131 ਵੋਟਾਂ ਮਿਲੀਆਂ, ਵਿਰੋਧੀ ਧਿਰ ਨੂੰ 108
ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਵਿਧਾਨ ਸਭਾ ਵਿੱਚ ਹੰਗਾਮੇ ਦਰਿਮਆਨ ਬਹੁਮਤ ਹਾਸਲ ਕਰ ਲਿਆ ਹੈ। ਵਿਰੋਧੀ ਧਿਰ ਨੇ ਅੱਜ ਜੰਮ ਕੇ ਹੰਗਾਮਾ ਕੀਤਾ ਪਰ ਆਖਰ ਨਿਤੀਸ਼ ਨੇ ਆਪਣਾ ਬਹੁਮਤ ਹਾਸਲ ਕੀਤਾ ਅਤੇ 131 ਵੋਟਾਂ ਉਨ੍ਹਾਂ ਨੂੰ ਮਿਲੀਆਂ ਜਦੋਂਕਿ 180 ਵੋਟਾਂ ਵਿਰੋਧੀ ਧਿਰ ਨੂੰ ਮਿਲੀਆਂ। ਨਿਤੀਸ਼ ਦੇ ਬਹੁਮਤ ਹਾਸਲ ਕਰਦੇ ਹੀ ਅਰਜੇਡੀ ਨੇ ਸਦਨ ‘ਚੋਂ ਵਾਕ ਆਊਟ ਕੀਤਾ ਅਤੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ।
ਅੱਜ ਸਵੇਰੇ 11 ਵਜੇ ਤੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋਇਆ ਅਤੇ ਤਿੱਖੀ ਬਹਿਸ ਤੋਂ ਬਾਅਦ ਨਿਤੀਸ਼ ਦੇ ਭਰੋਸਾ ਵੋਟ ਪੇਸ਼ ਕਰਨ ਤੋਂ ਬਾਅਦ ਮੈਂਬਰਾਂ ਨੇ ਪਹਿਲਾਂ ਸਦਨ ਵਿੱਚ ਸਬਾਰੇ ਮੈਂਬਰਾਂ ਦੀ ਹਾਂ ਅਤੇ ਨਾਂਹ ਤੋਂ ਬਾਅਦ ਲਾਬੀ ਡਿਵੀਜ਼ਨ ਤੋਂ ਫਲੋਰ ਟੈਸਟ ਹੋਇਆ ਅਤੇ ਮੇਜ਼ ਥਪਾਥਪਾ ਕੇ ਸਦਨ ਵਿੱਚ ਫੈਸਲਾ ਨਾ ਹੋਣ ਤੋਂ ਬਾਅਦ ਵੋਟਿੰਗ ਕਰਵਾਈ ਗਈ।
ਵਿਧਾਨ ਸਭਾ ਵਿੱਚ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਰਜਿਸਟਰਾਂ ‘ਤੇ ਇੱਕ-ਇੱਕ ਮੈਂਬਰ ਨੇ ਆਪਣੇ ਦਸਤਖ਼ਤ ਕੀਤੇ। ਨਿਤੀਸ਼ ਨੇ ਤਾਂ ਬਹੁਮਤ ਹਾਸਲ ਕਰ ਲਿਆ ਪਰ ਆਰਜੇਡੀ ਦੇ ਤੇਵਰ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਸਰਕਾਰ ਨੂੰ ਪਹਿਲੀ ਵਾਰ ਮਜ਼ਬੂਤ ਵਿਰੋਧੀ ਧਿਰ ਦਾ ਸਾਹਮਣਾ ਕਰਨਾ ਪਵੇਗਾ।
ਸੱਤਾਧਾਰੀ ਤੇ ਵਿਰੋਧੀ ਧਿਰ ਦੇ ਵਿਵਾਦ ਦਰਮਿਆਨ ਸਦਨ ਵਿੱਚ ਨਿਤੀਸ਼ ਕੁਮਾਰ ਨੇ ਬਹੁਮਤ ‘ਤੇ ਬੋਲਦੇ ਹੋਇਆ ਕਿ ਸਦਨ ਦੀ ਮਰਿਆਦਾ ਦਾ ਪਾਲਣ ਕਰਨਾ ਚਾਹੀਦਾ ਹੈ। ਅਸੀਂ ਇੱਕ-ਇੱਕ ਗੱਲ ਦਾ ਸਾਰਿਆਂ ਨੂੰ ਜਵਾਬ ਦਿਆਂਗੇ। ਸੱਤਾ ਸੇਵਾ ਲਈ ਹੁੰਦੀ ਹੈ, ਮੇਵੇ ਨਹੀਂ ਨਹੀਂ। ਨਿਤੀਸ਼ ਨੇ ਕਿਹਾ ਕਿ ਮੈਂ ਮਹਾਂਗਠਜੋੜ ਧਰਮ ਦਾ ਹਮੇਸ਼ਾ ਪਾਲਣ ਕੀਤਾ, ਪਰ ਜਦੋਂ ਮੇਰੇ ਲਈ ਮੁਸ਼ਕਿਲ ਆਈ ਤਾਂ ਅਸਤੀਫ਼ਾ ਦੇ ਦਿੱਤਾ।
ਨਿਤੀਸ਼ ਨੇ ਕਿਹਾ, ਸੱਤਾ ਮੇਵਾ ਖਾਣ ਲਈ ਨਹੀਂ
ਕਾਂਗਰਸ ‘ਤੇ ਵਾਰ ਕਰਦਿਆਂ ਨਿਤੀਸ਼ ਨੇ ਕਿਹਾ ਕਿ 25 ਸੀਟਾਂ ਨਹੀਂ ਮਿਲ ਰਹੀਆਂ ਸਨ ਕਾਂਗਰਸ ਨੂੰ। ਅਸੀਂ 40 ਦਿਵਾ ਦਿੱਤੀਆਂ। ਸੱਤਾ ਧਨ ਇਕੱਠਾ ਕਰਨ ਲਈ ਨਹੀਂ ਹੁੰਦੀ। ਮੈਂ ਜਨਤਾ ਲਈ ਇਹ ਫੈਸਲਾ ਲਿਆ ਹੈ, ਵੋਟ ਦੇਣ ਵਾਲੀ ਜਨਤਾ ਪ੍ਰੇਸ਼ਾਨ ਸੀ ਅਤੇ ਇਹ ਸਰਕਾਰ ਬਿਹਾਰ ਦੀ ਜਨਤਾ ਲਈ ਕੰਮ ਕਰੇਗੀ। ਮੈਨੂੰ ਕੋਈ ਫਿਰਕਾਪ੍ਰਸਤੀ ਦਾ ਪਾਠ ਨਾ ਪੜ੍ਹਾਏ। ਅੱਜ ਜੁੰਮੇ ਦਾ ਦਿਨ ਹੈ ਅਤੇ ਮੈਂ ਕੋਈ ਹੰਗਾਮਾ ਨਹੀਂ ਚਾਹੁੰਦਾ।