Nirbhaya Case: ਪਟਿਆਲਾ ਹਾਊਸ ਕੋਰਟ ਨੇ ਸੁਣਵਾਈ ਟਾਲੀ
ਕਿਹਾ, ਸੁਪਰੀਮ ਕੋਰਟ ਦਾ ਫੈਸਲਾ ਆਉਣ ਦਿਓ
ਨਵੀਂ ਦਿੱਲੀ, ਏਜੰਸੀ। ਨਿਰਭਯਾ ਗੈਂਗਰੇਪ ਕੇਸ (Nirbhaya Case) ਦੇ ਚਾਰ ਮੁਲਜਮਾਂ ਨੂੰ ਜਲਦ ਫਾਂਸੀ ਸਬੰਧੀ ਦਾਇਰ ਅਰਜੀ ‘ਤੇ ਸੁਣਵਾਈ ਟਲ ਗਈ ਹੈ। ਚਾਰਾਂ ਮੁਲਜਮਾਂ ਨੂੰ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ ਗਿਆ। ਮਾਮਲੇ ਦੀ ਸੁਣਵਾਈ ਕਰਦਿਆਂ ਕੋਰਟ ਨੇ ਕਿਹਾ ਕਿ ਇਸ ਕੇਸ ਨਾਲ ਜੁੜਿਆ ਇੱਕ ਮਾਮਲਾ ਸੁਪਰੀਮ ਕੋਰਟ ‘ਚ ਪੈਂਡਿੰਗ ਹੈ। ਇਸ ਲਈ ਜਦੋਂ ਤੱਕ ਉਥੋਂ ਮਾਮਲੇ ਦਾ ਨਿਪਟਾਰਾ ਨਹੀਂ ਹੁੰਦਾ, ਲੋਅਰ ਕੋਰਟ ਉਦੋਂ ਤੱਕ ਸੁਣਵਾਈ ਨਹੀਂ ਕਰੇਗੀ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨਿਰਭਯਾ ਗੈਂਗਰੇਪ ਦੇ ਮੁਲਜਮ ਅਕਸੈ ਕੁਮਾਰ ਸਿੰਘ ਦੀ ਮੁੜ ਵਿਚਾਰ ਅਰਜੀ ‘ਤੇ 17 ਦਸੰਬਰ ਨੂੰ ਸੁਣਵਾਈ ਕਰੇਗਾ, ਅਜਿਹੇ ‘ਚ ਪਟਿਆਲਾ ਹਾਊਸ ਕੋਰਟ ‘ਚ ਸੁਣਵਾਈ 18 ਦਸੰਬਰ ਤੱਕ ਟਾਲ ਦਿੱਤੀ ਗਈ ਹੈ।
- ਨਿਰਭਯਾ ਦੇ ਵਕੀਲ ਨੇ ਕਿਹਾ ਕਿ ਫਾਂਸੀ ਦੀ ਤਾਰੀਖ ਤੈਅ ਹੋਣੀ ਚਾਹੀਦੀ ਹੈ।
- ਦਇਆ ਅਰਜੀ ਲਾਉਣ ਨਾਲ ਡੈਥ ਵਾਰੰਟ ਜਾਰੀ ਹੋਣ ਦਾ ਕੋਈ ਲੈਣ ਦੇਣ ਨਹੀਂ ਹੈ।
- ਕੋਰਟ ਨੇ ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੂੰ ਵੀ ਫਟਕਾਰ ਲਗਾਈ।
- ਅਦਾਲਤ ਨੇ ਕਿਹਾ ਕਿ ਤੁਸੀਂ ਕੇਸ ਦੌਰਾਨ ਅਦਾਲਤ ‘ਚ ਮੌਜ਼ੂਦ ਨਹੀਂ ਹੁੰਦੇ, ਜਿਸ ਕਰਕੇ ਤੁਸੀਂ ਇਸ ਮਾਮਲੇ ‘ਚ ਕੋਈ ਵੀ ਫੈਸਲਾ ਆਉਣ ‘ਚ ਦੇਰੀ ਕਰ ਰਹੇ ਹੋ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।