ਨਿਰਮਲਾ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਪੱਕਾ ਕਲਾਂ, (ਪੁਸ਼ਪਿੰਦਰ ਸਿੰਘ) ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਣਾ ‘ਤੇ ਚਲਦਿਆਂ ਬਲਾਕ ਰਾਮਾਂ ਨਸੀਬਪੁਰਾ ਦੀ ਰਾਮਾਂ ਮੰਡੀ ਵਿਖੇ ਇੱਕ ਡੇਰਾ ਸ਼ਰਧਾਲੂ ਔਰਤ ਦੇ ਦੇਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਦੇ 15 ਮੈਂਬਰ ਗੁਰਪ੍ਰੀਤ ਸਿੰਘ ਗਿਆਨਾ ਇੰਸਾਂ ਨੇ ਦੱਸਿਆ ਕਿ ਨਿਰਮਲਾ ਰਾਣੀ ਇੰਸਾਂ ਪਤਨੀ ਜਗਦੀਸ਼ ਰਾਏ ਇੰਸਾਂ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ‘ਚ ਜਾ ਬਿਰਾਜੇ ਸਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਇੱਛਾ ਨੂੰ ਪੂਰਾ ਕਰਦੇ ਹੋਏ ਮ੍ਰਿਤਕ ਸਰੀਰ ਰਾਜਸ੍ਰੀ ਮੈਡੀਕਲ ਕਾਲਜ ਫ਼ਤਿਹ ਜੰਗ ਬਰੇਲੀ ਉੱਤਰਪ੍ਰਦੇਸ਼ ਨੂੰ ਖੋਜਾਂ ਲਈ ਦਾਨ ਕੀਤਾ ਗਿਆ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਰੀਤ ਧੀ-ਪੁੱਤਰ ਇੱਕ ਸਮਾਨ ‘ਤੇ ਅਮਲ ਕਰਦਿਆਂ ਇਸ ਤੋਂ ਪਹਿਲਾਂ ਨਿਰਮਲਾ ਰਾਣੀ ਇੰਸਾਂ ਦੀਆਂ ਧੀਆਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ
ਨਿਰਮਲਾ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਸਦੇ ਗ੍ਰਹਿ ਨਿਵਾਸ ਤੋਂ ਬਜ਼ਾਰਾਂ ‘ਚੋਂ ਹੁੰਦੇ ਹੋਏ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ, ਰਿਸ਼ਤੇਦਾਰਾਂ, ਇਲਾਕਾ ਨਿਵਾਸੀਆਂ ਅਤੇ ਸਾਧ ਸੰਗਤ ਨੇ ਨਿਰਮਲਾ ਰਾਣੀ ਇੰਸਾਂ ਅਮਰ ਰਹੇ ਦੇ ਨਾਅਰੇ ਲਗਾਉਂਦਿਆਂ ਕਾਫਲੇ ਦੇ ਰੂਪ ‘ਚ ਰਵਾਨਾ ਕੀਤਾ ਇਸ ਮੌਕੇ ਰਾਮਾਂ ਮੰਡੀ ਦੇ ਭੰਗੀਦਾਸ ਪਰਮਜੀਤ ਸਿੰਘ ਇੰਸਾਂ, ਕਪਿਲ ਇੰਸਾਂ, 15 ਮੈਂਬਰ ਬਲਕੌਰ ਸਿੰਘ ਇੰਸਾਂ, ਹਰਬੰਸ ਸਿੰਘ ਇੰਸਾਂ, 25 ਮੈਂਬਰ ਭੋਲਾ ਸਿੰਘ ਇੰਸਾਂ, ਜੋਗਿੰਦਰ ਸਿੰਘ ਇੰਸਾਂ, ਪ੍ਰੇਮੀ ਪੰਚਾਇਤ ਸੇਵਾਦਾਰ ਜਗਜੀਤ ਇੰਸਾਂ ਅਤੇ ਰਵੀ ਇੰਸਾਂ ਹਾਜਰ ਸਨ ਇੱਥੇ ਇਹ ਜਿਕਰਯੋਗ ਹੈ ਕਿ ਰਾਮਾਂ ਮੰਡੀ ‘ਚ ਨਵੰਬਰ ਮਹੀਨੇ ‘ਚ ਇਹ ਦੂਜਾ ਸਰੀਰਦਾਨ ਹੈ ਅਤੇ ਬਲਾਕ ਦਾ 55ਵਾਂ ਸਰੀਰਦਾਨ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.