ਏਜੰਸੀ, ਜੋਹਾਨਸਬਰਗ:ਭਾਰਤੀ ਕ੍ਰਿਕਟ ਟੀਮ ਦੇ ਵਿਸ਼ਵ ਜੇਤੂ ਕੋਚ ਗੈਰੀ ਕਸਟਰਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਨਿਲ ਕੁੰਬਲੇ ਤੋਂ ਬਾਅਦ ਟੀਮ ਇੰਡੀਆ ਦਾ ਅਗਲਾ ਮੁੱਖ ਕੋਚ ਬਣਨ ਦੀ ਹੋੜ ‘ਚ ਸ਼ਾਮਲ ਨਹੀਂ ਹੈ ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਗੈਰੀ ਕਸਟਰਨ ਦੇ ਭਾਰਤੀ ਟੀਮ ਦਾ ਅਗਲਾ ਕੋਚ ਬਣਨ ਦੀ ਹੋੜ ‘ਚ ਸ਼ਾਮਲ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਪਰ ਉਨ੍ਹਾਂ ਸਾਫ ਕਰ ਦਿੱਤਾ ਹੈ ਕਿ ਉਹ ਫਿਲਹਾਲ ਤਿੰਨਾਂ ਫਾਰਮੈਂਟਾਂ ‘ਚ ਕਿਸੇ ਟੀਮ ਨਾਲ ਬਤੌਰ ਕੋਚ ਜੁੜਨ ਦੀ ਸਥਿਤੀ ‘ਚ ਨਹੀਂ ਹਨ
ਭਾਂਰਤੀ ਟੀਮ ਲਈ ਖੋਜਿਆ ਜਾ ਰਿਹਾ ਹੈ ਨਵਾਂ ਕੋਚ
ਕੁੰਬਲੇ ਦੇ ਚੈਂਪੀਅੰਜ਼ ਟਰਾਫੀ ਦੇ ਅਸਤੀਫੇ ਤੋਂ ਬਾਅਦ ਤੋਂ ਹੀ ਭਾਂਰਤੀ ਟੀਮ ਲਈ ਹੁਣ ਨਵੇਂ ਕੋਚ ਖੋਜਿਆ ਜਾ ਰਿਹਾ ਹੈ ਜਿਸ ‘ਚ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਅਤੇ ਰਵੀ ਸ਼ਾਸਤਰੀ ਸ਼ਿਖਰਲੇ ਨਾਵਾਂ ‘ਚ ਸ਼ਾਮਲ ਹਨ ਸਗੋਂ ਕਸਟਰਨ ਭਾਂਰਤੀ ਟੀਮ ਦੇ ਸਫਲ ਕੋਚਾਂ ‘ਚ ਗਿਨੇ ਜਾਂਦੇ ਹਨ ਜੋ 2008 ਤੋਂ 2011 ਦਰਮਿਆਨ ਕੋਚ ਰਹੇ ਅਤੇ ਟੀਮ ਨੂੰ 2011 ਵਿਸ਼ਵ ਕੱਪ ਦਿਵਾਉਣ ‘ਚ ਵੀ ਉਨ੍ਹਾ ਦੀ ਅਹਿਮ ਭੂਮਿਕਾ ਰਹੀ ਸੀ
ਕਸਟਰਨ ਨੇ ਤਿੰਨ ਸਾਲ ਦੇ ਕਾਰਜਕਾਲ ‘ਚ ਭਾਰਤ ਨੇ ਅਸਟਰੇਲੀਆ ਅਤੇ ਇੰਗਲੈਂਡ ਤੋਂ ਸੀਰੀਜ਼ ਜਿੱਤੀ ਅਤੇ ਦੱਖਣੀ ਅਫਰੀਕਾ ਨਾਲ ਟੈਸਟ ਸੀਰੀਜ਼ ਡਰਾਅ ਕਰਵਾਈ ਜਦੋਂ ਕਿ ਵਿਸ਼ਵ ਕੱਪ ਉਨ੍ਹਾਂ ਦੀ ਵੱਡੀ ਉਪਲੱਬਧੀ ਰਹੀ ਜਿਸ ਤੋਂ ਠੀਕ ਬਾਅਦ ਉਹ ਆਪਣੇ ਅਹੁਦੇ ਤੋਂ ਹਟ ਗਏ ਸਨ ਕੁੰਬਲੇ ਦੇ ਅਸਤੀਫੇ ਤੋਂ ਬਾਅਦ ਇੱਕ ਵਾਰ ਫਿਰ ਉਨ੍ਹਾਂ ਦਾ ਨਾਂਅ ਇਸ ਅਹੁਦੇ ਲਈ ਸਾਹਮਣੇ ਆ ਰਿਹਾ ਹੈ ਪਰ ਸਾਬਕਾ ਕੋਚ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ