ਬਿਹਾਰ ‘ਚ 8ਵੀਂ ਵਾਰ ਮੁੱਖ ਮੰਤਰੀ ਬਣੇ ਨਿਤੀਸ਼ ਕੁਮਾਰ, ਚੁੱਕੀ ਸਹੁੰ

ਤੇਜਸਵੀ ਬਣੇ ਉਪ ਮੁੱਖ ਮੰਤਰੀ, ਸਹੁੰ ਚੁੱਕਦੇ ਹੀ ਤੇਜਸਵੀ ਨੇ ਛੂਹਿਆ ਨਿਤੀਸ਼ ਦੇ ਪੈਰ

(ਸੱਚ ਕਹੂੰ ਨਿਊਜ਼ )ਪਟਨਾ। ਨਿਤੀਸ਼ ਕੁਮਾਰ ਨੇ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਰਾਜਪਾਲ ਫੱਗੂ ਚੌਹਾਨ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤ ਭੇਤਾਂ ਦੀ ਸਹੁੰ ਚੁਕਾਈ। ਨਿਤੀਸ਼ ਨੇ ਹਿੰਦੀ ‘ਚ ਈਸ਼ਵਰ ਦੇ ਨਾਂਅ ‘ਤੇ ਸਹੁੰ ਚੁੱਕੀ। ਇਸ ਤੋਂ ਤੁਰੰਤ ਬਾਅਦ ਤੇਜਸਵੀ ਯਾਦਵ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕਦੇ ਹੀ ਤੇਜਸਵੀ ਨੇ ਸਟੇਜ ‘ਤੇ ਹੀ ਨਿਤੀਸ਼ ਕੁਮਾਰ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ।

ਖਰਾਬ ਸਿਹਤ ਕਾਰਨ ਲਾਲੂ ਯਾਦਨ ਨਹੀਂ ਪਹੁੰਚੇ

ਬੇਟੇ ਤੇਜਸਵੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਰਾਬੜੀ ਦੇਵੀ ਵੀ ਰਾਜ ਭਵਨ ਪਹੁੰਚੀ। ਹਾਲਾਂਕਿ ਤੇਜਸਵੀ ਦੇ ਪਿਤਾ ਅਤੇ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਯਾਦਵ ਖਰਾਬ ਸਿਹਤ ਕਾਰਨ ਇਸ ਸਮਾਗਮ ‘ਚ ਸ਼ਾਮਲ ਨਹੀਂ ਹੋ ਸਕੇ। ਸਹੁੰ ਚੁੱਕਣ ਤੋਂ ਪਹਿਲਾਂ ਨਿਤੀਸ਼ ਨੇ ਲਾਲੂ ਨਾਲ ਫੋਨ ‘ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਿਆਸੀ ਸਥਿਤੀ ਤੋਂ ਜਾਣੂ ਕਰਵਾਇਆ।

ਭਾਜਪਾ ਨੇ ਸਿਰਫ ਧੋਖਾ ਹੀ ਦਿੱਤਾ ਹੈ

ਬਿਹਾਰ ‘ਚ 5 ਸਾਲ ਬਾਅਦ ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਅਤੇ ਭਾਜਪਾ ਵਿਚਾਲੇ ਗਠਜੋੜ ਫਿਰ ਟੁੱਟ ਗਿਆ ਹੈ। ਮੁੱਖ ਮੰਤਰੀ ਨਿਵਾਸ ‘ਤੇ ਜੇਡੀਯੂ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਬੈਠਕ ‘ਚ ਇਹ ਐਲਾਨ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਜੇਡੀਯੂ ਦੀ ਬੈਠਕ ‘ਚ ਨਿਤੀਸ਼ ਕੁਮਾਰ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਭਾਜਪਾ ਨੇ ਮੈਨੂੰ ਆਪਮਾਨਿਤ ਕੀਤਾ। 2013 ਤੋਂ ਹੁਣ ਤੱਕ ਭਾਜਪਾ ਨੇ ਸਿਰਫ ਧੋਖਾ ਹੀ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ