ਕਾਂਗਰਸ ਵੱਲੋਂ ਇੱਕ ਪਰਿਵਾਰ-ਇਕ ਟਿਕਟ ਸਿਧਾਂਤ ‘ਤੇ ਪਾਬੰਦ ਰਹਿਣ ਦੇ ਨਾਲ ਸਾਰੇ ਮੌਜ਼ੂਦਾ ਮੈਂਬਰਾਂ ਨੂੰ ਟਿਕਟ ਦੇਣ ਦਾ ਫ਼ੈਸਲਾ
ਖੁਸ਼ਵੀਰ ਸਿੰਘ ਤੂਰ
ਪਟਿਆਲਾ, 4 ਦਸੰਬਰ।
ਕਾਂਗਰਸ ਨੇ ਪੰਜਾਬ ਵਿੱਚ ਐਮਸੀ ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਮੌਜ਼ੂਦਾ ਕੌਂਸਲਰਾਂ ਨੂੰ ਛੱਡ ਕੇ ਇਕ ਪਰਿਵਾਰ-ਇਕ ਟਿਕਟ ਦੇ ਸਿਧਾਂਤ ਨੂੰ ਅਪਣਾਇਆ ਹੈ।
ਪਾਰਟੀ ਨੇ ਪਟਿਆਲਾ ਤੋਂ 31 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਸਾਰੇ ਮੌਜ਼ੂਦਾ ਕੌਂਸਲਰਾਂ ਨੂੰ ਚੋਣ ਲੜਾਉਣ ਦਾ ਫੈਸਲਾ ਕੀਤਾ ਹੈ ਇਸ ਦੇ ਨਾਲ ਹੀ ਪਾਰਟੀ ਨੇ ਬਾਗੀਆਂ ਦੇ ਵਿਰੁੱਧ ਸਖਤ ਰੁੱਖ ਅਪਣਾਇਆ ਹੈ।
ਇਹ ਫੈਸਲਾ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇਕ ਉੱਚ ਪੱਧਰੀ ਬੈਠਕ ਵਿੱਚ ਲਿਆ ਗਿਆ। ਨਵੀਂ ਦਿੱਲੀ ਵਿਖੇ ਹੋਈ ਇਸ ਮੀਟਿੰਗ ਵਿੱਚ ਸੁਨੀਲ ਜਾਖੜ, ਏ.ਆਈ.ਸੀ.ਸੀ. ਦੇ ਸਕੱਤਰ ਅਤੇ ਪੰਜਾਬ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਏ.ਆਈ.ਸੀ.ਸੀ ਦੇ ਸਕੱਤਰ ਹਰੀਸ਼ ਚੌਧਰੀ ਵੀ ਹਾਜ਼ਰ ਸਨ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 2012 ਅਤੇ 2014 ਵਿੱਚ ਪਾਰਟੀ ਛੱਡਣ ਵਾਲਿਆਂ ਨੂੰ ਐਮ.ਸੀ. ਚੋਣਾਂ ‘ਚ ਟਿਕਟ ਨਹੀਂ ਦਿੱਤੀ ਜਾਵੇਗੀ ਪਰ ਜਿਨਾਂ ਨੇ ਪਹਿਲਾਂ ਐਮ.ਸੀ. ਚੋਣਾਂ ਲੜੀਆਂ ਅਤੇ ਹਾਰ ਗਏ ਸਨ ਉਨਾਂ ਨੂੰ ਪਾਰਟੀ ਪ੍ਰਤੀ ਵਫਾਦਾਰੀ ਨਿਭਾਉਣ ਲਈ ਟਿਕਟਾਂ ਦੇਣ ਵਾਸਤੇ ਵਿਚਾਰਿਆ ਜਾਵੇਗਾ ।
ਕਾਂਗਰਸ ਅਨੁਸਾਰ ਇਸ ਫ਼ੈਸਲੇ ਦਾ ਮਕਸਦ ਵਫ਼ਾਦਾਰੀ ਨੂੰ ਉਤਸ਼ਾਹਤ ਕਰਨਾ ਅਤੇ ਪਾਰਟੀ ਮੈਂਬਰਾਂ ਦੇ ਮਨੋਬਲ ਨੂੰ ਵਧਾਉਣਾ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਹੋਰਨਾਂ ਪਾਰਟੀਆਂ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਲੋਕਾਂ ‘ਤੇ ਕਾਂਗਰਸ ਦੇ ਮੂਲ ਮੈਂਬਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਬੁਲਾਰੇ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਸਬੰਧੀ ਪਾਰਟੀ ਦੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਲਿਆਂਦਾ ਜਾਵੇਗਾ। ਫਰਵਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਫ਼ਲਤਾ ਨੇ ਇਹ ਸਾਬਿਤ ਕਰ ਦਿੱਤਾ ਸੀ ਕਿ ਯੋਗਤਾ ਅਤੇ ਜਿੱਤਣ ਦੀ ਸਮਰਥਾ ਹੀ ਉਮੀਦਵਾਰ ਦੀ ਚੋਣ ਵਾਸਤੇ ਸਹੀ ਸੋਚ ਹੈ।
ਇਹ ਹਨ ਕਾਂਗਰਸ ਦੇ ਉਮੀਦਵਾਰ
ਕਾਂਗਰਸ ਵੱਲੋਂ ਜਾਰੀ ਉਮੀਦਵਾਰਾਂ ਦੀ ਸੂਚੀ ਅਨੁਸਾਰ ਵਾਰਡ ਨੰਬਰ 1 ਤੋਂ ਪਰਨੀਤ ਕੌਰ ਪਤਨੀ ਬਲਜਿੰਦਰ ਸਿੰਘ, 30 ਤੋਂ ਹਰੀਸ਼ ਅਗਰਵਾਲ ਪੁੱਤਰ ਚਰਨ ਚੰਦ, 31 ਤੋਂ ਜਸਪਾਲ ਕੌਰ ਪਤਨੀ ਬਲਵਿੰਦਰ ਸਿੰਘ ਸਹਿਗਲ, 32 ਤੋਂ ਹਰੀਸ਼ ਨਾਗਪਾਲ ਪੁੱਤਰ ਮਹੇਸ਼ ਨਾਗਪਾਲ, 33 ਤੋਂ ਸ਼ਾਂਤੀ ਦੇਵੀ ਪਤਨੀ ਨਿਰੰਜਣ ਦਾਸ, 34 ਤੋਂ ਅਤੁਲ ਜੋਸ਼ੀ ਪੁੱਤਰ ਬਲਰਾਮ ਜੋਸ਼ੀ, 35 ਤੋਂ ਸਰੋਜ ਸ਼ਰਮਾ ਪਤਨੀ ਅਮਰਜੀਤ ਸ਼ਰਮਾ, 36 ਤੋਂ ਸ਼ੰਮੀ ਕੁਮਾਰ ਪੁੱਤਰ ਲੇਟ ਦਲੀਪ ਸਿੰਘ, 37 ਤੋਂ ਮੀਨਾਕਸ਼ੀ ਕਸ਼ਯਪ ਪਤਨੀ ਗੋਪੀ ਕਸ਼ਯਪ, 38 ਤੋਂ ਨਿਖਿਲ ਬਾਤਿਸ਼ ਸ਼ੇਰੂ ਪੰਡਿਤ ਪੁੱਤਰ ਮਹੇਸ਼ ਸ਼ਰਮਾ, 39 ਤੋਂ ਲੀਲਾ ਰਾਣੀ ਪਤਨੀ ਰਾਜਿੰਦਰ ਪਾਲ, 40 ਤੋਂ ਸੰਦੀਪ ਮਲਹੋਤਰਾ ਪੁੱਤਰ ਮਹੇਸ਼ ਮਲਹੋਤਰਾ, 41 ਤੋਂ ਸੋਨੀਆ ਕਪੂਰ ਪਤਨੀ ਹਰੀਸ਼ ਕਪੂਰ, 42 ਤੋਂ ਸੰਜੀਵ ਬਿੱਟੂ ਪੁੱਤਰ ਰਮੇਸ਼ ਸ਼ਰਮਾ, 43 ਤੋਂ ਵਰਸ਼ਾ ਕਪੂਰ ਪਤਨੀ ਅਸ਼ਵਨੀ ਕਪੂਰ, 44 ਤੋਂ ਕ੍ਰਿਸ਼ਨਾ ਚੰਦ ਬੁੱਧੂ ਪੁੱਤਰ ਲੇਟ ਅਮਰਨਾਥ, 45 ਤੋਂ ਮੋਨਿਕਾ ਸ਼ਰਮਾ ਪਤਨੀ ਸੰਜੀਵ ਹੈੱਪੀ ਸ਼ਰਮਾ, 46 ਤੋਂ ਹੈੱਪੀ ਵਰਮਾ ਪੁੱਤਰ ਬਲਬੀਰ ਸਿੰਘ, 48 ਤੋਂ ਯੋਗਿੰਦਰ ਸਿੰਘ ਪੁੱਤਰ ਖਜਾਨ ਸਿੰਘ, 49 ਤੋਂ ਆਰਤੀ ਗੁਪਤਾ ਪਤਨੀ ਰਾਜੇਸ਼ ਗੁਪਤਾ, 50 ਤੋਂ ਹਰਵਿੰਦਰ ਸਿੰਘ ਨਿੱਪੀ ਪੁੱਤਰ ਪ੍ਰੀਤਮ ਸਿੰਘ, 51 ਤੋਂ ਵਿੰਤੀ ਸੁੰਗਾਰ ਪਤਨੀ ਸੋਨੂੰ ਸੁੰਗਾਰ, 52 ਤੋਂ ਰਾਜੇਸ਼ ਮੰਡੋਰਾ ਪੁੱਤਰ ਨੱਥੂ ਰਾਮ, 53 ਤੋਂ ਗੁਰਿੰਦਰ ਕੌਰ ਕਾਲੇਕਾ ਪਤਨੀ ਮੰਜੀਵ ਸਿੰਘ ਕਾਲੇਕਾ, 54 ਤੋਂ ਵਿਜੇ ਕੁਮਾਰ ਪੁੱਤਰ ਸੱਤਪ੍ਰਕਾਸ਼, 55 ਤੋਂ ਰਜਨੀ ਸ਼ਰਮਾ ਪਤਨੀ ਲੇਟ ਅਤੁਲ ਸ਼ਰਮਾ, 56 ਅਮਰਵੀਰ ਕੌਰ ਬੇਦੀ ਪਤਨੀ ਬਲਵਿੰਦਰ ਸਿੰਘ ਬੇਦੀ, 57 ਤੋਂ ਸਤਵੰਤ ਰਾਣੀ ਪਤਨੀ ਰੂਪ ਕੁਮਾਰ, 58 ਤੋਂ ਨਰੇਸ਼ ਦੁੱਗਲ ਪੁੱਤਰ ਗੋਪਾਲ ਸਿੰਘ, 60 ਤੋਂ ਸੁਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।