ਕਿਹਾ, ਦੇਸ਼ ਦਾ ਸੱਤਾਵਾਦੀ ਸ਼ਾਸਨ ਨਾਲ ਸਬੰਧ ‘ਚ ਕਾਫੀ ਸੁਧਾਰ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਤਰ ਕੋਰੀਆ ਦੇ ਨਾਲ ਆਪਣੇ ਸਬੰਧਾਂ ਨੂੰ ਅੱਗੇ ਲਿਜਾਣ ਦੇ ਯਤਨਾਂ ਤਹਿਤ ਸੋਮਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਪਿਓਂਗਯਾਂਗ ਦਾ ਦੂਜਾ ਸ਼ਿਖਰ ਸੰਮੇਲਨ ਬਹੁਤ ਜਲਦ ਹੋਵੇਗਾ। ਨਿਊਯਾਰਕ ਦੀ ਚਾਰ ਰੋਜ਼ਾ ਯਾਤਰਾ ‘ਤੇ ਸੰਯੁਕਤ ਰਾਸ਼ਟਰ ਪਹੁੰਚੇ ਟਰੰਪ ਨੇ ਕਿਹਾ ਕਿ ਉਹਨਾਂ ਦੇ ਦੇਸ਼ ਦੇ ਸੱਤਾਵਾਦੀ ਸ਼ਾਸਨ (ਉਤਰ ਕੋਰੀਆ) ਨਾਲ ਸਬੰਧਾਂ ‘ਚ ਕਾਫੀ ਸੁਧਾਰ ਹੋਇਆ ਹੈ। ਸਕਾਈ ਨਿਊਜ਼ ਨੇ ਸ੍ਰੀ ਟਰੰਪ ਦੇ ਹਵਾਲੇ ਨਾਲ ਰਾਕੇਟ ਮੈਨ ਸਬੰਧੀ ਇੰਟਰਵਿਊ ਦੇ ਦਿਨਾਂ ‘ਚ ਕਿਹਾ ਕਿ ਇਹ ਇੱਕ ਵੱਖਰੀ ਦੁਨੀਆ ਸੀ। ਇਹ ਇੱਕ ਖ਼ਤਰਨਾਕ ਸਮਾਂ ਸੀ। ਇੱਕ ਸਾਲ ਬਾਅਦ ਇਹ ਇੱਕ ਬਹੁਤ ਵੱਖਰਾ ਸਮਾਂ ਹੈ।
12 ਮਹੀਨੇ ਪਹਿਲਾਂ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਸਾਹਮਣੇ ਸ੍ਰੀ ਟਰੰਪ ਨੇ ਉਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨੂੰ ਆਤਮਹੱਤਿਆ ਅਭਿਆਨ ‘ਤੇ ਨਿੱਕਲਿਆ ਛੋਟਾ ਰਾਕੇਟ ਮੈਨ ਦੱਸਿਆ ਸੀ। ਸ੍ਰੀ ਕਿਮ ਨੇ ਇਸ ‘ਤੇ ਪਲਟਵਾਰ ਕਰਦੇ ਹੋਏ ਸ੍ਰੀ ਟਰੰਪ ਨੂੰ ਪਾਗਲ ਕਰਾਰ ਦਿੰਦੇ ਹੋਏ ਉਹਨਾਂ ਨੂੰ ਧਮਕੀਆਂ ਦੇ ਗੰਭੀਰ ਨਤੀਜਿਆਂ ਦੀ ਚਿਤਾਵਨੀ ਦਿੱਤੀ। ਇਸ ਤੋਂ ਬਾਅਦ ਦੋਵਾਂ ਦਰਮਿਆਨ ਤਿੱਖੀ ਜੁਬਾਨੀ ਜੰਗ ਇਸ ਸਾਲ ਜੂਨ ‘ਚ ਸਿੰਗਾਪੁਰ ‘ਚ ਜਾ ਕੇ ਖ਼ਤਮ ਹੋਈ ਜਿੱਥੇ ਦੋਵਾਂ ਨੇਤਾਵਾਂ ਦਰਮਿਆਨ ਪਹਿਲੀ ਸ਼ਿਖਰ ਬੈਠਕ ਹੋਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।