ਮਸ਼ਹੂਰ ਗਾਇਕੀ ਰਿਐਲਿਟੀ ਸ਼ੋਅ ‘ਸਾ ਰੇ ਗਾ ਮਾ ਪਾ ਦਾ ਖਿਤਾਬ ਨੀਲਾਂਜਨਾ ਰੇਅ ਨੇ ਆਪਣੇ ਨਾਂਅ ਕੀਤਾ

Nilanjana Ray wins

ਮਸ਼ਹੂਰ ਗਾਇਕੀ ਰਿਐਲਿਟੀ ਸ਼ੋਅ ‘ਸਾ ਰੇ ਗਾ ਮਾ ਪਾ ਦਾ ਖਿਤਾਬ ਨੀਲਾਂਜਨਾ ਰੇਅ (Nilanjana Ray wins ) ਨੇ ਆਪਣੇ ਨਾਂਅ ਕੀਤਾ

(ਸੱਚ ਕਹੂੂੰ ਨਿਊਜ਼) ਮੁੰਬਈ। ਮਸ਼ਹੂਰ ਗਾਇਕੀ ਰਿਐਲਿਟੀ ਸ਼ੋਅ ‘ਸਾ ਰੇ ਗਾ ਮਾ ਪਾ ਦਾ ਖਿਤਾਬ ਨੀਲਾਂਜਨਾ ਰੇਅ (Nilanjana Ray wins ) ਨੇ ਆਪਣੇ ਨਾਂਅ ਕੀਤਾ ਉਸ ਨੂੰ ਇਸ ਖਿਤਾਬ ਲਈ 10 ਲੱਖ ਰੁਪਏ ਦੀ ਰਾਸ਼ੀ ਮਿਲੀ ਹੈ। ਸਾ ਰੇ ਗਾ ਮਾ ਸ਼ੋਅ ਦੀ ਫਸਟ ਰਨਰ ਅੱਪ ਰਾਜਸ੍ਰੀ ਬਾਗ ਰਹੀਂ, ਜਿਨ੍ਹਾਂ ਨੂੰ ਇਨਾਮ ਵਜੋਂ 5 ਲੱਕ ਰੁਪਏ ਦਿੱਤੇ ਗਏ ਹਨ। ਸ਼ਰਦ ਸ਼ਰਮਾ ਸੈਕਿੰਡ ਰਨਰਅਪ ਬਣ ਕੇ ਤੀਜੇ ਸਥਾਨ ’ਚਤੇ ਆਪਣੀ ਜਗ੍ਹਾ ਬਣਾਉਣ ’ਚ ਸਫਲ ਰਹੇ। ਸ਼ਰਦ ਨੂੰ ਤਿੰਨ ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।

ਖਿਤਾਬ ਆਪਣੇ ਨਾਂਅ ਕਰਨ ਤੋਂ ਬਾਅਦ ਨੀਲਾਂਜਨਾ ਨੇ ਆਪਣੀ ਇੱਕ ਪੋਸਟ ਰਾਹੀਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਨੀਲਾਂਜਨਾ ਨੇ ਆਪਣੀ ਜਿੱਤ ’ਤੇ ਕਿਹਾ ਕਿ ਸਾ ਰੇ ਗਾ ਮਾ ਪਾ ਜਿੱਤ ਕੇ ਮੈਂ ਬਹੁਤ ਜ਼ਿਆਅਦਾ ਖੁਸ਼ ਹਾਂ ਤੇ ਪ੍ਰਸ਼ੰਸ਼ਕਾਂ ਦੇ ਮਿਲੇ ਬਹੁਤ ਸਾਰੇ ਪਿਆਰ ਤੇ ਹਮਾਇਤ ਲਈ ਸਭ ਦਾ ਧੰਨਵਾਦ ਕਰਦੀ ਹਾਂ।

ਨੀਲਾਂਜਨਾ ਰੇਅ ਨੇ ਜੇਤੂ ਟਰਾਫੀ ਦੇ ਨਾਲ ਆਪਣੇ ਸ਼ੋਸ਼ਲ ਮੀਡੀਆ ਹੈਂਡਲ ’ਤੇ ਆਪਣੀ ਵਿਨਿੰਗ ਫੋਟੋ ਫੈਂਸ ਦੇ ਨਾਲ ਸ਼ੇਅਰ ਕੀਤੀ। ਫੋਟੋ ’ਚ ਨੀਲਾਂਜਨਾ ਟਰਾਫੀ ਨੂੰ ਹੱਥ ’ਚ ਫੜੇ ਮੁਸ਼ਕਰਾਉਂਦੀ ਨਜ਼ਰ ਆ ਰਹੀ ਹੈ। ਉਨਾਂ ਕੈਪਸ਼ਨ ’ਚ ਲਿਖਿਆ ਇਹ ਤੁਹਾਡੀ ਬਲੈਸਿੰਗ, ਪਿਆਰ ਤੇ ਹਮਾਇਤ ਤੋਂ ਬਿਨਾਂ ਨਹੀਂ ਹੋ ਸਕਦਾ ਸੀ, ਇਸ ਸ਼ੋਅ ਨੂੰ ਇੰਨਾ ਸ਼ਾਨਦਰਾ ਤੇ ਯਾਦਗਾਰ ਬਣਾਉਣ ਲਈ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦੀ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here