Border Gavaskar Trophy: ਰੋਹਿਤ-ਬੁਮਰਾਹ ਨਹੀਂ, ਸਿਡਨੀ ਟੈਸਟ ’ਚ ਕੋਹਲੀ ਕਰ ਰਹੇ ਕਪਤਾਨੀ, ਆਖਿਰ ਕਿਉਂ?

Border Gavaskar Trophy

ਜਸਪ੍ਰੀਤ ਬੁਮਰਾਹ ਸਕੈਨ ਕਰਵਾਉਣ ਲਈ ਗਏ, ਜ਼ਖਮੀ | Border Gavaskar Trophy

ਸਪੋਰਟਸ ਡੈਸਕ। Border Gavaskar Trophy: ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਸਿਡਨੀ ਟੈਸਟ ਦੇ ਦੂਜੇ ਦਿਨ ਸ਼ਨਿੱਚਰਵਾਰ ਨੂੰ ਖੇਡ ਛੱਡ ਕੇ ਮੈਦਾਨ ਤੋਂ ਬਾਹਰ ਚਲੇ ਗਏ ਹਨ। ਉਨ੍ਹਾਂ ਨੂੰ ਸਕੈਨਿੰਗ ਲਈ ਲਿਜਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਸਾਈਡ ਸਟਰੇਨ ਦੀ ਸ਼ਿਕਾਇਤ ਕਰ ਰਹੇ ਹਨ। ਬੁਮਰਾਹ ਦੀ ਗੈਰ-ਮੌਜੂਦਗੀ ’ਚ ਵਿਰਾਟ ਕੋਹਲੀ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਬੁਮਰਾਹ ਨੇ ਦੂਜੇ ਦਿਨ ਲੰਚ ਤੋਂ ਬਾਅਦ ਇੱਕ ਓਵਰ ਸੁੱਟਿਆ। ਫਿਰ ਉਨ੍ਹਾਂ ਨੇ ਕੁਝ ਬੇਅਰਾਮੀ ਮਹਿਸੂਸ ਕੀਤੀ ਤੇ ਕੋਹਲੀ ਨਾਲ ਗੱਲ ਕਰਨ ਤੋਂ ਬਾਅਦ ਮੈਦਾਨ ਤੋਂ ਬਾਹਰ ਚਲੇ ਗਏ। ਪ੍ਰਸਾਰਕ ਨੇ ਫਿਰ ਉਨ੍ਹਾਂ ਨੂੰ ਟੀਮ ਸੁਰੱਖਿਆ ਸੰਪਰਕ ਅਧਿਕਾਰੀ ਅੰਸ਼ੁਮਨ ਉਪਾਧਿਆਏ ਤੇ ਟੀਮ ਡਾਕਟਰ ਨਾਲ ਸਟੇਡੀਅਮ ਤੋਂ ਬਾਹਰ ਜਾਂਦੇ ਹੋਏ ਦਿਖਾਇਆ।

ਇਹ ਖਬਰ ਵੀ ਪੜ੍ਹੋ : Road Accident: ਹਿਸਾਰ ’ਚ ਵੱਡਾ ਹਾਦਸਾ, ਸੰਘਣੀ ਧੁੰਦ ਕਾਰਨ 3 ਵਾਹਨਾਂ ਦੀ ਟੱਕਰ, 4 ਦੀ ਮੌਤ

ਰੋਹਿਤ ਸ਼ਰਮਾ ਦੀ ਜਗ੍ਹਾ ਬੁਮਰਾਹ ਸੰਭਾਲ ਰਹੇ ਸਨ ਕਪਤਾਨੀ

ਜਸਪ੍ਰੀਤ ਬੁਮਰਾਹ ਸਿਡਨੀ ਟੈਸਟ ’ਚ ਭਾਰਤ ਦੀ ਕਪਤਾਨੀ ਕਰ ਰਹੇ ਸਨ। ਟੈਸਟ ਦੇ ਪਹਿਲੇ ਦਿਨ ਬੁਮਰਾਹ ਬਲੇਜ਼ਰ ਪਹਿਨ ਕੇ ਭਾਰਤ ਦੇ ਟਾਸ ਲਈ ਪਹੁੰਚੇ। ਕਪਤਾਨ ਰੋਹਿਤ ਸ਼ਰਮਾ ਨੇ ਖੁਦ ਨੂੰ ਇਸ ਮੁਕਾਬਲੇ ਤੋਂ ਬਾਹਰ ਕਰ ਲਿਆ ਸੀ, ਉਹ ਪੰਜਵਾਂ ਟੈਸਟ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਮੌਕਾ ਦਿੱਤਾ ਗਿਆ ਹੈ।

ਬੁਮਰਾਹ ਨੇ ਸੀਰੀਜ਼ ’ਚ ਸਭ ਤੋਂ ਜ਼ਿਆਦਾ 32 ਵਿਕਟਾਂ ਲਈਆਂ

ਬੁਮਰਾਹ ਨੇ ਇਸ ਸੀਰੀਜ਼ ਦੇ 5 ਮੈਚਾਂ ’ਚ ਹੁਣ ਤੱਕ 152 ਓਵਰ ਸੁੱਟੇ ਹਨ। ਇਸ ਦੌਰਾਨ ਉਸ ਨੇ 32 ਵਿਕਟਾਂ ਲਈਆਂ। ਬੁਮਰਾਹ ਨੇ ਇਸ ਮੈਚ ’ਚ 10 ਓਵਰਾਂ ’ਚ 33 ਦੌੜਾਂ ਦੇ ਕੇ 2 ਵਿਕਟਾਂ ਲਈਆਂ ਹਨ। ਉਹ ਸੀਰੀਜ਼ ਦੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। Border Gavaskar Trophy

ਸਿਡਨੀ ਟੈਸਟ ਲਈ ਦੋਵੇਂ ਟੀਮਾਂ | Border Gavaskar Trophy

ਭਾਰਤ : ਜਸਪ੍ਰੀਤ ਬੁਮਰਾਹ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਨਿਤੀਸ਼ ਰੈੱਡੀ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਪ੍ਰਸਿਦ ਕ੍ਰਿਸ਼ਨਾ।

ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਉਸਮਾਨ ਖਵਾਜਾ, ਸੈਮ ਕੋਨਸਟੈਨਸ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟਰੈਵਿਸ ਹੈਡ, ਬੀਓ ਵੈਬਸਟਰ, ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।

LEAVE A REPLY

Please enter your comment!
Please enter your name here