ਨੀਰਵ ਮੋਦੀ ਦਾ ਬੰਗਲਾ ਢਾਇਆ

Nirv, Modi, Bungalow

100 ਕਰੋੜ ਦੀ ਲਾਗਤ ਨਾਲ ਬਣਿਆ ਸੀ ਅਲੀਬਾਗ ਵਾਲਾ ਬੰਗਲਾ

ਨਵੀਂ ਦਿੱਲੀ। ਪੰਜਾਬ ਨੈਸ਼ਨਲ ਬੈਂਕ ਨਾਲ ਵੱਡਾ ਘਪਲਾ ਕਰਨ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਦਾ ਅਲੀਬਾਗ ਸਥਿਤ ਬੰਗਲਾ ਅੱਜ ਬਲਾਸਟ ਕਰਕੇ ਢਾਹ ਦਿੱਤਾ ਗਿਆ ਹੈ। ਅਲੀਬਾਗ ਵਾਲਾ ਇਹ ਬੰਗਲਾ ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲੇ ‘ਚ ਸਥਿਤ ਹੈ। ਜਾਣਕਾਰੀ ਹੈ ਕਿ 30 ਹਜ਼ਾਰ ਫੁੱਟ ਦੇ ਇਲਾਕੇ ‘ਚ ਫੈਲੇ ਇਸ ਬੰਗਲੇ ਨੂੰ ਢਾਹੁਣ ਲਈ 100 ਥਾਵਾਂ ‘ਤੇ ਵਿਸਫੋਟਕ ਦਾ ਇਸਤੇਮਾਲ ਕੀਤਾ ਗਿਆ ਹੈ।

ਸੀ-ਬੀਚ ਦੇ ਕੋਲ ਬਣੇ ਕਰੀਬ 100 ਕਰੋੜ ਦੇ ਬੰਗਲੇ ਨੂੰ ਢਾਹੁਣ ਦਾ ਦੂਜਾ ਪੜਾਅ ਮੰਗਲਵਾਰ ਨੂੰ ਸ਼ੁਰੂ ਹੋ ਗਿਆ ਸੀ। ਹੁਣ ਤੱਕ ਉਨ੍ਹਾਂ ਢਾਂਚਿਆਂ ਨੂੰ ਢਾਹਿਆ ਗਿਆ ਹੈ, ਜਿਨ੍ਹਾਂ ‘ਚ ਸ਼ੀਸ਼ੇ ਲੱਗੇ ਸਨ। ਬਲਾਸਟ ਕਰਨ ਤੋਂ ਪਹਿਲਾਂ ਸ਼ੀਸ਼ਿਆਂ ਨੂੰ ਇਸ ਲਈ ਹਟਾਇਆ ਗਿਆ ਤਾਂ ਜੋ ਆਸਪਾਸ ਰਹਿਣ ਵਾਲੇ ਇਲਾਕਾ ਵਾਸਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ।

ਨੀਰਵ ਮੋਦੀ ਕਰੀਬ 13,700 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘਪਲੇ ਦਾ ਮੁੱਖ ਦੋਸ਼ੀ ਹੈ। ਘਪਲਾ ਸਾਹਮਣੇ ਆਉਣ ਤੋਂ ਬਾਅਦ ਨੀਰਵ ਮੋਦੀ ਦੇ ਕਈ ਠਿਕਾਣਿਆਂ ‘ਤੇ ਛਾਪੇ ਮਾਰੇ ਗਏ ਅਤੇ ਉਸਦੀ ਜਾਇਦਾਦਾਂ ਨੂੰ ਸੀਜ਼ ਵੀ ਕਰ ਲਿਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।