ਸੜਕ ਉੱਤੇ ਬੋਤਲਾਂ ਸੁੱਟਣ ਵਾਲਾ ਸਖਸ਼ ਵੀ ਅਨੁਸ਼ਕਾ ਤੋਂ ਘੱਟ ਨਹੀਂ, ਸੋਸ਼ਲ ਮੀਡੀਆ ਉੱਤੇ ਹੋਇਆ ਸਰਗਰਮ

Person, Throwing, Bottles, Road, Less than, Anushka

ਮੁੰਬਈ (ਏਜੰਸੀ)। ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਕਾਫੀ ਚਰਚਾ ‘ਚ  ਹਨ। ਹਾਲ ਹੀ ‘ਚ ਵਿਰਾਟ ਕੋਹਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਨੁਸ਼ਕਾ ਸ਼ਰਮਾ ਦੀ ਇਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਉਹ ਸੜਕ ਵਿਚਕਾਰ ਬੋਤਲਾਂ ਸੁੱਟ ਰਹੇ ਇਕ ਸ਼ਖਸ ਨੂੰ ਝਿੜਕਦੀ ਦਿਸੀ। ਅਨੁਸ਼ਕਾ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਅਨੁਸ਼ਕਾ ਨੇ ਜਿਸ ਸ਼ਖਤ ਨੂੰ ਕੂੜਾ ਸੁੱਟਣ ਲਈ ਫਟਕਾਰ ਲਈ, ਉਸ ਦਾ ਨਾਂਅ ਅਰਹਾਨ ਸਿੰਘ ਹੈ।

ਇਸ ਘਟਨਾ ਤੋਂ ਬਾਅਦ ਅਰਹਾਨ ਸਿੰਘ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਅਨੁਸ਼ਕਾ ਅਤੇ ਵਿਰਾਟ ਨੂੰ ਤਮੀਜ਼ ਸਿੱਖਣ ਦਾ ਕਹਿੰਦੇ ਹੋਏ ਪੋਸਟ ਲਿਖੀ। ਇਸ ਤੋਂ ਬਾਅਦ ਸਵੱਛ ਅਭਿਆਨ ਦਾ ਪਾਠ ਪੜ੍ਹਾਉਣ ਵਾਲੀ ਅਨੁਸ਼ਕਾ ਸ਼ਰਮਾ ਨੂੰ ਇਸ ਘਟਨਾ ਕਾਰਨ ਟਰੋਲ ਵੀ ਹੋਣਾ ਪਿਆ। ਹੁਣ ਅਰਹਾਨ ਸਿੰਘ ਨਾਲ ਜੁੜੀ ਇਕ ਹੋਰ ਖਬਰ ਨਿਕਲਕੇ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅਰਹਾਨ ਸਿੰਘ ਅਨੁਸ਼ਕਾ ਵਾਂਗ ਕਿਸੇ ਵੱਡੇ ਸਟਾਰ ਤੋਂ ਘੱਟ ਨਹੀਂ ਹਨ।

ਮੀਡੀਆ ‘ਚ ਚੱਲ ਰਹੀਆਂ ਖਬਰਾਂ ਅਨੁਸਾਰ ਅਰਹਾਨ ਇਕ ਚਾਈਲਡ ਆਰਟਿਸਟ ਰਹਿ ਚੁੱਕੇ ਹਨ। ਇੰਨਾ ਹੀ ਨਹੀਂ ਅਰਹਾਨ ਸਿੰਘ ਨੇ ਸ਼ਾਹਰੁਖ ਖਾਨ ਅਤੇ ਮਾਧੁਰੀ ਦੀਕਸ਼ਿਤ ਨਾਲ ਵੀ ਕੰਮ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸਾਲ 1996 ‘ਚ ਆਈ ਸ਼ਾਹਰੁਖ ਦੀ ਫਿਲਮ ‘ਇੰਗਲਿਸ਼ ਬਾਬੂ ਦੇਸੀ ਮੈਮ’ ਅਤੇ ਮਾਧੁਰੀ ਦੀਕਸ਼ਿਤ ਨਾਲ ‘ਰਾਜਾ’ ਵਰਗੀਆਂ ਫਿਲਮਾਂ ‘ਚ ਬਤੌਰ ਚਾਈਲਡ ਆਰਟਿਸਟ ਕੰਮ ਕੀਤਾ ਹੈ। ਉਨ੍ਹਾਂ ਨੇ ਸ਼ਾਹਿਦ ਕਪੂਰ ਦੀ ਫਿਲਮ ‘ਪਾਠਸ਼ਾਲਾ’ ‘ਚ ਵੀ ਕੰਮ ਕੀਤਾ ਹੈ।

LEAVE A REPLY

Please enter your comment!
Please enter your name here