ਮਾਜੇਹ ਫੌਜੀ ਹਵਾਈ ਅੱਡੇ ‘ਤੇ ਇਜਰਾਈਲੀ ਹਮਲਾ ਨਹੀਂ: ਸੀਰੀਆ

Iran, Attacks, American, Bases

ਕਿਹਾ, ਧਮਾਕਾ ਯੁੱਧ ਡੰਪ ‘ਚ ਬਿਜਲੀ ਦੀ ਖਰਾਬੀ ਕਾਰਨ ਹੋਇਆ

ਦਮਿਸ਼ਕ, ਏਜੰਸੀ।

ਸੀਰੀਆ ਨੇ ਉਹਨਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਦਮਿਸ਼ਕ ਦੇ ਨੇੜੇ ਮਾਜੇਹ ਫੌਜੀ ਹਵਾਈ ਅੱਡੇ ‘ਤੇ ਐਤਵਾਰ ਨੂੰ ਹੋਇਆ ਧਮਾਕਾ ਇਜਰਾਈਲੀ ਹਵਾਈ ਹਮਲਾ ਸੀ। ਫੌਜੀ ਸੂਤਰਾਂ ਨੇ ਦੱਸਿਆ ਕਿ ਮਾਜੇਹ ਹਵਾਈ ਅੱਡੇ  ‘ਤੇ ਹੋਇਆ ਜੋਰਦਾਰ ਧਮਾਕਾ ਯੁੱਧ ਡੰਪ ‘ਚ ਬਿਜਲੀ ਦੀ ਖਰਾਬੀ ਕਾਰਨ ਹੋਇਆ ਸੀ। ਇਹ ਇਜ਼ਰਾਇਲੀ ਹਵਾਈ ਹਮਲਾ ਨਹੀਂ ਸੀ। ਇਸ ਹਵਾਈ ਅੱਡੇ ‘ਤੇ ਸੀਰੀਆਈ ਹਵਾਈ ਫੌਜ ਨੇ ਖੁਫੀਆ ਵਿਭਾਗ ਦਾ ਟਿਕਾਣਾ ਵੀ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ ਇਜਰਾਇਲ ਨੇ ਸੀਰੀਆ ਦੇ ਮਾਜੇਹ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ ਸੀ।

ਸੀਰੀਆ ‘ਚ ਯੁੱਧ ‘ਤੇ ਨਿਗਰਾਨੀ ਰੱਖਣ ਵਾਲੇ ਬ੍ਰਿਟੇਨ ਦੇ ਸੀਰੀਆਈ ਆਬਜਰਵੇਟਰੀ ਫਾਰ ਹਿਊਮਨ ਰਾਈਟਸ ਦੇ ਮੁਖੀ ਰਮੀ ਅਬਦੇਲ ਰਹਿਮਾਨ ਨੇ ਦੱਸਿਆ ਕਿ ਇਜਰਾਇਲ ਨੇ ਸੀਰੀਆਈ ਫੌਜ ਦੇ ਮਾਜੇਹ ਹਵਾਈ ਅੱਡੇ ‘ਤੇ ਸੰਭਾਵਿਤ ਮਿਜਾਇਲ ਹਮਲਾ ਕੀਤਾ। ਪਹਿਲਾਂ ਪ੍ਰਾਪਤ ਖਬਰਾਂ ‘ਚ ਸੀਰੀਆਈ ਸਰਕਾਰ ਦਾ ਸਮਰਥਨ ਕਰਨ ਵਾਲੇ ਖੇਤਰੀ ਗਠਜੋੜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਗੋਲਾਨ ਹਾਈਟਸ ਤੋਂ ਇਜਰਾਇਲੀ ਮਿਜਾਇਲ ਹਮਲੇ ਕਾਰਨ ਹੋਇਆ ਸੀ। ਪਰ ਬਾਅਦ ‘ਚ ਸੀਰੀਆਈ ਫੌਜ ਨੇ ਉਹਨਾਂ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।