ਉੱਤਰੀ ਕੋਰੀਆ ਨੇ ਅਮਰੀਕਾ ਨਾਲ ਕੀਤਾ ਇੱਕ ਇਤਿਹਾਸਿਕ ਸਮਝੌਤਾ
ਮਾਸਕੋ (ਏਜੰਸੀ)। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸੁਰਪਵਾਈਜ਼ਰਾਂ ਦੁਆਰਾ ਯੋਂਗਬਿਓਨ ‘ਚ ਪਰਮਾਣੂ ਸਹੂਲਤਾਂ ਦੇ ਨਿਰੀਖਣ ਦੀ ਆਗਿਆ ਦੇਣ ਲਈ ਤਿਆਰੀ ਬਾਰੇ ਬਿਆਨ ਕੀਤੀ ਹੈ। ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਯੋਨਹਾਪ ਨੇ ਕੂਟਨੀਤਿਕ ਸੂਤਰਾਂ ਦੇ ਹਵਾਲੇ ਤੋਂ ਇਸ ਗੱਲ ਦੀ ਜਾਣਕਾਰੀ ਦਿੱਤੀ। ਸ੍ਰੀ ਕਿਮ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲਿਖੇ ਇੱਕ ਪੱਤਰ ‘ਚ ਇਸ ਫ਼ੈਸਲਾ ਦਾ ਐਲਾਨ ਕੀਤਾ ਜਿਸ ਨੂੰ ਸਤੰਬਰ ‘ਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਇਨ੍ਹਾਂ ਨੂੰ ਸੌਂਪਿਆ ਸੀ।
ਇਸ ਗੱਲਬਾਤ ਨਾਲ ਜੁੜੇ ਸੂਤਰਾਂ ਮੁਤਾਬਿਕ ਵਿਓਂਗਯਾਂਗ ‘ਚ ਹੋਏ ਸ਼ਿਖਰ ਸੰਮੇਲਨ ਦੌਰਾਨ ਕਿਮ ਯੋਂਗ ਨੇ ਕਿਹਾ ਸੀ ਕਿ ਜੇਕਰ ਅਮਰੀਕਾ ਜ਼ਰੂਰੀ ਕਦਮ ਚੁੱਕਦਾ ਹੈ ਤਾਂ ਉਹ ਨਾ ਸਿਰਫ਼ ਯੋਂਗਬਿਓਨ ‘ਚ ਪਰਮਾਣੂ ਪਲਾਂਟ ਨੂੰ ਬੰਦ ਕਰ ਦੇਣਗੇ ਸਗੋਂ ਸੁਪਰਵਾਈਜ਼ਰਾਂ ਨੂੰ ਉਸ ਦਾ ਨਿਰੀਖਣ ਕਰਨ ਦੀ ਵੀ ਮਨਜ਼ੂਰੀ ਦੇਣਗੇ। ਇਸ ਸਾਲ ਸ੍ਰੀ ਕਿਮ ਦੇ ਸ੍ਰੀ ਟਰੰਪ ਤੇ ਸ੍ਰੀ ਜੇ-ਇਨ ਦੇ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਬਾਅਦ ਕੋਰੀਆਈ ਪ੍ਰਾਇਦੀਪ ਦੀ ਸਥਿਤੀ ‘ਚ ਕਾਫ਼ੀ ਸੁਧਾਰ ਆਇਆ ਹੈ।
ਜ਼ਿਕਰਯੋਗ ਹੈ ਕਿ ਸਿੰਗਾਪੁਰ ‘ਚ ਇਸ ਸਾਲ 12 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਂਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਵਿਚਕਾਰ ਹੋਏ ਇਤਿਹਾਸਿਕ ਸਿਖ਼ਰ ਸੰਮੇਲਨ ਦੌਰਾਨ ਉੱਤਰੀ ਕੋਰੀਆ ਨੇ ਅਮਰੀਕਾ ਨਾਲ ਇੱਕ ਇਤਿਹਾਸਿਕ ਸਮਝੌਤਾ ਕਰ ਕੇ ਕੋਰੀਆਈ ਪ੍ਰਾਇਦੀਪ ਤੋਂ ਪਰਮਾਣੂ ਹਥਿਆਰ ਸਮਾਪਤ ਕਰਨ ਦੀ ਦਿਸ਼ਾ ‘ਚ ਕੰਮ ਕਰਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਤੇ ਖੁਸ਼ਹਾਲੀ ਦੀ ਵਚਨਬੱਧਤਾ ਪ੍ਰਗਟਾਈ ਸੀ। (North Korea)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।