ਅਮਰੀਕਾ ਨਾਲ ਹੋ ਰਹੀ ਗੱਲਬਾਤ ‘ਚ ਵੀ ਸਮੱਰਥਨ ਮੰਗਿਆ
ਟੋਕੀਓ, (ਏਜੰਸੀ)। ਉੱਤਰੀ ਕੋਰੀਆ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅਪੀਲ ਕੀਤੀ ਹੈ ਕਿ ਉਹ ਪਿਓਂਗਯਾਂਗ ‘ਤੇ ਲੱਗੀ ਪਾਬੰਦੀ ਨੂੰ ਹਟਵਾਉਣ ‘ਚ ਮੱਦਦ ਕਰਨ। ਜਪਾਨ ਦੇ ਇੱਕ ਅਖ਼ਬਾਰ ਨੇ ਐਤਵਾਰ ਨੂੰ ਦੋਵਾਂ ਦੇਸ਼ਾਂ ‘ਚ ਮੌਜੂਦ ਕਈ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਛਾਪੀ ਹੈ। ਖ਼ਬਰ ਮੁਤਾਬਕ ਬੀਤੇ ਮਹੀਨੇ ਚੀਨ ਦੇ ਆਪਣੇ ਤੀਜੇ ਦੌਰੇ ‘ਤੇ ਕਿਮ ਨੇ ਸ਼ੀ ਨੂੰ ਅਪੀਲ ਕੀਤੀ ਹੈ ਤੇ ਚੀਨੀ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਹੈ। (North Korea)
ਯੋਮਯੁਰੀ ਸ਼ਿਮਬੁਨ ਨਾਂਅ ਦੇ ਅਖ਼ਬਾਰ ਅਨੁਸਾਰ ਉੱਤਰੀ ਕੋਰੀਆਈ ਤਾਨਾਸ਼ਾਹ ਕਿਮ ਜੋਂਗ ਉਨ ਨੇ ਚੀਨੀ ਰਾਸ਼ਟਰਪਤੀ ਸ਼ੀ ਨੂੰ ਕਿਹਾ ਕਿ ਅਸੀਂ ਆਰਥਿਕ ਪਾਬੰਦੀਆਂ ਕਾਰਨ ਕਾਫ਼ੀ ਪਰੇਸ਼ਾਨੀ ਮਹਿਸੂਸ ਕਰ ਰਹੇ ਹਾਂ ਹੁਣ ਜਦੋਂ ਅਸੀਂ ਅਮਰੀਕਾ-ਉੱਤਰੀ ਕੋਰੀਆ ਦਰਮਿਆਨ ਮੀਟਿੰਗ ਨੂੰ ਸਫ਼ਲ ਬਣਾਇਆ ਹੈ। ਤਾਂ ਮੈਂ ਚਾਹੁੰਦਾ ਹਾਂ ਕਿ ਚੀਨ ਪਾਬੰਦੀਆਂ ਨੂੰ ਜਲਦ ਹਟਵਾਉਣ ‘ਚ ਮੱਦਦ ਕਰੇ। ਚੀਨ ਉੱਤਰੀ ਕੋਰੀਆ ਦਾ ਸਭ ਤੋਂ ਵੱਡਾ ਸਹਿਯੋਗੀ ਹੈ। ਹਾਲ ਦੇ ਮਹੀਨਿਆਂ ‘ਚ ਸ਼ੀਤਯੁੱਧ ਕਾਲ ਤੋਂ ਸਹਿਯੋਗੀ ਰਹੇ ਚੀਨ ਤੇ ਉੱਤਰੀ ਕੋਰੀਆ ਨੇ ਰਿਸ਼ਤਿਆਂ ‘ਚ ਆਏ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕਿਮ ਨੇ ਪਹਿਲੀ ਵਾਰ ਸ਼ੀ ਨਾਲ ਮੁਲਾਕਾਤ ਕੀਤੀ | North Korea
ਪਿਓਂਗਯਾਂਗ ਦੇ ਲਗਾਤਾਰ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਚੀਨ ਨੇ ਸੰਯੁਕਤ ਰਾਸ਼ਟਰ ਵੱਲੋਂ ਲਾਈਆਂ ਗਈਆਂ। ਆਰਥਿਕ ਪਾਬੰਦੀਆਂ ਨੂੰ ਲਾਗੂ ਕਰ ਦਿੱਤਾ ਸੀ ਕਿਮ ਨੇ ਆਪਣੇ ਵਿਦੇਸ਼ ਦੌਰੇ ਲਈ ਵੀ ਆਪਣੇ ਆਰਥਿਕ ਸਹਿਯੋਗੀ ਤੇ ਕੂਟਨੀਤਕ ਰੱਖਿਅਕ ਚੀਨ ਨੂੰ ਹੀ ਚੁਣਿਆ ਸੀ। ਮਾਰਚ ‘ਚ ਕਿਮ ਨੇ ਪਹਿਲੀ ਵਾਰ ਸ਼ੀ ਨਾਲ ਮੁਲਾਕਾਤ ਕੀਤੀ ਤੇ ਫਿਰ ਦੋਵੇਂ ਮਈ ‘ਚ ਵੀ ਮਿਲੇ ਖ਼ਬਰ ਅਨੁਸਾਰ ਕਿਮ ਨੇ ਸ਼ੀ ਜਿਨਪਿੰਗ ਨੂੰ ਕਿਹਾ ਕਿ ਪਾਬੰਦੀਆਂ ਕਾਰਨ ਉੱਤਰੀ ਕੋਰੀਆ ਦੀ ਅਰਥਵਿਵਸਥਾ ਠੱਪ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਿਮ ਨੇ ਪਰਮਾਣੂ ਹਥਿਆਰਬੰਦੀ ਸਬੰਧੀ ਵਾਸ਼ਿੰਗਟਨ ਦੇ ਨਾਲ ਹੋ ਰਹੀ ਗੱਲਬਾਤ ‘ਚ ਵੀ ਚੀਨ ਦਾ ਸਮੱਰਥਨ ਮੰਗਿਆ ਹੈ। (North Korea)