ਪੁੱਛਗਿੱਛ ਲਈ ਦਿੱਲੀ ਬੁਲਾਇਆ | NIA
- ਇੱਕ ਨੌਜਵਾਨ ਨੂੰ ਹਿਰਾਸਤ ’ਚ ਵੀ ਲਿਆ | NIA
ਬਠਿੰਡਾ (ਸੱਚ ਕਹੂੰ ਨਿਊਜ਼)। ਮੰਗਲਵਾਰ ਨੂੰ ਐੱਨਆਈਏ ਦੀ ਟੀਮ ਨੇ ਬਠਿੰਡਾ ’ਚ ਪੰਜ ਥਾਵਾਂ ’ਤੇ ਛਾਪੇਮਾਰੀ ਕੀਤੀ, ਜਿਨ੍ਹਾਂ ’ਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦੇ ਘਰ ਵੀ ਸ਼ਾਮਲ ਹੈ। ਕਰੀਬ ਦੋ ਤੋਂ ਤਿੰਨ ਘੰਟੇ ਤੱਕ ਚੱਲੀ ਇਸ ਛਾਪੇਮਾਰੀ ਦੌਰਾਨ ਐਨਆਈਏ ਦੀ ਟੀਮ ਨੇ ਇਨ੍ਹਾਂ ਲੋਕਾਂ ਦੇ ਘਰੋਂ ਕੁਝ ਦਸਤਾਵੇਜ ਜਬਤ ਕੀਤੇ, ਜਿਨ੍ਹਾਂ ਨੂੰ ਟੀਮ ਆਪਣੇ ਨਾਲ ਲੈ ਗਈ ਅਤੇ ਉਨ੍ਹਾਂ ਨੂੰ 5 ਮਾਰਚ ਨੂੰ ਐਨਆਈਏ ਦਫਤਰ ’ਚ ਪੇਸ਼ ਹੋਣ ਦਾ ਹੁਕਮ ਦਿੱਤਾ। ਐਨਆਈਏ ਦੀ ਟੀਮ ਨੇ ਜ਼ਿਲ੍ਹੇ ਦੇ ਪਿੰਡ ਬਾਲਿਆਂਵਾਲੀ, ਰਾਮਪੁਰਾ ਤੇ ਸੰਗਤ ਮੰਡੀ ਦੇ ਪਿੰਡ ਡੂਮਵਾਲੀ ਅਤੇ ਪਥਰਾਲਾ ’ਚ ਛਾਪੇਮਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਐੱਨਆਈਏ ਦੀ ਟੀਮ ਨੇ ਮੰਗਲਵਾਰ ਨੂੰ ‘ਆਪ’ ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਉਰਫ ਨੀਟਾ ਵਾਸੀ ਡੂਮਵਾਲੀ ਥਾਣਾ ਸੰਗਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਸੰਗਤ ਮੰਡੀ ਦੇ ਘਰ ਛਾਪਾ ਮਾਰਿਆ। (NIA)
ਇਹ ਕਾਰਵਾਈ ਕਰੀਬ ਤਿੰਨ ਘੰਟੇ ਚੱਲੀ। ਹਾਲਾਂਕਿ ਐੱਨਆਈਏ ਦੀ ਟੀਮ ਨੂੰ ਨੀਟਾ ਦੇ ਘਰ ਤੋਂ ਕੁਝ ਨਹੀਂ ਮਿਲਿਆ ਹੈ ਪਰ ਟੀਮ ਕੁਝ ਦਸਤਾਵੇਜ ਆਪਣੇ ਨਾਲ ਲੈ ਗਈ ਹੈ। ਇਸ ਤੋਂ ਬਾਅਦ ਐਨਆਈਏ ਦੀ ਟੀਮ ਨੇ ਪਿੰਡ ਸੰਗਤ ਮੰਡੀ ਦੇ ਪਿੰਡ ਪਥਰਾਲਾ ਥਾਣਾ ਸੰਗਤ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਸੋਨੂੰ ਕੁਮਾਰ ਦੇ ਘਰ ਛਾਪਾ ਮਾਰਿਆ। ਉਨ੍ਹਾਂ ਨੂੰ 5 ਮਾਰਚ ਨੂੰ ਦਿੱਲੀ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਸ਼ੇਰ ਬਲਵੰਤ ਸਿੰਘ ਵਾਸੀ ਪਿੰਡ ਬਾਲਿਆਂਵਾਲੀ ਥਾਣਾ ਬਾਲਿਆਂਵਾਲੀ ਜ਼ਿਲ੍ਹਾ ਬਠਿੰਡਾ ਅਤੇ ਜੱਗੀ ਖਾਨ ਵਾਸੀ ਪਿੰਡ ਕੋਟੜਾ ਕੌੜਾ ਥਾਣਾ ਬਾਲਿਆਂਵਾਲੀ ਜ਼ਿਲ੍ਹਾ ਬਠਿੰਡਾ ਦੇ ਘਰ ਵੀ ਛਾਪੇਮਾਰੀ ਕੀਤੀ ਗਈ। ਕਰੀਬ ਤਿੰਨ ਘੰਟੇ ਤੱਕ ਚੱਲੀ ਛਾਪੇਮਾਰੀ ਤੋਂ ਬਾਅਦ ਐੱਨਆਈਏ ਦੀ ਟੀਮ ਜੱਗੀ ਖਾਨ ਦੇ ਭਰਾ ਸੋਨੀ ਖਾਨ ਨੂੰ ਆਪਣੇ ਨਾਲ ਲੈ ਗਈ ਹੈ। (NIA)