ਨੂਰੇ ਜਲਾਲ ਹੈ ਛਾ ਗਿਆ ਸਤਿਗੁਰੂ ਪਿਆਰਾ ਆ ਗਿਆ…

(ਤਰਸੇਮ ਸਿੰਘ)
ਜਾਖਲ। 17 ਜੂਨ ਦਾ ਸੂਰਜ ਅਲੌਕਿਕ ਰੋਸ਼ਨੀ ਦੇ ਨਾਲ-ਨਾਲ ਸੁਹਾਵਣਾ ਮੌਸਮ ਡੇਰਾ ਸੱਦਾ ਸੌਦਾ ਦੇ ਕਰੋੜਾਂ ਦੀ ਪੂਜਾ ਲਈ ਚੜ੍ਹਿਆ। ਜਿਵੇਂ ਹੀ ਯੂਪੀ ਦੇ ਬਰਨਾਵਾ ਆਸ਼ਰਮ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਉਣ ਦਾ ਸੋਸ਼ਲ ਮੀਡੀਆ ’ਤੇ ਪਤਾ ਲੱਗਾ ਤਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਸਭ ਦੇ ਚਿਹਰੇ ਚਮਕ ਗਏ। ਬੱਚੇ ਤੋਂ ਲੈ ਕੇ ਬੁੱਢੇ ਤੱਕ ਨੱਚਦੇ ਰਹੇ, ਅਤੇ ਮੁਰਸ਼ਿਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ ’ਚ ਸਾਧ-ਸੰਗਤ ਨੇ ਆਪਣੇ ਘਰਾਂ ’ਚ ਲੱਡੂ ਅਤੇ ਮਠਿਆਈਆਂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 30 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਪਹੁੰਚੇ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਐਮਐਸਜੀ ਦੀ ਧੂਮ ਮਚ ਗਈ। ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ ਤੇ ਲੋਕਾਂ ਨੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਸਰੂਪ ਦੇ ਸਟੇਟਸ ਅਤੇ ਪ੍ਰੋਫਾਈਲ ਫੋਟੋਆਂ ਲੱਗਾ ਲਈਆਂ ਹਨ।

ਪੂਜਨੀਕ ਗੁਰੂ ਜੀ ਦੇ ਦੁਪਹਿਰ 12 ਵਜੇ ਆਪਣੇ ਯੂਟਿਊਬ ਚੈਨਲ ’ਤੇ ਸਾਧ-ਸੰਗਤ ਨਾਲ ਗੱਲਬਾਤ ਕਰਕੇ ਕਰੋੜਾਂ ਲੋਕਾਂ ਦੇ ਹਿਰਦਿਆਂ ਨੂੰ ਠੰਡਕ ਪ੍ਰਦਾਨ ਕੀਤੀ। ਪੂਜਨੀਕ ਗੁਰੂ ਜੀ ਦੇ ਆਗਮਨ ਤੋਂ ਬਾਅਦ ਸਾਧ-ਸੰਗਤ ਬਲਾਕ ਜਾਖਲ ’ਚ ਖੁਸ਼ੀ ਦਾ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਪਿੰਡ ’ਚ ਨਾਮ ਚਰਚਾ ਕਰਵਾਕੇ ਡੇਰਾ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਮਠਿਆਈਆਂ ਛਕਾ ਕੇ ਸਵਾਗਤ ਕੀਤਾ। ਇਸ ਦੇ ਨਾਲ ਹੀ ਦੇਰ ਸ਼ਾਮ ਭੂਨਾ ਰੋਡ ’ਤੇ ਸਥਿਤ ਨਾਮ ਚਰਚਾ ਘਰ ਵਿਖੇ ਕਰਵਾਏ ਗਏ ਪ੍ਰੋਗਰਾਮ ’ਚ ਡੀਜੇ ’ਤੇ ਪੂਜਨੀਕ ਗੁਰੂ ਜੀ ਭਜਨ ਚੱਲਾ ਕੇ ਰੰਗੋਲੀਆਂ ਬਣਾਈਆਂ ਅਤੇ ਘਿਓ ਦੇ ਦੀਵੇ ਜਗਾਏ। ਡੇਰਾ ਸ਼ਰਧਾਲੂਆਂ ਨੇ ਦੇਸੀ ਘਿਓ ਦੇ ਦੀਵੇ ਜਗਾ ਕੇ ਮੋਸਟ ਵੈਲਕਮ ਐਸਐਸਜੀ ਲਿਖਿਆ ਅਤੇ ਭਜਨਾਂ ਤੇ ਭੰਗੜਾ ਪਾ ਕੇ ਜ਼ਸਨ ਮਨਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here