੋਬਾਰ ਵਿਚ ਅਫਸਰਾਂ ਅਤੇ ਪਰਪਾਵਸ਼ਾਲੀ ਲੋਕਾਂ ਦੀ ਮਿਲੀਭੁਗਤ ਦੇ ਦੋਸ਼ ਲਗਾਏ ਸਨ। ਕਾਂਗਰਸ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ‘ਤੇ ਕੀਤੇ ਜਾਂਦੇ ਦਾਅਵਿਆਂ ‘ਤੇ ਜ਼ੀਰਾ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ‘ਚੋਂ ਨਸ਼ਾ ਖਤਮ ਕਰਨ ‘ਚ ਪੂਰੀ ਤਰ੍ਹਾਂ ਅਸਫਲ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here