Mohammed Shami : ਮੁਹੰਮਦ ਸ਼ਮੀ ਦੀ ਲੰਡਨ ’ਚ ਹੋਈ ਸਰਜਰੀ, ਸੱਟ ਕਾਰਨ ਵਿਸ਼ਵ ਕੱਪ ਤੋਂ ਬਾਅਦ ਨਹੀਂ ਖੇਡੇ ਇੱਕ ਵੀ ਮੈਚ

Mohammed Shami

ਬੋਲੇ- ਜਲਦ ਸ਼ੁਰੂ ਕਰਾਂਗਾ ਗੇਂਦਬਾਜ਼ੀ | Mohammed Shami

ਸਪੋਰਟਸ ਡੈਸਕ। ਟੀਮ ਇੰਡੀਆ ਦੇ ਤੇਜ ਗੇਂਦਬਾਜ ਮੁਹੰਮਦ ਸ਼ਮੀ ਦੀ ਸੋਮਵਾਰ ਨੂੰ ਲੰਡਨ ’ਚ ਅੱਡੀ ਦੀ ਸਫਲ ਸਰਜਰੀ ਹੋਈ। ਸ਼ਮੀ ਨੇ ਆਪਣੇ ਸੋਸ਼ਲ ਮੀਡੀਆ ’ਤੇ ਇੱਕ ਫੋਟੋ ਪੋਸ਼ਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਸ਼ਮੀ ਨੇ ਪਿਛਲੇ ਸਾਲ ਟੀਮ ਇੰਡੀਆ ਲਈ ਵਨਡੇ ਵਿਸ਼ਵ ਕੱਪ ਖੇਡਿਆ ਸੀ, ਜਿਸ ਤੋਂ ਬਾਅਦ ਉਹ ਸੱਟ ਕਾਰਨ ਕ੍ਰਿਕੇਟ ਨਹੀਂ ਖੇਡ ਸਕੇ ਸਨ। ਸ਼ਮੀ ਨੇ ਆਪਣੀ ਸਰਜਰੀ ਦੀ ਜਾਣਕਾਰੀ ਸੋਸ਼ਲ ਮੀਡੀਆ ਪੋਸ਼ਟ ਰਾਹੀਂ ਦਿੱਤੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਮੀ ਦੇ ਜਲਦੀ ਫਿੱਟ ਹੋਣ ਦੀ ਉਮੀਦ ਕੀਤੀ ਹੈ।

Solar Eclipse: 54 ਸਾਲਾਂ ਬਾਅਦ ਫਿਰ ਆ ਰਿਹਾ ਹੈ 8 ਅਪ੍ਰੈਲ ਦਾ ਸੂਰਜ ਗ੍ਰਹਿਣ, ਜਾਣੋ ਇਸਦੇ ਪਿੱਛੇ ਦੀ ਪੂਰੀ ਜਾਣਕਾਰੀ

ਪੀਐਮ ਮੋਦੀ ਨੇ ਕਿਹਾ- ਤੁਸੀਂ ਜਲਦੀ ਠੀਕ ਹੋ ਜਾਓਗੇ | Mohammed Shami

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਮੀ ਦੇ ਜਲਦੀ ਫਿੱਟ ਹੋਣ ਦੀ ਉਮੀਦ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਉਮੀਦ ਹੈ ਕਿ ਸ਼ਮੀ ਜਲਦੀ ਠੀਕ ਹੋ ਜਾਣਗੇ ਅਤੇ ਫਿੱਟ ਹੋ ਜਾਣਗੇ। ਮੈਨੂੰ ਯਕੀਨ ਹੈ ਕਿ ਤੁਸੀਂ ਜਲਦੀ ਹੀ ਸੱਟ ਤੋਂ ਉਭਰ ਜਾਓਗੇ।’ (Mohammed Shami)

ਸ਼ਮੀ ਨੇ ਕਿਹਾ- ਜਲਦ ਸ਼ੁਰੂ ਕਰਾਂਗਾ ਗੇਂਦਬਾਜੀ | Mohammed Shami

ਸ਼ਮੀ ਨੇ ਸੋਸ਼ਲ ਮੀਡੀਆ ’ਤੇ ਫੋਟੋਆਂ ਪੋਸ਼ਟ ਕੀਤੀਆਂ ਅਤੇ ਲਿਖਿਆ, ਮੇਰੀ ਅੱਡੀ ਦਾ ਸਫਲ ਆਪ੍ਰੇਸ਼ਨ ਹੋਇਆ ਹੈ। ਠੀਕ ਹੋਣ ਵਿਚ ਸਮਾਂ ਲੱਗੇਗਾ ਪਰ ਮੈਂ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਅਤੇ ਜਲਦੀ ਗੇਂਦਬਾਜੀ ਕਰਨ ਲਈ ਉਤਸ਼ਾਹਿਤ ਹਾਂ। (Mohammed Shami)

8 ਮਹੀਨਿਆਂ ਲਈ ਬਾਹਰ ਹੋ ਸਕਦੇ ਹਨ ਸ਼ਮੀ | Mohammed Shami

ਸਰਜਰੀ ਤੋਂ ਬਾਅਦ ਸ਼ਮੀ ਨੂੰ ਕਰੀਬ 3 ਤੋਂ 4 ਮਹੀਨੇ ਆਰਾਮ ਕਰਨਾ ਪੈ ਸਕਦਾ ਹੈ। ਇਸ ਤੋਂ ਬਾਅਦ ਹੀ ਉਹ ਅਭਿਆਸ ਸ਼ੁਰੂ ਕਰਨਗੇ। ਫਿਟਨੈਸ ਕਲੀਅਰੈਂਸ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੂੰ ਮੈਚ ਖੇਡਣ ਦੀ ਇਜਾਜਤ ਮਿਲੇਗੀ। ਇਸ ’ਚ 6 ਤੋਂ 8 ਮਹੀਨੇ ਲੱਗ ਸਕਦੇ ਹਨ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਸ਼ਮੀ ਸਰਜਰੀ ਤੋਂ ਬਾਅਦ ਹੁਣ ਇੰਡੀਅਨ ਪ੍ਰੀਮੀਅਰ ਲੀਗ ਨਹੀਂ ਖੇਡ ਸਕਣਗੇ। ਉਨ੍ਹਾਂ ਲਈ ਟੀ-20 ਵਿਸ਼ਵ ਕੱਪ ਖੇਡਣਾ ਵੀ ਮੁਸ਼ਕਲ ਹੈ। ਉਹ ਸਤੰਬਰ-ਅਕਤੂਬਰ ’ਚ ਹੋਣ ਵਾਲੀ ਬੰਗਲਾਦੇਸ਼ ਤੇ ਨਿਊਜੀਲੈਂਡ ਸੀਰੀਜ ਤੱਕ ਗੇਂਦਬਾਜੀ ਸ਼ੁਰੂ ਕਰਨਗੇ। ਪਰ ਉਨ੍ਹਾਂ ਨੂੰ ਮੈਚ ਲਈ ਫਿੱਟ ਹੋਣ ਲਈ ਨਵੰਬਰ ਤੱਕ ਦਾ ਸਮਾਂ ਲੱਗ ਸਕਦਾ ਹੈ। ਭਾਰਤ ਨੂੰ ਦਸੰਬਰ ’ਚ ਅਸਟਰੇਲੀਆ ਖਿਲਾਫ 5 ਟੈਸਟ ਮੈਚਾਂ ਦੀ ਸੀਰੀਜ ਖੇਡਣੀ ਹੈ। (Mohammed Shami)

3 ਹਫਤਿਆਂ ਤੋਂ ਲੰਡਨ ’ਚ ਹਨ ਸ਼ਮੀ | Mohammed Shami

ਸ਼ਮੀ ਜਨਵਰੀ ਦੇ ਆਖਰੀ ਹਫਤੇ ਲੰਡਨ ਗਏ ਸਨ। ਜਿੱਥੇ ਉਨ੍ਹਾਂ ਨੇ ਆਪਣੇ ਗਿੱਟੇ ਲਈ ਵਿਸ਼ੇਸ਼ ਟੀਕੇ ਲਾਏ। ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ 3 ਹਫਤਿਆਂ ਬਾਅਦ ਦੌੜਨਾ ਸ਼ੁਰੂ ਕਰ ਸਕਦੇ ਹਨ। ਜੇਕਰ ਉਹ ਠੀਕ ਮਹਿਸੂਸ ਕਰਦੇ ਤਾਂ ਉਹ ਦੌੜਨ ਤੋਂ ਬਾਅਦ ਗੇਂਦਬਾਜੀ ਕਰਨਾ ਸ਼ੁਰੂ ਕਰ ਦਿੰਦੇ, ਪਰ ਟੀਕਾ ਓਨਾ ਅਸਰ ਨਹੀਂ ਦਿਖਾ ਸਕਿਆ ਜਿੰਨਾ ਉਮੀਦ ਸੀ। ਅਜਿਹੇ ’ਚ ਸ਼ਮੀ ਕੋਲ ਸਰਜਰੀ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚਿਆ ਸੀ। (Mohammed Shami)