ਹੁਣ ਨਹੀਂ ਰਹੇ ਸਾਂਝੇ ਪਰਿਵਾਰ

No more joint families

ਹੁਣ ਨਹੀਂ ਰਹੇ ਸਾਂਝੇ ਪਰਿਵਾਰ

ਕੰਮ ਦੀਆਂ ਸਮੱਸਿਆਵਾਂ ਕਾਰਨ ਸਾਂਝੇ ਪਰਿਵਾਰ ਟੁੱਟਣੇ ਸ਼ੁਰੂ ਹੋਏ, ਪਰ ਅੱਜ ਇਕਹਿਰੇ ਪਰਿਵਾਰਾਂ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਇੱਕ ਰਿਵਾਜ ਜਿਹਾ ਬਣ ਗਿਆ ਹੈ। ਕੋਈ ਵੀ ਸਾਂਝੇ ਪਰਿਵਾਰ ਵਿੱਚ ਰਹਿਣਾ ਪਸੰਦ ਨਹੀਂ ਕਰਦਾ ਅਤੇ ਭਾਵੇਂ ਉਹ ਕੁਝ ਕਹੇ ਜਾਂ ਨਾ ਕਹੇ, ਪਰ ਅੰਦਰੋਂ ਪੂਰੀ ਤਰ੍ਹਾਂ ਸਾਂਝੇ ਪਰਿਵਾਰ ਦੀ ਲੋੜ ਨੂੰ ਮਹਿਸੂਸ ਕਰਦਾ ਹੈ। ਸਾਂਝੇ ਪਰਿਵਾਰ ਵਿੱਚ ਦਾਦਾ-ਦਾਦੀ ਤੇ ਚਾਚੇ-ਤਾਏ ਸਾਰੇ ਇਕੱਠੇ ਮਿਲ ਕੇ ਰਹਿੰਦੇ ਸਨ ਅਤੇ ਘਰ ਦੇ ਸਾਰੇ ਕੰਮ ਸਾਂਝੇ ਰੂਪ ਵਿੱਚ ਹੀ ਕਰ ਲਏ ਜਾਂਦੇ ਸਨ,ਜਿਵੇਂ ਘਰੇਲੂ ਕੰਮ ਸਾਰੀਆਂ ਔਰਤਾਂ ਵਿੱਚ ਵੰਡਿਆ ਜਾਂਦਾ ਸੀ। ਕਿਸੇ ਵੀ ਔਰਤ ’ਤੇ ਕੰਮ ਦਾ ਕੋਈ ਬੋਝ ਨਹੀਂ ਸੀ ਹੁੰਦਾ।

ਦੂਜਾ ਪੈਸੇ ਦੀ ਬੱਚਤ ਬੜੀ ਹੋ ਜਾਂਦੀ ਸੀ ਕਿਉਂਕਿ ਇਕੱਠ ਵਿੱਚ ਹਮੇਸ਼ਾਂ ਬਰਕਤ ਹੁੰਦੀ ਹੈ। ਹਰ ਔਖਾ-ਸੌਖਾ ਵਕਤ ਵੀ ਅਸਾਨੀ ਨਾਲ ਕੱਟਿਆ ਜਾਂਦਾ ਸੀ।ਬੱਚੇ ਦੀ ਦੇਖ-ਰੇਖ ਲਈ ਘਰ ਵਿੱਚ ਕਈ ਜੀਅ ਹੁੰਦੇ ਸਨ। ਉਨ੍ਹਾਂ ਨੂੰ ਘਰ ਵਿੱਚ ਛੋਟੇ-ਵੱਡੇ ਭੈਣ-ਭਰਾਵਾਂ ਤੋਂ ਲੈ ਕੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਸਾਥ ਮਿਲ ਜਾਂਦਾ ਸੀ ਜੋ ਉਨ੍ਹਾਂ ਦੀ ਸਾਂਭ-ਸੰਭਾਲ ਅਤੇ ਪਾਲਣ-ਪੋਸ਼ਣ ਵਿੱਚ ਵੱਖ-ਵੱਖ ਤਰ੍ਹਾਂ ਨਾਲ ਯੋਗਦਾਨ ਪਾਉਂਦੇ ਸੀ। ਬੱਚੇ ਵੀ ਨੂੰ ਰਿਸ਼ਤਿਆਂ ਦੀ ਸਾਰ ਅਤੇ ਅਹਿਮੀਅਤ ਦਾ ਬਚਪਨ ਤੋਂ ਹੀ ਪਤਾ ਲੱਗ ਜਾਂਦਾ ਸੀ ਓ ਹਰ ਰਿਸ਼ਤੇ ਦਾ ਪਿਆਰ ਤੇ ਸਤਿਕਾਰ ਕਰਨਾ ਸਹਿਜ ਸੁਭਾਅ ਹੀ ਸਿੱਖ ਜਾਂਦਾ ਸੀ।

ਹੁਣ ਨਹੀਂ ਰਹੇ ਸਾਂਝੇ ਪਰਿਵਾਰ

ਦਾਦਾ-ਦਾਦੀ ਤੇ ਹੋਰ ਵਡੇਰੇ ਮੈਂਬਰਾਂ ਤੋਂ ਮਹਾਪੁਰਸ਼ਾਂ ਦੀਆਂ ਜੀਵਨੀਆਂ ਅਤੇ ਕਹਾਣੀਆਂ ਸੁਣ ਕੇ ਬੱਚਾ ਕਈ ਤਰ੍ਹਾਂ ਦੀਆਂ ਸੇਧਾਂ ਲੈ ਲੈਂਦਾ ਸੀ।ਮੁੱਕਦੀ ਗੱਲ ਕਿ ਸਾਂਝਾ ਪਰਿਵਾਰ ਸਭ ਲਈ ਵਧੀਆ ਸੀ। ਸਮਾਂ ਹਮੇਸ਼ਾਂ ਆਪਣੀ ਚਾਲ ਚਲਦਾ ਰਹਿੰਦਾ ਹੈ ਅਤੇ ਸਮੇਂ ਦੇ ਨਾਲ ਬਦਲਾਵਾਂ ਦਾ ਹੋਣਾ ਸੁਭਾਵਿਕ ਹੈ ਪਰ ਅੱਜ ਦਾ ਪਰਿਵਾਰ ਮੀਆਂ-ਬੀਵੀ ਤੇ ਉਨ੍ਹਾਂ ਦੇ ਬੱਚਿਆਂ ਤਕ ਹੀ ਸੀਮਤ ਹੋ ਗਿਆ ਹੈ।

ਅੱਜ ਦੇ ਜ਼ਿਆਦਾਤਰ ਬੱਚੇ ਦਾਦਾ-ਦਾਦੀ ਨੂੰ ਵੀ ਇਹ ਕਹਿ ਦਿੰਦੇ ਹਨ ਕਿ ਤੁਸੀਂ ਸਾਡੇ ਪਰਿਵਾਰ ਵਿੱਚ ਸ਼ਾਮਲ ਨਹੀਂ ਹੋ। ਅਜੋਕੇ ਸਮੇਂ ਹਰ ਬੰਦਾ ਇਹ ਸ਼ਿਕਾਇਤ ਕਰਦਾ ਹੈ ਕਿ ਅੱਜ ਦੇ ਬੱਚੇ ਬੜੇ ਸੁਆਰਥੀ ਹਨ। ਉਹ ਕਿਸੇ ਰਿਸ਼ਤੇ ਦੀ ਕੋਈ ਪ੍ਰਵਾਹ ਨਹੀਂ ਕਰਦੇ। ਹਾਲਾਤ ਇਹੋ ਜਿਹੇ ਹੋ ਰਹੇ ਹਨ ਕਿ ਬੱਚੇ ਆਪਣੇ ਮਾਂ-ਬਾਪ ਦੀ ਵੀ ਪ੍ਰਵਾਹ ਘੱਟ ਹੀ ਕਰਦੇ ਹਨ। ਮਾਂ -ਬਾਪ ਜੋ ਕੁਝ ਵੀ ਆਪਣੇ ਬੱਚਿਆਂ ਵਾਸਤੇ ਕਰਦੇ ਹਨ, ਬੱਚੇ ਉਸ ਨੂੰ ਉਨ੍ਹਾਂ ਦਾ ਫਰਜ਼ ਦੱਸਦੇ ਹਨ। ਹੁਣ ਘਟ ਰਹੇ ਨੇ ਉਹ ਸਾਂਝੇ ਪਰਿਵਾਰ।
ਮਾਸਟਰ ਪ੍ਰੇਮ ਸਰੂਪ ਛਾਜਲੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਗੋਬਿੰਦਗੜ੍ਹ ਖੋਖਰ (ਸੰਗਰੂਰ)
9417134982

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ