ਤਰਨਤਾਰਨ ਦੇ ਟੂਰ ਐਂਡ ਟਰੈਵਲ ਕੰਪਨੀ ’ਚ NIA ਦੀ ਰੇਡ, 1.27 ਕਰੋੜ ਜਬਤ
ਤਰਨਤਾਰਨ। ਪੰਜਾਬ ਦੇ ਤਰਨਤਾਰਨ ’ਚ ਐਨਆਈਏ ਨੇ ਛਾਪਾ ਮਾਰ ਕੇ ਅਫਗਾਨਿਸਤਾਨ ਤੋਂ ਸਪਲਾਈ ਹੋਣ ਵਾਲੀ 700 ਕਰੋੜ ਦੀ ਹੈਰੋਇਨ ਦੇ ਮਾਮਲੇ ’ਚ ਕਾਬੂ ਕੀਤਾ ਹੈ। ਐਨਆਈਏ ਨੇ ਆਈਲੈਟਸ ਅਤੇ ਟੂਰ ਐਂਡ ਟਰੈਵਲ ਦਾ ਕੰਮ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਦੇ ਦਫਤਰ ਅਤੇ ਘਰ ਤੋਂ 1.27 ਕਰੋੜ ਰੁਪਏ ਜ਼ਬਤ ਕੀਤੇ ਹਨ। ਇੰਨਾ ਹੀ ਨਹੀਂ ਕੁਝ ਮਹੱਤਵਪੂਰਨ ਦਸਤਾਵੇਜ਼ ਅਤੇ ਡਿਜੀਟਲ ਯੰਤਰ ਵੀ ਜ਼ਬਤ ਕੀਤੇ ਗਏ ਹਨ।
ਐਨਆਈਏ ਇਸ ਮਾਮਲੇ ਵਿੱਚ ਸ੍ਰੀ ਬਾਲਾਜੀ ਟਰੇਡਿੰਗ ਕੰਪਨੀ ਦੇ ਵਿਪਨ ਮਿੱਤਲ, ਨਵੀਂ ਦਿੱਲੀ ਦੇ ਰਜ਼ਾ ਹੈਦਰ ਜ਼ੈਦੀ ਅਤੇ ਆਸਿਫ਼ ਅਬਦੁੱਲਾ ਨੂੰ ਪਹਿਲਾਂ ਹੀ ਗਿ੍ਰਫ਼ਤਾਰ ਕਰ ਚੁੱਕੀ ਹੈ। ਜਾਂਚ ਵਿੱਚ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਦੇ ਪਿੰਡ ਕਰਮੂਵਾਲਾ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਹੈ। ਮੁਲਜ਼ਮ ਰਾਜੀ ਹੈਦਰ ਅਤੇ ਅੰਮ੍ਰਿਤਪਾਲ ਵਿਚਾਲੇ ਕਈ ਪੈਸਿਆਂ ਦਾ ਲੈਣ-ਦੇਣ ਸੀ, ਜਿਸ ਨੂੰ ਐਨਆਈਏ ਨੇ ਫੜ ਲਿਆ। ਜਿਸ ਤੋਂ ਬਾਅਦ ਐਨਆਈਏ ਨੇ ਤਰਨਤਾਰਨ ਦਾ ਰੁਖ ਕੀਤਾ।
ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ
ਐਨਆਈਏ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜਾਂਚ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਘਰੋਂ 1,27,91,900 ਰੁਪਏ ਜ਼ਬਤ ਕੀਤੇ ਗਏ ਹਨ। ਇੰਨਾ ਹੀ ਨਹੀਂ, ਕੁਝ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ ਅਤੇ ਕੁਝ ਇਲੈਕਟ੍ਰੋਨਿਕਸ ਉਪਕਰਣ ਵੀ ਐਨਆਈਏ ਨੇ ਆਪਣੀ ਹਿਰਾਸਤ ਵਿੱਚ ਲੈ ਲਏ ਹਨ, ਪਰ ਅਜੇ ਤੱਕ ਐਨਆਈਏ ਅਧਿਕਾਰੀਆਂ ਨੇ ਅੰਮ੍ਰਿਤਪਾਲ ਸਿੰਘ ਦੀ ਗਿ੍ਰਫ਼ਤਾਰੀ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ