Treading News : ਹੈਰਾਨੀਜਨਕ : ਇਸ ਡੇਰਾ ਪ੍ਰੇਮੀ ਨੇ ਵਿਆਹ ਦੇ ਕਾਰਡ ’ਤੇ ਛਪਾਈ ਅਹਿਮ ਗੱਲ, ਪੜ੍ਹਨ ਵਾਲੇ ਹੈਰਾਨ

Treading News

ਗੁਰੂਗ੍ਰਾਮ (ਸੱਚ ਕਹੂੰ ਨਿਊਜ਼/ਸੰਜੇ ਕੁਮਾਰ ਮਹਿਰਾ)। ਵਿਆਹਾਂ ਦੌਰਾਨ ਸ਼ਰਾਬ ਪੀਣ ਨੂੰ ਕਈ ਲੋਕ ਆਪਣਾ ਮਾਣ ਸਮਝਦੇ ਹਨ ਪਰ ਇੱਥੇ ਇੱਕ ਨੌਜਵਾਨ ਨੇ ਆਪਣੇ ਵਿਆਹ ਦੇ ਕਾਰਡ ’ਤੇ ਸ਼ਰਾਬ ਨਾ ਪੀਣ ਦਾ ਸੰਦੇਸ਼ ਛਾਪ ਕੇ ਸ਼ਰਾਬ ਪੀਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਸ ਨੇ ਵਿਆਹ ਦੇ ਕਾਰਡ ’ਤੇ ਲਿਖਿਆ ਹੈ – ਵਿਆਹ ’ਚ ਸ਼ਰਾਬ ਪੀਣ ਦੀ ਇਜਾਜਤ ਨਹੀਂ ਹੈ ਭਾਵ ਵਿਆਹ ’ਚ ਸ਼ਰਾਬ ਪੀਣ ਦੀ ਇਜਾਜਤ ਨਹੀਂ ਹੋਵੇਗੀ। ਲੋਕ ਨੌਜਵਾਨ ਦੀ ਇਸ ਕੋਸ਼ਿਸ਼ ਤੇ ਹੌਂਸਲੇ ਦੀ ਸ਼ਲਾਘਾ ਕਰ ਰਹੇ ਹਨ। (Treading News)

ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਰਸਾ ਨਾਲ ਸਾਲਾਂ ਤੋਂ ਜੁੜੇ ਗੁਰੂਗ੍ਰਾਮ ਦੇ ਹਾਜੀਪੁਰ ਪਾਟਲੀ ਪਿੰਡ ਦੇ ਰਹਿਣ ਵਾਲੇ ਆਸ਼ੀਸ਼ ਪੁੱਤਰ ਸਰੋਜ ਦੇਵੀ ਤੇ ਧਰਮਬੀਰ ਮਹਿਰਾ ਦਾ ਵਿਆਹ 13 ਮਾਰਚ 2024 ਨੂੰ ਰੇਣੂ ਪੁੱਤਰੀ ਸੁਸ਼ੀਲਾ ਤੇ ਵੇਦਪਾਲ ਵਾਸੀ ਪਿੰਡ ਵੇਦਪਾਲ ਨਾਲ ਤੈਅ ਹੋਇਆ ਹੈ। ਟੀਕਲੀ ਜ਼ਿਲ੍ਹਾ ਗੁਰੂਗ੍ਰਾਮ ਘਰ ’ਚ ਵਿਆਹ ਦੀਆਂ ਤਿਆਰੀਆਂ ਜੋਰਾਂ ’ਤੇ ਹਨ। ਲੋਕਾਂ ’ਚ ਵਿਆਹ ਦੇ ਕਾਰਡ ਵੰਡੇ ਜਾ ਰਹੇ ਹਨ। ਹਾਲਾਂਕਿ ਵਿਆਹ ਦਾ ਕਾਰਡ ਇੱਕ ਸੱਦਾ ਪੱਤਰ ਹੁੰਦਾ ਹੈ, ਪਰ ਆਸ਼ੀਸ਼ ਤੇ ਰੇਣੂ ਦਾ ਇਹ ਵਿਆਹ ਕਾਰਡ ਆਮ ਵਿਆਹ ਦੇ ਕਾਰਡਾਂ ਤੋਂ ਵੱਖਰਾ ਹੈ। ਉਨ੍ਹਾਂ ਦੇ ਵਿਆਹ ਦੇ ਕਾਰਡ ’ਤੇ ਸਾਫ ਲਿਖਿਆ ਹੋਇਆ ਹੈ ਕਿ ਉਨ੍ਹਾਂ ਦੇ ਵਿਆਹ ’ਚ ਸ਼ਰਾਬ ਪੀਣ ਦੀ ਇਜਾਜਤ ਨਹੀਂ ਹੋਵੇਗੀ। (Treading News)

Treading News

ਨਸ਼ਿਆਂ ਖਿਲਾਫ ਧਰਮਬੀਰ ਮਹਿਰਾ ਪਰਿਵਾਰ ਦਾ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ। ਕਿਉਂਕਿ ਅੱਜ ਦੇ ਸਮੇਂ ’ਚ ਲੋਕ ਖੁਸ਼ੀ ਦੇ ਪਲਾਂ ’ਚ ਸ਼ਰਾਬ ਤੋਂ ਬਿਨਾਂ ਖੁਸ਼ ਨਹੀਂ ਮਹਿਸੂਸ ਕਰਦੇ, ਇਸ ਲਈ ਵਿਆਹ ਦੇ ਕਾਰਡ ’ਤੇ ਮਹਿਮਾਨਾਂ, ਪਰਿਵਾਰਕ ਮੈਂਬਰਾਂ, ਦੋਸਤਾਂ ਤੇ ਰਿਸਤੇਦਾਰਾਂ ਨੂੰ ਸ਼ਰਾਬ ਨਾ ਪੀਣ ਬਾਰੇ ਲਿਖਤੀ ਸੰਦੇਸ਼ ਦੇਣਾ ਉਨ੍ਹਾਂ ਦੀ ਹਿੰਮਤ ਦੀ ਗੱਲ ਹੈ। ਸੰਭਵ ਹੈ ਕਿ ਇਸ ਤੋਂ ਕਈ ਲੋਕਾਂ ਨੂੰ ਗੁੱਸਾ ਵੀ ਆਵੇ ਪਰ ਮਹਿਰਾ ਪਰਿਵਾਰ ਨੇ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਰਸਾ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਨਾ ਸਿਰਫ ਮਜਬੂਤ ਕੀਤਾ ਹੈ, ਸਗੋਂ ਸਮਾਜ ਨੂੰ ਨਸ਼ਾ ਛੱਡਣ ਦਾ ਵੱਡਾ ਸੁਨੇਹਾ ਵੀ ਦਿੱਤਾ ਹੈ। (Treading News)

ਰਾਜਪਾਲ ਭਾਸ਼ਣ ਦੌਰਾਨ ਕਾਂਗਰਸ ਦਾ ਹੰਗਾਮਾ, ਭਾਸ਼ਣ ਨਹੀਂ ਪੜ੍ਹ ਸਕੇ ਰਾਜਪਾਲ

ਲਾੜਾ ਬਣਨ ਜਾ ਰਹੇ ਆਸ਼ੀਸ਼ ਦਾ ਕਹਿਣਾ ਹੈ ਕਿ ਉਸ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਸਿੱਖਿਆ ਹੈ ਕਿ ਉਸ ਨੂੰ ਖੁਦ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਨਾ ਚਾਹੀਦਾ ਅਤੇ ਦੂਜਿਆਂ ਨੂੰ ਨਸ਼ਾ ਛੁਡਾਉਣ ’ਚ ਮਦਦ ਕਰਨੀ ਚਾਹੀਦੀ ਹੈ। ਉਹ ਇਸ ਮੁਹਿੰਮ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਉਂਕਿ ਨਸ਼ਿਆਂ ਨੇ ਸਮਾਜ ਨੂੰ ਬਹੁਤ ਬਰਬਾਦ ਕਰ ਦਿੱਤਾ ਹੈ। ਪਰਿਵਾਰਾਂ ’ਚ ਝਗੜਿਆਂ ਦਾ ਇੱਕ ਵੱਡਾ ਕਾਰਨ ਸ਼ਰਾਬ ਤੇ ਹੋਰ ਨਸ਼ੇ ਹਨ। ਅਸੀਂ ਸਮਾਜ ਸੁਧਾਰ ਲਈ ਕਦਮ ਚੁੱਕੇ ਹਨ। ਇਸ ਕਦਮ ਨੂੰ ਉਲਟਾ ਨਹੀਂ ਕਰੇਗਾ। ਉਹ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਸਮਾਜ ਦੇ ਲੋਕਾਂ ਨੂੰ ਮੁਕਤੀ ਦਿਵਾਉਣ ਦਾ ਕੰਮ ਕਰਦੇ ਰਹਿਣਗੇ। (Treading News)

LEAVE A REPLY

Please enter your comment!
Please enter your name here