ਦੁਬਈ ‘ਚ ਫਸੇ ਨੌਜਵਾਨ ਨੀਤੀਸ਼ ਦੇ ਪਰਿਵਾਰਿਕ ਮੈਂਬਰ ਡਾ. ਐੱਸ ਪੀ ਸਿੰਘ ਓਬਰਾਏ ਨੂੰ ਮਿਲੇ

ਦੁਬਈ ‘ਚ ਰਹਿੰਦੇ ਬਾਕੀ 20 ਨੌਜਵਾਨ ਅਗਲੇ ਪੰਜਾਬ ਪਰਤ ਆਉਣਗੇ : ਡਾ. ਐਸ ਪੀ ਸਿੰਘ ਓਬਰਾਏ

ਪਿਛਲੇ 3 ਹਫਤਿਆਂ ਤੋਂ ਡਾ. ਓਬਰਾਏ ਦੇ ਕੈਂਪ ‘ਚ ਰਹਿ ਰਹੇ ਹਨ ਉੱਕਤ ਨੌਜਵਾਨ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਿਛਲੇ ਦਿਨੀਂ ਟ੍ਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਖੱਜਲ ਖੁਆਰੀ ਤੋਂ ਜਿਹੜੇ 30 ਪੰਜਾਬੀ ਨੌਜਵਾਨ ਦੁਬਈ ਵਿੱਚ ਕੰਪਨੀ ਦੇ ਬੰਦ ਹੋਣ ਨਾਲ ਬੇਰੁਜ਼ਗਾਰ ਹੋ ਗਏ ਸੀ ਉਨ੍ਹਾਂ ਵਿਚੋਂ 8 ਨੌਜਵਾਨ ਖ਼ੁਦ ਐੱਸ ਪੀ ਸਿੰਘ ਓਬਰਾਏ ਨਾਲ ਲੈ ਕੇ ਮੋਹਾਲੀ ਏਅਰ ਪੋਰਟ ਆਏ ਸਨ ਅਤੇ ਬਾਕੀ ਰਹਿੰਦੇ 20 ਨੌਜਵਾਨ ਵੀ ਅਗਲੇ ਹਫ਼ਤੇ ਪੰਜਾਬ ਪਰਤ ਆਉਣਗੇ।ਪਟਿਆਲਾ ਤੋਂ ਫਸੇ ਹੋਏ ਨੌਜਵਾਨ ਨੀਤੀਸ਼ ਦੇ ਪਰਿਵਾਰਿਕ ਮੈਂਬਰ ਡਾ. ਐੱਸ ਪੀ ਸਿੰਘ ਓਬਰਾਏ ਨੂੰ ਮਿਲਣ ਪੁੱਜੇ।

ਡਾ. ਓਬਰਾਏ ਨੇ ਉਨ੍ਹਾਂ ਨੂੰ ਦੱਸਿਆ ਕਿ ਪਿਛਲੇ 3 ਹਫਤਿਆਂ ਤੋਂ ਦੁਬਈ ਵਿਖੇ ਇਹ ਨੌਜਵਾਨ ਉਨ੍ਹਾਂ ਦੇ ਕੈਂਪ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਦਾ ਸਾਰਾ ਖਰਚਾ ਉਨ੍ਹਾਂ ਵੱਲੋਂ ਦਿੱਤਾ ਜਾ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਹਿਲਾ ਵੀ ਇਨ੍ਹਾਂ ਸਾਰਿਆਂ ਦੀਆਂ ਹਵਾਈ ਟਿਕਟਾਂ ਦਾ ਖਰਚਾ ਡਾ. ਓਬਰਾਏ ਵੱਲੋਂ ਸਹਿਨ ਕੀਤਾ ਗਿਆ ਸੀ ਅਤੇ ਬਾਕੀ ਰਹਿੰਦੇ ਨੌਜਵਾਨਾਂ ਦੀਆਂ ਟਿਕਟਾਂ ਦਾ ਖਰਚਾ ਵੀ ਦਿੱਤਾ ਜਾਵੇਗਾ।

ਓਬਰਾਏ ਨੇ ਦੱਸਿਆ ਕਿ ਇਨ੍ਹਾਂ ਦੀ ਕਾਗਜ਼ੀ ਕਾਰਵਾਈ ਇੱਕ ਦੋ ਦਿਨਾਂ ਵਿੱਚ ਮੁਕੰਮਲ ਹੋ ਜਾਵੇਗੀ ਅਤੇ ਅਗਲੇ ਹਫ਼ਤੇ ਇਹ ਨੌਜਵਾਨ ਵਾਪਸ ਪੰਜਾਬ ਆ ਜਾਣਗੇ।8 ਨੌਜਵਾਨ ਡਾ. ਓਬਰਾਏ ਨਾਲ ਵਾਪਸ ਆ ਗਏ ਸਨ ਅਤੇ ਉਸ ਤੋਂ ਬਾਅਦ 2 ਹੋਰ ਨੌਜਵਾਨ ਵਾਪਸ ਆ ਗਏ ਸਨ।

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਪਿਛਲੇ ਦੋ ਤੋਂ ਛੇ ਮਹੀਨਿਆਂ ਦੀਆਂ ਤਨਖ਼ਾਹਾਂ ਨਹੀਂ ਮਿਲੀਆਂ ਹਨ। ਟ੍ਰੈਵਲ ਏਜੰਟਾਂ ਨੇ ਜਿਹੜੇ ਵਾਅਦੇ ਕਰ ਕੇ ਇਨ੍ਹਾਂ ਨੂੰ ਵਿਦੇਸ਼ ਭੇਜਿਆ ਸੀ, ਉਹ ਸਹੂਲਤਾਂ ਤੇ ਤਨਖ਼ਾਹਾਂ ਬਿਲਕੁਲ ਵੀ ਇਨ੍ਹਾਂ ਨੌਜਵਾਨਾਂ ਨੂੰ ਨਹੀਂ ਮਿਲੀਆਂ।ਇਹ ਸਾਰੇ ਨੌਜਵਾਨ ਲਗਭਗ ਤਿੰਨ ਤੋਂ ਛੇ ਮਹੀਨੇ ਪਹਿਲਾ ਦੁਬਈ ਸਥਿਤ ਦੁਬਈ ਦੀ ਮਾਡਾਰ ਅਲਫ਼ਲਕ ਸਕਿਊਰਿਟੀ ਸਰਵਿਸ ‘ਚ ਨੌਕਰੀ ਕਰਨ ਲਈ ਦੁਬਈ ਗਏ ਸਨ ਪਰ ਉਸ ਕੰਪਨੀ ਦਾ ਮਾਲਕ ਹੀ ਗ਼ਾਇਬ ਹੋ ਗਿਆ ਤੇ ਜਿਸ ਕੈਂਪ ‘ਚ ਉਹ ਰਹਿ ਰਹੇ ਸਨ, ਉੱਥੋਂ ਉਨ੍ਹਾਂ ਨੂੰ ਵੀ ਕੱਢ ਦਿੱਤਾ ਗਿਆ। ਕੰਪਨੀ ਨੇ ਉਨ੍ਹਾਂ ਨਾਲ ਧੋਖਾ ਕੀਤਾ, ਜਿਸ ਕਾਰਨ ਉਹ ਸੜਕ ‘ਤੇ ਆ ਗਏ।

ਕੰਪਨੀ ਬੰਦ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਤਨਖ਼ਾਹਾਂ ਵੀ ਨਹੀਂ ਦਿੱਤੀਆਂ ਗਈਆਂ, ਜਿਸ ਕਾਰਨ ਉਹ ਉੱਥੇ ਰੋਟੀ ਖਾਣ ਤੋਂ ਵੀ ਮੁਥਾਜ ਹੋ ਗਏ। ਨੀਤੀਸ਼ ਦੇ ਭਰਾ ਨੇ ਡਾ. ਓਬਰਾਏ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਮੇਸ਼ਾ ਹੀ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ ਅਤੇ ਹਮੇਸ਼ਾ ਹੀ ਇਨ੍ਹਾਂ ਵੱਲੋਂ ਖ਼ਾੜੀ ਦੇਸ਼ਾਂ ਵਿੱਚ ਪੰਜਾਬੀਆਂ ਅਤੇ ਹੋਰਨਾਂ ਦੀ ਬਾਂਹ ਫੜੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here