ਤੀਰਥ ਯਾਤਰੀਆਂ ਨਾਲ ਭਰੀ ਬੱਸ ਪਲਟੀ, 9 ਮੌਤਾਂ

Nine Pilgrims, Killed, Bus, Accident 

ਹਾਦਸੇ ਵਿੱਚ 31 ਜਣੇ ਜ਼ਖ਼ਮੀ

ਉਦੈਪੁਰ: ਗੁਜਰਾਤ ਤੋਂ ਹਰਿਦੁਆਰ ਜਾ ਰਹੇ ਤੀਰਥਯਾਤਰੀਆਂ ਨਾਲ ਭਰੀ ਬੱਸ ਸ਼ਨਿੱਚਰਵਾਰ ਨੂੰ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ 9 ਜਣਿਆਂ ਦੀ ਮੌਤ ਹੋ ਗਈ, ਜਦੋਂਕਿ 31 ਜਣੇ ਜ਼ਖ਼ਮੀ ਹਨ, ਜਿਨ੍ਹਾਂ ਨੂੰ ਉਦੈਪੁਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਹਮਣਿਓਂ ਆਉਂਦੇ ਮੋਟਰ ਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਵਿੱਚ ਬੱਸ ਡਰਾਈਵਰ ਨੇ ਤੇਜ਼ੀ ਨਾਲ ਬੱਸ ਨੂੰ ਇੱਕ ਪਾਸੇ ਘੁਮਾਇਆ। ਇਸਦੌਰਾਨ ਬੱਸ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਤੋਂ ਬਾਅਦ ਅਹਿਮਦਾਬਾਦ-ਉਦੈਪੁਰ ਹਾਈਵੇ ‘ਤੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ।

ਬੱਸ ਸੜਕ ਤੋਂ ਦੂਰ ਪਈ ਸੀ ਅਤੇ ਉਸ ਦਾ ਉਪਰਲਾ ਹਿੱਸਾ ਵੀ ਵੱਖ ਹੋ ਗਿਆ। ਐਕਸੀਡੈਂਟ ਤੋਂ ਬਾਅਦ ਉੱਥ ਚੀਕ-ਚਿਹਾੜਾ ਮੱਚ ਗਿਆ। ਆਸ-ਪਾਸ ਦੇ ਮੌਜ਼ੂਦ ਮੱਦਦ ਲਈ ਅੱਗੇ ਆਏ ਅਤੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਹਾਦਸੇ ਦੀ ਸੂਚਨਾ ਮਿਲਣ ‘ਤੇ ਗੋਵਰਧਨ ਵਿਲਾਸ ਪੁਲਿਸ ਵੀ ਮੌਕੇ ‘ਤੇ ਪਹੁੰਚੀ। ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿੱਚ 6 ਔਰਤਾਂ ਅਤੇ 3 ਪੁਰਸ਼ ਸ਼ਾਮਲ ਹਨ। ਇਸ ਦੇ ਨਾਲ ਹੀ ਕਰੀਬ 2 ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਵਿੱਚ ਬਜ਼ੁਰਗਾਂ ਦੀ ਗਿਣਤੀ ਵੀ ਕਾਫ਼ੀ ਹੈ। ਕੁਝ ਲੋਕ ਬੱਸ ਵਿੱਚ ਫਸੇ ਸਨ, ਜਿਨ੍ਹਾਂ ਨੂੰ ਲੋਕਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ।

  • ਹਾਦਸੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਦੁੱਖ ਪ੍ਰਗਟ ਕੀਤਾ ਹੈ।
  • ਮੁੱਖ ਮੰਤਰੀ ਨੇ ਪੀੜਤਾਂ ਨੂੰ ਹਰ ਮੁਮਕਿਨ ਮੱਦਦ ਦਾ ਭਰੋਸਾ ਦਿੱਤਾ ਅਤੇ ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here