ਇਸਲਾਮਾਬਾਦ : ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਸ਼ੁੱਕਰਵਾਰ ਨੂੰ ਦੋਸ਼ੀ (Nawaz Sharif Convicted) ਮੰਨਿਆ। ਇਸ ਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਹੈ। ਪਾਕਿਸਤਾਨ ਦੇ ਇੱਕ ਪੱਤਰਕਾਰ ਦਾ ਕਹਿਣਾ ਹੈ ਕਿ ਪਾਕਿ ਨੂੰ ਭਾਰਤ ਨਾਲ ਜੁੜੇ ਫੈਸਲੇ ਲੈਣ ਵਾਲਾ ਪ੍ਰਧਾਨ ਮੰਤਰੀ ਅਗਲੇ ਸਾਲ ਹੀ ਮਿਲੇਗਾ। ਨਵਾਜ਼ ਸ਼ਰੀਫ਼ 1985 ਵਿੱਚ ਫੌਜੀ ਤਾਨਾਸ਼ਾਹ ਜਨਰਲ ਜ਼ਿਆ ਦੀ ਮੱਦਦ ਨਾਲ ਸਿਆਸਤ ਵਿੱਚ ਆਏ ਅਤੇ ਜਨਰਲ ਜ਼ਿਆ ਦੇ ਬਣਾਏ ਕਾਨੂੰਨ ਕਾਨ ਹੀ ਬਤੋਰ ਪ੍ਰਧਾਨ ਮੰਤਰੀ ਅਯੋਗ ਕਰਾਰ ਦਿੱਤੇ ਗਏ। ਪਾਕਿਸਤਾਨ ਵਿੱਚ ਆਉਣ ਵਾਲਾ ਸਮਾਂ ਅਨਿਸ਼ਚਿਤ ਰਾਜਨੀਤੀ ਦਾ ਹੋਵੇਗਾ। ਕਿਉਂਕਿ ਸ਼ਰੀਫ਼ ਨੇ ਪਾਰਟੀ ਨੂੰ ਮੌਜ਼ੂਦਾ ਮੁਕਾਮ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਇਸ ਲਈ ਮੁਮਕਿਨ ਹੈ ਉਹ ਪਰਦੇ ਦੇ ਪਿੱਛੇ ਆਪਣੀ ਤਾਕਤ ਦੀ ਵਰਤੋਂ ਕਰਦੇ ਰਹਿਣ।
ਕੀ ਬੋਲੇ ਹਸਨੈਨ? | NAWAZ SHARIF CONVICTED
- ਇਹ ਤੀਜਾ ਮੌਕਾ ਹੈ ਜਦੋਂ ਨਵਾਜ਼ ਸ਼ਰੀਫ਼ ਪ੍ਰਧਾਨ ਮੰਤਰੀ ਦਾ ਕਾਰਜਕਾਲ ਪੂਰਾ ਨਹੀਂ ਕਰ ਸਕੇ।
- ਹਰ ਵਾਰ ਇੱਕ ਸੰਵਿਧਾਨਿਕ ਸੰਕਟ ਅਤੇ ਪਾਕਿਸਤਾਨ ਵਿੱਚ ਸਰਕਾਰ ਦੇ ਮੁਖੀ ਨੂੰ ਹਟਾਉਣਾ ਪਿਆ।
- ਇਸ ਦਾ ਅਸਰ ਭਾਰਤ ‘ਤੇ ਲਾਜ਼ਮੀ ਹੈ।
- ਗੁਆਂਢੀ ਦੇਸ਼ ਵਿੱਚ ਅਸਥਿਰਤਾ ਭਾਵ ਭਾਰਤ ਵਿਰੋਧੀ ਧੜੇ ਨੂੰ ਹੋਰ ਤਾਕਤ ਦੇਣ ਵਰਗਾ ਹੈ।
- ਪਾਕਿਸਤਾਨ ਭਾਰਤ ਦੇ ਖਿਲਾਫ਼ ਵੈਰ ਪੈਦਾ ਕਰਦਾ ਰਹੇਗਾ ਅਤੇ ਉਸ ਦੀ ਇਸ ਪੁਰਾਣੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।
- ਇਮੇਜ਼ ‘ਤੇ ਭਰੋਸਾ ਕਰੀਏ ਤਾਂ ਨਵਾਜ਼ ਨੇ ਭਾਰਤ ਖਿਲਾਫ਼ ਕਿਸੇ ਵੱਡੇ ਦਵੈਸ਼ ਦੀ ਸ਼ੁਰੂਆਤ ਦੀ ਨਹੀਂ ਕੀਤੀ।
- ਭਾਵੇਂ ਉਨ੍ਹਾਂ ਨੇ ਮਜ਼ਬੂਤੀ ਨਾਲ ਵਿਰੋਧ ਵੀ ਕਦੇ ਨਹੀਂ ਕੀਤਾ।
307 ਸਵਾਲਾਂ ਤੋਂ ਬਾਅਦ ਸ਼ਰੀਫ਼ ਦੋਸ਼ੀ ਕਰਾਰ | NAWAZ SHARIF CONVICTED
ਸੁਪਰੀਮ ਕੋਰਟ ਵਿੱਚ 307 ਸਵਾਲਾਂ ਤੋਂ ਬਾਅਦ ਸ਼ਰੀਫ਼ ਨੂੰ ਦੋਸ਼ੀ ਕਰਾਰ ਦਿੱਤਾ ਗਿਆ। 170 ਸਵਾਲ ਤਾਂ ਜੱਜਾਂ ਨੇ ਹੀ ਪੁੱਛੇ। ਭਾਵੇਂ ਪਾਰਟੀ ਦੀ ਕਮਾਨ ਹੁਣ ਵੀ ਸ਼ਰੀਫ਼ ਦੇ ਹੱਥਾਂ ਵਿੱਚ ਰਹੇਗੀ। ਇਸ ਮਾਮਲੇ ਵਿੱਚ ਸ਼ਰੀਫ਼ ਦੇ ਬੇਟੇ (ਹਸਨ-ਹੁਸੈਨ), ਬੇਟੀ ਅਤੇ ਦਾਮਾਦ ਖਿਲਾਫ਼ ਵੀ ਮਾਮਲਾ ਚੱਲ ਰਿਹਾ ਹੈ। ਇਸ ਨਾਲ ਸ਼ਰੀਫ਼ ਦੇ ਪਰਿਵਾਰ ਦਾ ਸਿਆਸੀ ਭਵਿੱਖ ਅੱਧ ਵਿਚਾਲੇ ਲਟਕ ਗਿਆ ਹੈ। ਬੇਟੀ ਮਰੀਅਮ ਨੂੰ ਸ਼ਰੀਫ਼ ਦਾ ਸਿਆਸੀ ਉੱਤਰਾ ਅਧਿਕਾਰੀ ਮੰਨਿਆ ਜਾਂਦਾ ਹੈ। ਸੁਪਰੀਮ ਕੋਰਟ ਦਾ ਫੈਸਲਾ ਸੁਣ ਕੇ ਨਵਾਜ਼ ਦੀ ਬੇਟੀ ਮਰੀਅਮ ਨਵਾਜ਼ ਅਤੇ ਬੇਗਮ ਕੁਲਸੁਮ ਨਵਾਜ਼ ਦੀਆਂ ਅੱਖਾਂ ਵਿੱਚ ਹੰਝੂ ਆ ਗਏ।