ਐਨਆਈਏ ਨੇ ਅਲਕਾਇਦਾ ਦੇ 9 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ
ਕੋਚੀ। ਕੌਮੀ ਜਾਂਚ ਏਜੰਸੀ (ਐਨਆਈਏ) ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਕੌਮਾਂਤਰੀ ਅੱਤਵਾਦੀ ਸੰਗਠਨ ਅਲਕਾਇਦਾ ਦੇ 9 ਮੈਂਬਰਾਂ ਨੂੰ ਸ਼ਨਿੱਚਰਵਾਰ ਸਵੇਰੇ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ‘ਚ ਛੇ ਪੱਛਮੀ ਬੰਗਾਲ ਤੇ ਤਿੰਨ ਕੇਰਲ ਦੇ ਹਨ।
ਸੂਤਰਾਂ ਅਨੁਸਾਰ ਏਜੰਸੀ ਨੇ ਆਪਣੇ ਦੇਸ਼ ਪੱਧਰੀ ਅਭਿਆਨ ਤਹਿਤ ਸੰਗਠਨ ਦੇ ਤਿੰਨ ਮੈਂਬਰਾਂ ਨੂੰ ਕੇਰਲ ਦੇ ਏਰਨਾਕੁਲਮ ਤੇ ਛੇ ਨੂੰ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ‘ਚੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਅੱਜ ਅਦਾਲਤ ‘ਓ ਪੇਸ਼ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਲੋਕਾਂ ਦਾ ਸੰਪਰਕ ਪਾਕਿਸਤਾਨ ਤੋਂ ਹਨ ਅਤੇ ਇਨ੍ਹਾਂ ਦੀ ਨਵੀਂ ਦਿੱਲੀ ਸਮੇਤ ਦੇਸ਼ ਦੇ ਕਈ ਸਰਕਾਰੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਸੀ। ਉਨ੍ਹਾਂ ਤੋਂ ਕਈ ਵਿਸਫ਼ੋਟਕ ਪਦਾਰਥ ਤੇ ਜਿਹਾਦੀ ਸਾਹਿਤ ਬਰਾਮਦ ਕੀਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.