ਗਲਤ ਲੇਨ ‘ਚ ਸੀ ਟੈਂਕਰ
ਐਲਡੋਏਰੇਟ, ਕੇਨੀਆ, ਏਜੰਸੀ। ਕੇਨੀਆ ਦੇ ਪੱਛਮਉੱਤਰ ‘ਚ ਇੱਕ ਰਾਜਮਾਰਗ ‘ਤੇ ਮਿਨੀ ਬੱਸ ਅਤੇ ਈਂਧਣ ਟੈਂਕਰ ਦਰਮਿਆਨ ਆਹਮੋ ਸਾਹਮਣੇ ਹੋਈ ਟੱਕਰ ਚ 9 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 6 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਰੀਚੋ ਡਿਵੀਜਨਲ ਪੁਲਿਸ ਕਮਾਂਡਰ ਜਸਟਿਸ ਕਿਟੇਟੂ ਕੇਰੀਚੋ ਨੇ ਦੁਖਦ ਘਟਨਾ ਦੀ ਪੁਸ਼ਟੀ ਕੀਤੀ।
ਸੰਵਾਦ ਸਮਿਤੀ ਸ਼ਿਨਹੂਆ ਨੇ ਜਸਟਿਸ ਕਿਟੇਟੂ ਦੇ ਹਵਾਲੇ ਨਾਲ ਕਿਹਾ ਕਿ ਕੇਰੀਚੋ ਨਾਕੁਰੂ ਰਾਜਮਾਰਗ ‘ਤੇ ਸ਼ਾਮ ਲਗਭਗ 6:45 ਵਜੇ ਸਥਾਨਕ ਤੌਰ ‘ਤੇ ਮਟਾਟੂ ਦੇ ਨਾਂਅ ਤੋਂ ਚਰਚਿਤ ਮਿੰਨੀ ਬੱਸ ਦੀ ਈਂਧਣ ਟੈਂਕਰ ਨਾਲ ਹੋਈ ਟੱਕਰ ‘ਚ 9 ਵਿਅਕਤੀਆਂ ਦੀ ਮੌਤ ਹੋ ਗਈ। ਜਸਟਿਸ ਕਿਟੇਟੂ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਹੋਇਆ ਟੈਂਕਰ ਗਲਤ ਲੇਨ ‘ਚ ਸੀ। ਜਸਟਿਸ ਕਿਟੇਟੂ ਨੇ ਕਿਹਾ ਕਿ ਛੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।