ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਸਲਮਾਨ ਨਹੀਂ, ਇ...

    ਸਲਮਾਨ ਨਹੀਂ, ਇਸ ਸ਼ਖਸ ਨੇ ਕੀਤੇ ‘ਟਾਈਗਰ ਜ਼ਿੰਦਾ ਹੈ’ ਦੇ ਖਤਰਨਾਕ ਸੀਨ

    Salman Khan, Person, Tiger Zinda Hai, Dangerous, Scenes, Movie

    ਮੁੰਬਈ। ਉਂਜ ਤਾਂ ਬਾਲੀਵੁੱਡ ਵਿੱਚ ਹਰ ਵੱਡਾ ਸਟਾਰ ਆਪਣੇ ਐਕਸ਼ਨ ਸੀਨ ਵੀ ਖੁਦ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕਈ ਵਾਰਅਜਿਹੇ ਸੀਨ ਹੁੰਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਖਤਰਾ ਹੁੰਦਾ ਹੈ। ਅਜਿਹੇ ਵਿੱਚ ਡਾਇਰੈਕਟਰ ਮੁੱਖ ਹੀਰੋ ਦੀ ਜਗ੍ਹਾ ਉਸ ਦੇ ਬਾਡੀ ਡਬਲ (ਬਰਾਬਰ ਕੱਦ-ਕਾਠੀ) ਵਾਲੇ ਆਰਟਿਸਟ ਤੋਂ ਕਰਵਾਉਂਦੇਹਨ। ਸਲਮਾਨ ਦੀ ਟਾਈਗਰ ਜ਼ਿੰਦਾ ਹੈ ਫਿਲਮ ਵਿੱਚ ਉਸ ਦੇਬਾਡੀ ਡਬਲ ਨੇ ਖ਼ਤਰਨਾਕ ਐਕਸ਼ਨ ਸੀਨਜ਼ ਨੂੰ ਸਲਮਾਨ ਲਈ ਸ਼ੂਟ ਕੀਤਾ ਹੈ। ਇਸ ਬਾਡੀ ਡਬਲ ਦਾ ਨਾਂਅ ਹੈ ਸਾਜਨ। ਫਿਲਮ ਵਿੱਚ ਭੇੜੀਏ ਨਾਲ ਮੁਕਾਬਲੇ ਵਾਲੇ ਸੀਨ ਦੇ ਕੁਝ ਹਿੱਸਿਆਂ ਵਿੱਚ ਸਾਜਨ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਸੀਕਵੈਂਸ ਵਿੱਚ 4 ਭੇੜੀਆਂ ਨਾਲ ਫਿਲਮਾਇਆ ਗਿਆ ਹੈ। ਦੋ ਹਫ਼ਤਿਆਂ ਤੱਕ ਉਸ ਨੂੰ ਬੁਡਾਪੈਸਟ ਵਿੱਚ ਟਰੇਂਡ ਕੀਤਾ ਗਿਆ ਸੀ। ਇਸ ਸੀਕਵੈਂਸ ਨੂੰ ਹਾਲੀਵੁੱਡ ਸਟੰਟ ਕੋਰੀਓਗ੍ਰਾਫ਼ਰ ਟਾਮ ਸਤਰੂਥਰਸ ਨੇ ਕੋਰੀਓਗ੍ਰਾਫ਼ ਕੀਤਾ ਹੈ ਅਤੇ ਇਹ ਸ਼ੂਟਿੰਗ ਅਸਟਰੀਆ ਵਿੱਚ ਹੋਈ ਹੈ। (The Tiger Is Alive)

    ਜਲੰਧਰ ਦੇ ਹਨ ਸਾਜਨ, ਰਿਐਲਟੀ ਸ਼ੋਅ ਵਿੱਚ ਅਜ਼ਮਾ ਚੁੱਕੇ ਹਨ ਕਿਸਮਤ

    ਸਲਮਾਨ ਵਾਂਗ ਡੀਲ-ਡੌਲ ਵਾਲੇ ਸਾਜਨ ਜਲੰਧਰ ਦਾ ਰਹਿਣ ਵਾਲਾ ਹੈ। ਸਾਜਨ ਫਿਲਮਾਂ ਵਿੱਚ ਸਲਮਾਨ ਦਾ ਬਾਡੀ ਡਬਲ ਬਣਨ ਤੋਂ ਪਹਿਲਾਂ ਰਿਐਲਟੀ ਸ਼ੋਅ ਡਾਂਸ ਇੰਡੀਆ ਸੀਜਨ-2 ਦੇ ਪ੍ਰਤੀਯੋਗੀ ਰਹਿ ਚੁੱਕੇ ਹਨ। ਉੱਥੇ 27 ਦਸੰਬਰ ਨੂੰ ਸਲਮਾਨ ਦੇ ਜਨਮ ਦਿਨਵਾਲੇ ਦਿਨ ਉਸ ਨੂੰ ਵਧਾਈ ਦਿੰਦੇ ਹੋਏਸਾਜਨ ਨੇ ਇੰਸਟਾਗ੍ਰਾਮ ‘ਤੇ ਫਿਲਮ ਸਟਾਰ ਦੇ ਨਾਲ ਤਸਵੀਰ ਸ਼ੇਅਰ ਕੀਤੀ। ਅਤੇ ਕਿਹਾ ਕਿ ਉਸ ਦਿਨ ਮੈਂ ਸਲਮਾਨ ਤੋਂ ਬਹੁਤ ਕੁਝ ਸਿੱਖਿਆ। ਮੌਕਾ ਦੇਣ ਲਈ ਰੇਮੋ ਡਿਸੂਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। (The Tiger Is Alive)

    ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੂੰ ਦਿੱਤਾ ਤੋਹਫ਼ਾ

    LEAVE A REPLY

    Please enter your comment!
    Please enter your name here